17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਚੇਅਰਮੈਨ ਬਿਕਰਮ ਮੋਫਰ ਅਤੇ ਉਨ੍ਹਾਂ ਦੀ ਧਰਮ ਪਤਨੀ ਅਮਨਦੀਪ ਕੌਰ ਨੇ ਵੈਕਸੀਨ...

ਚੇਅਰਮੈਨ ਬਿਕਰਮ ਮੋਫਰ ਅਤੇ ਉਨ੍ਹਾਂ ਦੀ ਧਰਮ ਪਤਨੀ ਅਮਨਦੀਪ ਕੌਰ ਨੇ ਵੈਕਸੀਨ ਦੀ ਸੈਕਿੰਡ ਡੋਜ਼ ਲਗਵਾਈ

ਮਹਾਂਮਾਰੀ ਦੇ ਬਚਾ ਲਈ ਸਾਨੂੰ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ : ਮੋਫਰ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਤੇ ਉਨ੍ਹਾਂ ਦੀ ਧਰਮ ਪਤਨੀ ਅਪਨਦੀਪ ਕੌਰ ਨੇ ਕੋਰੋਨਾ ਵੈਕਸੀਨ ਦੀ ਸੈਕਿੰਡ ਡੋਜ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਸਟਾਫ ਨਰਸ ਸ਼ਰਨਜੀਤ ਕੌਰ ਅਤੇ ਚਰਨਜੀਤ ਕੌਰ ਤੋਂ ਲਗਵਾਈ ।ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਨੇ ਕਿਹਾ ਕਰੋਨਾ ਮਹਾਂਮਾਰੀ ਦੇ ਬਚਾ ਲਈ ਸਾਨੂੰ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਬਾਰ ਬਾਰ ਹੱਥ ਸਾਫ ਕਰਨੇ ,ਮਾਸਕ ਪਾ ਕੇ ਰੱਖਣਾ ,ਸਮਾਜਕ ਦੂਰੀ ਬਣਾ ਕੇ ਰੱਖਣਾ ਆਦਿ ਉਨ੍ਹਾਂ ਕਿਹਾ ਕਿ ਸਾਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਕੋਰੋਨਾ ਦੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਸੈਂਪਲਿੰਗ ਅਤੇ ਵੈਕਸੀਨ ਲਵਾਉਣੀ ਅਤਿ ਜ਼ਰੂਰੀ ਹੈ।ਇਸ ਮੌਕੇ ਉਨ੍ਹਾਂ ਦੀ ਧਰਮਪਤਨੀ ਅਪਨਦੀਪ ਕੌਰ ਨੇ ਕਿਹਾ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਬਹੁਤ ਵਧੀਆ ਪ੍ਰਬੰਧ ਹਨ ਤੇ ਹਸਪਤਾਲ ਚ ਪੂਰੀ ਸਫ਼ਾਈ ਹੈ ਉਨ੍ਹਾਂ ਔਰਤਾਂ ਨੂੰ ਕਿਹਾ ਕਿ ਵੱਧ ਤੋਂ ਵੱਧ ਕੋਰੋਨਾ ਵੈਕਸੀਨ ਦੇ ਟੀਕੇ ਲਗਵਾਓ ਤਾਂ ਕਿ ਇਸ ਬਿਮਾਰੀ ਤੋਂ ਬਚਿਆ ਜਾ ਸਕੇ । ਡਾ ਸੋਹਣ ਲਾਲ ਅਰੋੜਾ ਨੇ ਕਿਹਾ ਸਿਵਲ ਹਸਪਤਾਲ ਸਰਦੂਲਗੜ੍ਹ ਅਧੀਨ ਪੈਂਦੇ ਸਮੁੱਚੇ ਸਬ ਸੈਂਟਰਾਂ ਚ ਰੋਜ਼ਾਨਾ ਹੀ ਕਰੋਨਾ ਦੀ ਸੈਂਪਲਿੰਗ ਅਤੇ ਟੀਕਾਕਰਨ ਕੀਤਾ ਜਾ ਰਿਹਾ ਕੋਈ ਵੀ ਵਿਅਕਤੀ ਲੱਗ ਰਹੇ ਕੈਂਪਾਂ ਦੌਰਾਨ ਆਪਣੀ ਟੀਕੇ ਅਤੇ ਸੈਂਪਲਿੰਗ ਕਰਵਾ ਸਕਦਾ ਹੈ lਟੀਕਾਕਰਨ ਮੌਕੇ ਇਹ ਵੀ ਸੀ ਸੈੱਲ ਦੇ ਚੇਅਰਮੈਨ ਸਤਪਾਲ ਵਰਮਾ ,ਆੜ੍ਹਤੀਆ ਐਸੋਸੀਏਸ਼ਨ ਸਰਦੂਲਗਡ਼੍ਹ ਦੇ ਪ੍ਰਧਾਨ ਸਾਹਿਲ ਚੌਧਰੀ ,ਰਿੰਪੀ ਬਰਾੜ ,ਸ਼ਿਵਤਾਜ ਸ਼ਰਮਾ ,ਟੇਕ ਚੰਦ ਸ਼ਰਮਾ ਆਦਿ ਹਾਜ਼ਰ ਸਨ ।

Today Now News

RELATED ARTICLES
- Advertisment -

POPULAR POSTS