ਯੂਨੀਵਰਸਿਟੀ ਆਫ ਲੰਡਨ ਦੇ ਖੋਜੀਆਂ ਨੇ 78,000Gbps (178 Tbps) ਦੀ ਇੰਟਰਨੈੱਟ ਸਪੀਡ ਨੂੰ ਛੋਹਿਆ

ਲੰਡਨ (ਏਜੰਸੀ) : ਦੁਨੀਆ ਦੀ ਸਭ ਤੋਂ ਤੇਜ਼ ਇੰਟਰਨੈੱਟ ਸਪੀਡ ਦਾ ਨਵਾਂ ਰਿਕਾਰਡ ਬਣ ਗਿਆ ਹੈ। ਯੂਨੀਵਰਸਿਟੀ ਆਫ ਲੰਡਨ ਦੇ ਖੋਜੀਆਂ ਨੇ 78,000Gbps (178 Tbps) ਦੀ ਇੰਟਰਨੈੱਟ ਸਪੀਡ ਨੂੰ ਛੋਹਿਆ ਹੈ।ਦੇਸ਼ ਵਿਚ ਜਿਸ ਤੇਜ਼ੀ ਨਾਲ ਇੰਟਰਨੈੱਟ ਯੂਜ਼ਰਜ਼ ਵਧ ਰਹੇ ਹਨ, ਓਨੀ ਤੇਜ਼ੀ ਨਾਲ ਸਪੀਡ ਨਹੀਂ ਵਧ ਰਹੀ। ਭਾਰਤ ਵਿਚ ਤੁਸੀਂ ਵੱਧ ਤੋਂ ਵੱਧ 1Gbps ਸਪੀਡ ਬਾਰੇ ਹੀ ਸੁਣਿਆ ਹੋਵੇਗਾ। ਕੀ ਤੁਹਾਨੂੰ ਪਤਾ ਹੈ ਦੁਨੀਆ ਦੀ ਸਭ ਤੋਂ ਤੇਜ਼ ਇੰਟਰਨੈੱਟ ਸਪੀਡ ਕਿੰਨੀ ਹੈ। ਹਾਲ ਹੀ ‘ਚ ਇਸ ਦਾ ਨਵਾਂ ਰਿਕਾਰਡ ਬਣਿਆ ਹੈ ਜਿਹੜਾ ਸ਼ਾਇਦ ਤੁਹਾਨੂੰ ਹੈਰਾਨ ਕਰ ਦੇਵੇ। ਖੋਜੀਆਂ ਦੀ ਇਕ ਟੀਮ ਨੇ 178,000Gbps (178 Tbps) ਦੀ ਸਪੀਡ ਨਾਲ ਦੁਨੀਆ ਦੇ ਸਭ ਤੋਂ ਤੇਜ਼ ਇੰਟਰਨੈੱਟ ਦਾ ਰਿਕਾਰਡ ਕਾਇਮ ਕੀਤਾ ਹੈ।ਇਹ ਰਿਕਾਰਡ ਯੂਨੀਰਵਸਿਟੀ ਕਾਲਜ ਲੰਡਨ ਦੇ ਖੋਜੀਆਂ ਦੀ ਇਕ ਟੀਮ ਨੇ ਡਾ. ਲਿਡੀਆ ਗਾਡਲੀਨੋ ਦੀ ਅਗਵਾਈ ‘ਚ ਬਣਾਇਆ ਹੈ। ਇਹ ਇੰਟਰਨੈੱਟ ਸਪੀਡ ਏਨੀ ਹੈ ਕਿ ਜੇਕਰ ਤੁਸੀਂ ਚਾਹੋ ਤਾਂ ਇਕ ਸੈਕੰਡ ਤੋਂ ਵੀ ਘੱਟ ਸਮੇਂ ‘ਚ ਪੂਰੀ Netflix ਲਾਇਬ੍ਰੇਰੀ ਨੂੰ ਡਾਊਨਲੋਡ ਕਰ ਸਕਦੇ ਹੋ। ਸਭ ਤੋਂ ਤੇਜ਼ ਇੰਟਰਨੈੱਟ ਸਪੀਡ ਦਾ ਪੁਰਾਣਾ ਰਿਕਾਰਡ 44.2Tbps ਦਾ ਸੀ, ਜਿਹੜਾ ਆਸਟ੍ਰੇਲਿਆਈ ਖੋਜੀਆਂ ਨੇ ਇਸ ਸਾਲ ਮਈ ‘ਚ ਬਣਾਇਆ ਸੀ। ਪੁਰਾਣੇ ਦੇ ਮੁਕਾਬਲੇ ਨਵੀਂ ਸਪੀਡ ਰਿਕਾਰਡ ਚਾਰ ਗੁਣਾ ਤੇਜ਼ ਹੈ।





