ਬਰਨਾਲਾ ਸ਼ਹਿਰ ਦੀ ਕੋਈ ਸੜਕ ਜਾ ਗਲੀ ਬਣਾਏ ਬਿਨਾ ਨਹੀਂ ਰਹੇਗੀ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਇੰਡਸਟਰੀਅਲ ਏਰੀਆ ਦੀ ਮੁਖ ਸੜਕ ਅਤੇ ਬਰਨਾਲਾ ਦੇ ਵਾਰਡ ਨੰਬਰ 18 ,19 ,20 ਅਤੇ 21 ਨੂੰ ਜੋੜਦੇ ਸੇਖਾ ਰੋਡ ਦੀ ਸਾਲਾਂ ਤੋਂ ਖਸਤਾ ਹੋਈ ਸੜਕ ਦੀ ਮੁਰੰਮਤ ਤੋਂ ਬਾਅਦ ਅੱਜ ਲੁੱਕ ਬੱਜਰੀ ਪਾਉਣ ਦਾ ਉਦਘਾਟਨ ਨਗਰ ਕੋਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ਅਤੇ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਵਾਰਡਾਂ ਦੇ ਐਮ.ਸੀ ਬੀਬੀ ਰਾਣੀ ਕੌਰ ਸੇਖਾ ,ਸਾਬਕਾ ਐਮ ਸੀ ਜਸਮੇਲ ਸਿੰਘ ਡਾਇਰੀ ਵਾਲਾ ,ਐਮ ਸੀ ਜੀਵਨ ਕੁਮਾਰ ਖੋਏ ਵਾਲੇ ਐਮ ਸੀ ,ਰੇਣੁ ਧਰਮਾਂ ਕੁਲਦੀਪ ਧਰਮਾਂ ,ਜੱਗੂ ਮੋਰ ਐਮ ਸੀ ਕਾਂਗਰਸੀ ਆਗੂ ਸ਼ਰਨਜੀਤ ਲਾਡੀ ਖੁਰਮੀ ਨੂੰ ਨਾਲ ਲੈਕੇ ਸੜਕ ਦਾ ਉਦਘਾਟਨ ਕੀਤਾ.ਇਸ ਮੌਕੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ਅਤੇ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਕਿਹਾ ਵਿਕਸਪੁਰਸ ਸਰਦਾਰ ਕੇਵਲ ਸਿੰਘ ਢਿੱਲੋਂ ਦੀ ਵਿਕਾਸਮੁਖੀ ਸੋਚ ਸਦਕਾ ਬਰਨਾਲਾ ਸ਼ਹਿਰ ਦੀ ਕੋਈ ਸੜਕ ਜਾ ਗਲੀ ਬਣਾਏ ਬਿਨਾ ਨਹੀਂ ਰਹੇਗੀ ਸੇਖਾ ਰੋਡ ਦਾ ਸੜਕ ਦਾ ਪ੍ਰੋਜੈਕਟ ਮੁਕੰਮਲ ਤਿਆਰ ਕਰਕੇ ਸ਼ਾਨਦਾਰ ਸੜਕ ਬਣਾਈ ਜਾ ਰਹੀ ਹੈ ਅਤੇ ਪਹਿਲਾਂ ਸੜਕ ਦੇ ਦੋਵੇਂ ਪਾਸੇ ਨਿਕਾਸੀ ਚੈਂਬਰ ਬਣਾਏ ਗਏ ਹਨ ਤਾਂ ਜੋ ਸੜਕ ਅਤੇ ਨਾਲੀਆਂ ਦੇ ਪਾਣੀ .ਦੀ ਨਿਕਾਸੀ ਹੋ ਸਕੇ ਨਾਲ ਹੀ ਸਾਇਡਾਂ ਤੇ ਇੰਟਰਲੋਕ ਲਾਈ ਜਾਵੇਗੀ ਇਸ ਮੌਕੇ ਐਮ ਸੀ ਰਾਣੀ ਸੇਖਾ ਤੇ ਜਸਮੇਲ ਡਾਇਰੀ ਵਾਲਾ ਨੇ ਸਰਦਾਰ ਕੇਵਲ ਸਿੰਘ ਢਿੱਲੋਂ ਤੇ ਨਗਰ ਕੋਂਸਲ ਪ੍ਰਧਾਨ ਮੀਤ ਪ੍ਰਧਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੇਖਾ ਰੋਡ ਦੇ ਵਾਰਡਾਂ ਦਾ ਕੋਈ ਬੀ ਕੰਮ ਅਧੂਰਾ ਨਹੀਂ ਰਹੇਗਾ ਕਿਓਂ ਕਿ ਕੇਵਲ ਸਿੰਘ ਢਿੱਲੋਂ ਦਾ ਹਰ ਵਖਤ ਇਹੋ ਕਹਿਣਾ ਹੈ ਕਿ ਤੁਸੀਂ ਵਿਕਾਸ ਕਰਵਾਓ ਪੰਜਾਬ ਸਰਕਾਰ ਤੂੰ ਮੈਂ ਗਰਾਂਟਾਂ ਲਿਆਉਣ ਵਿਚ ਕੋਈ ਕਸਰ ਨਹੀਂ ਛੱਡਾਂਗਾ ਇਸ ਮੌਕੇ ਨਰਿੰਦਰ ਸ਼ਰਮਾ ਬਲਕਰਨ ਸਿੰਘ ਧਾਲੀਵਾਲ ਪਰਮਜੀਤ ਪੱਖੋਂ ਸਾਬਕਾ ਐਮ ਸੀ ਬਲਬੀਰ ਸਿੰਘ ਢਿੱਲੋਂ ਅਤੇ ਸੇਖਾ ਰੋਡ ਨਿਵਾਸੀ ਹਾਜ਼ਿਰ ਸਂਨ






