17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੋਆਪ੍ਰੇਟਿਵ ਸੁਸਾਇਟੀ ਦਾ ਸੈਕਟਰੀ ਅਫੀਮ ਸਣੇ ਕਾਬੂ

ਕੋਆਪ੍ਰੇਟਿਵ ਸੁਸਾਇਟੀ ਦਾ ਸੈਕਟਰੀ ਅਫੀਮ ਸਣੇ ਕਾਬੂ

250 ਗ੍ਰਾਮ ਅਫੀਮ ਬਰਾਮਦ, ਸੈਕਟਰੀ ਡਿਊਟੀ ਉਪਰੰਤ ਕਰਦਾ ਸੀ ਅਫੀਮ ਦੀ ਸਪਲਾਈ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਬਰਨਾਲਾ ਅਧੀਨ ਪੈਂਦੇ ਪਿੰਡ ਨਿਹਾਲੂਵਾਲ ਕੋਆਪ੍ਰੇਟਿਵ ਸੁਸਾਇਟੀ ਦਾ ਸੈਕਟਰੀ ਨੂੰ ਪੁਲਿਸ ਵੱਲੋਂ ਅਫੀਮ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਦੋਸ਼ੀ ਦੇ ਖਿਲਾਫ ਪੁਲਸ ਨੇ ਥਾਣਾ ਮਹਿਲ ਕਲਾਂ ਵਿਖੇ ਕੇਸ ਦਰਜ ਕਰਕੇ ਉਸਦੇ ਕਬਜੇ ਵਿੱਚੋਂ 250 ਗਰਾਮ ਅਫੀਮ ਵੀ ਬਰਾਮਦ ਕਰ ਲਈ ਗਈ ਹੈ । ਮਿਲੀ ਜਾਣਕਾਰੀ ਤਹਿਤ ਮਹਿਲ ਕਲਾਂ ਟੌਲ ਪਲਾਜ਼ਾ ਪੁਲ ਰਜਬਾਹਾ ਦੇ ਨੇੜੇ ਲੰਘੀ ਰਾਤ ਪੁਲਸ ਦੀ ਦੌਰਾਨ ਕਿਸੇ ਪੁਲਿਸ ਮੁਖ਼ਬਰ ਨੇ ਦੱਸਿਆ ਕਿ ਬਤੌਰ ਸੈਕਟਰੀ ਸੁਸਾਇਟੀ ਨਿਹਾਲੂਵਾਲ ਵਿਖੇ ਲੱਗਾ ਹੋਇਆ ਹੈ ।ਜਿਸ ਕੋਲ ਇਕ ਆਈ ਟਵੰਟੀ ਚਿੱਟਾ ਰੰਗ ਨੰਬਰੀ ਗੱਡੀ ਵਿੱਚ ਫੀਮ ਰੱਖ ਕੇ ਡਿਉਟੀ ਤੋਂ ਬਾਅਦ ਆਪਣੇ ਗਾਹਕਾਂ ਨੂੰ ਸਪਲਾਈ ਕਰਦਾ ਹੈ ।ਜੋ ਆਪਣੇ ਗਾਹਕਾਂ ਨੂੰ ਅਫੀਮ ਵੇਚਣ ਦੀ ਤਾਕ ਵਿੱਚ ਅਨਾਜ ਮੰਡੀ ਮਹਿਲ ਕਲਾਂ ਵਿੱਚ ਖੜ੍ਹਾ ਆਪਣੇ ਗਾਹਕਾਂ ਦੀ ਉਡੀਕ ਕਰ ਰਿਹਾ ਸੀ ।ਮੁਖ਼ਬਰ ਦੀ ਇਤਲਾਹ ਤੇ ਮਹਿਲ ਕਲਾਂ ਵਿਖੇ ਚੈਕਿੰਗ ਦੌਰਾਨ ਦੋਸ਼ੀ ਪੁਲਸ ਨੇ ਭਰੋਸੇਯੋਗ ਇਤਲਾਹ ਹੋਣ ਕਾਰਨ ਸਤਪਾਲ ਸਿੰਘ ਦੇ ਖਿਲਾਫ ਅਧੀਨ ਜੁਰਮ 18,25/61/85NDPC ACT ਤਹਿਤ ਮੁਕੱਦਮਾ ਦਰਜ ਕੀਤਾ ਹੈ ।ਇਸ ਸਮੇਂ ਮੌਕੇ ਤੇ ਪਹੁੰਚੇ ਏ ਐੱਸ ਆਈ ਸਤਨਾਮ ਸਿੰਘ ਦੀ ਟੀਮ ਨੇ ਦੋਸ਼ੀ ਸੈਕਟਰੀ ਨੂੰ ਕਾਰ ਸਮੇਤ ਗ੍ਰਿਫਤਾਰ ਕਰਕੇ ਉਸਦੇ ਕਬਜੇ ਵਿਚੋਂ 250 ਗਰਾਮ ਅਫੀਮ ਬਰਾਮਦ ਕਰਕੇ ਉਸ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ।

Today Now News

RELATED ARTICLES
- Advertisment -

POPULAR POSTS