ਮਾਨਸਾ, 16 ਜੂਨ ਗੁਰਜੰਟ ਸਿੰਘ ਬਾਜੇਵਾਲੀਆ ਪਿ੍ਰੰਸੀਪਲ ਸ੍ਰੀ ਹਰਵਿੰਦਰ ਭਾਰਦਵਾਜ ਦੀ ਅਗਵਾਈ ਹੇਠ ਸਰਕਾਰੀ ਆਈ.ਟੀ.ਆਈ ਮਾਨਸਾ ਵਿਖੇ ਜ਼ਿਲ੍ਹਾ ਉਦਯੋਗ ਕੇਦਰ ਅਤੇ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰ.ਸੈਟੀ) ਵੱਲੋਂ ਵੱਖ-ਵੱਖ ਸਕੀਮਾਂ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਜ਼ਿਲ੍ਹਾ ਉਦਯੋਗ ਕੇਂਦਰ ਵੱਲੋ ਸ੍ਰੀ ਅਮਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਸਿਖਿਆਰਥੀਆਂ ਨੂੰ ਆਈ.ਟੀ.ਆਈ ਦੇ ਕੋਰਸ ਕਰਨ ਤੋ ਬਾਅਦ ਵੱਖ-ਵੱਖ ਸਕੀਮਾਂ ਲਈ ਸਬਸਿਡੀ ਅਤੇ ਲੋਨ ਮੁੱਹਈਆ ਕਰਵਾਏ ਜਾਂਦੇ ਹਨ। ਪੁਸ਼ਪਿੰਦਰ ਸਿੰਘ ਐਸ.ਈ.ਪੀ.ਓ ਨੇ ਕਿਹਾ ਕਿ 20 ਲੱਖ ਰੁਪਏ ਤੋ ਲੈਕੇ 50 ਲੱਖ ਰੁਪਏ ਤੱਕ ਦੇ ਮੈਨੂੰਫੈਕਚਰਿੰਗ ਪ੍ਰੋਜੈਕਟ ਲੋਨ ਦਿੱਤੇ ਜਾਂਦੇ ਹਨ, ਜਿੰਨ੍ਹਾਂ ਵਿੱਚ ਵੱਖ-ਵੱਖ ਕੈਟਾਗਿਰੀ ਅਧੀਨ 15%, 25% ਅਤੇ 35% ਤੱਕ ਸਬਸਿਡੀ ਭਾਰਤ ਸਰਕਾਰ ਵੱਲੋ ਦਿੱਤੀ ਜਾਂਦੀ ਹੈ ।
ਸਟੇਟ ਬੈਂਕ ਆਫ ਇੰਡੀਆਂ ਵੱਲੋ ਸ੍ਰੀ ਅਨਿਲ ਵਰਮਾ ਅਤੇ ਮਾਇਕ ਅਗਰਵਾਲ ਨੇ ਮੁਦਰਾ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਦਰਾ ਲੋਨ ਅੰਦਰ ਆਪਣਾ ਕਾਰੋਬਾਰ ਖੋਲ੍ਹਣ ਲਈ ਕਿਸੇ ਵੀ ਸਕਿਊਰਟੀ ਦੀ ਲੋੜ ਨਹੀ ਹੈ। ਇਸ ਤੋ ਇਲਾਵਾ 60 ਕੋਰਸਾਂ ਦੀ ਸਿਖਲਾਈ ਦਿੱਤੀ ਜਾਦੀ ਹੈ। ਕੋਰਸ ਦੇ ਅਧਾਰ ’ਤੇ ਬਹੁਤ ਸਰਲ ਸਿਸਟਮ ਨਾਲ ਆਪਣਾ ਪ੍ਰੋਜੈਕਟ ਲਾਉਣ ਲਈ ਲੋਨ ਮੁਹੱਈਆ ਕਰਵਾਇਆ ਜਾਦਾ ਹੈ ਪਰ ਸਿਖਿਆਰਥੀ ਦੀ ਉਮਰ 18 ਤੋ 45 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਵੈ-ਰੁਜ਼ਗਾਰ ਕਰਨ ਦੇ ਚਾਹਵਾਨ ਸਿਖਿਆਰਥੀਆਂ ਨੂੰ ਜਲਦੀ ਹੀ ਲੋਨ ਮੁਹੱਈਆ ਕਰਵਾ ਦਿੱਤਾ ਜਾਵੇਗਾ ।
ਸਵੈ ਰੁਜ਼ਗਾਰ ਸੈਮੀਨਾਰ ਦੇ ਅਖ਼ੀਰ ਵਿੱਚ ਪਲੇਸਮੈਂਟ ਅਫ਼ਸਰ ਜਸਪਾਲ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਇਸ ਮੌਕੇ ਸਮੂਹ ਸਿਖਿਆਰਥੀਆਂ ਤੋਂ ਇਲਾਵਾ ਸ੍ਰੀ ਮਨੋਜ ਕੁਮਾਰ ਬੀ.ਐਲ.ਈ.ਓ, ਕਿ੍ਰਸ਼ਨ ਸਿੰਘ ਬੀ.ਐਲ.ਈ.ਓ, ਸ੍ਰੀ ਜਸਵਿੰਦਰ ਪਾਲ ਇੰਸਟਰਕਟਰ, ਸ੍ਰੀ ਗੁਰਬਿੰਦਰ ਸਿੰਘ ਇੰਸਟਰਕਟਰ, ਸ੍ਰੀ ਬਲਜਿੰਦਰ ਸਿੰਘ ਇੰਸਟਰਕਰ ਹਾਜ਼ਰ ਸਨ।





