17.4 C
Chandigarh

TODAY NOW NEWS

Friday, March 20, 2026
HomeBREAKING NEWSਚੀਨ 'ਚ ਬਿਊਬੋਨਿਕ ਪਲੇਗ ਨਾਲ ਇਕ ਹਫ਼ਤੇ 'ਚ ਦੂਜੀ ਮੌਤ, ਪੂਰਾ ਇਲਾਕਾ...

ਚੀਨ ‘ਚ ਬਿਊਬੋਨਿਕ ਪਲੇਗ ਨਾਲ ਇਕ ਹਫ਼ਤੇ ‘ਚ ਦੂਜੀ ਮੌਤ, ਪੂਰਾ ਇਲਾਕਾ ਸੀਲ

ਬੀਜਿੰਗ, (ਏਜੰਸੀ) : ਚੀਨ ਜਿੱਥੇ ਕੋਰੋਨਾ ਵਾਇਰਸ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਸੀ, ਉੱਥੇ ਹੁਣ ਬਿਊਬੋਨਿਕ ਪਲੇਗ ਨਾਲ ਇਕ ਹਫ਼ਤੇ ‘ਚ ਦੂਜੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਉੱਤਰੀ ਚੀਨ ‘ਚ ਵਿਅਕਤੀ ਦੀ ਬਿਊਬੋਨਿਕ ਪਲੇਗ ਨਾਲ ਮੌਤ ਹੋ ਗਈ ਹੈ। ਦੇਸ਼ ਦੇ ਮੰਗੋਲਿਆ ਖੇਤਰ ਨੇ ਆਪਣੀ ਵੈੱਬਸਾਈਟ ‘ਤੇ ਦੱਸਿਆ ਹੈ ਕਿ ਬਿਊਬੋਨਿਕ ਪਲੇਗ ਦੇ ਇਕ ਮਾਮਲੇ ‘ਚ ਕਈ ਅੰਗ ਫੇਲ੍ਹ ਹੋਣ ਨਾਲ ਇਕ ਮਰੀਜ਼ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਜਿਸ ਖੇਤਰ ‘ਚ ਇਹ ਸੰਕ੍ਰਮਿਤ ਵਿਅਕਤੀ ਰਹਿੰਦਾ ਸੀ ਉਸ ਨੂੰ ਸੀਲ ਕਰ ਦਿੱਤਾ ਹੈ ਤੇ 7 ਕਰੀਬੀਆਂ ਨੂੰ ਮੈਡੀਕਲ ਨਿਗਰਾਨੀ ‘ਚ ਰੱਖਿਆ ਗਿਆ ਹੈ। ਇਸ ਦੇ ਬਾਅਦ ਇਨ੍ਹਾਂ ਸਾਰੇ ਲੋਕਾਂ ਦਾ ਪਲੇਗ ਟੈਸਟ ਨੈਗੇਟਿਵ ਪਾਇਆ ਗਿਆ ਹੈ ਤੇ ਕੋਈ ਲੱਛਣ ਦਿਖਾਈ ਨਹੀਂ ਦਿੱਤਾ। ਬਾਓਟੋ ਸ਼ਹਿਰ ਦੇ ਸਿਹਤ ਵਿਭਾਗ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਡਾਕਟਰ ਅਧਿਕਾਰੀਆਂ ਨੇ ਚਾਰ ਦਿਨ ਪਹਿਲਾਂ ਇਕ ਹੋਰ ਵਿਆਕਤੀ ਦੀ ਮੌਤ ਦਾ ਕਾਰਨ, ਇਕ ਰਹੱਸਮਈ ਬਿਮਾਰੀ ਦੱਸੀ ਗਈ ਹੈ। ਇਹ ਵਿਅਕਤੀ ਵੀ ਮੰਗੋਲਿਆ ਖੇਤਰ ‘ਚ ਰਹਿੰਦਾ ਸੀ।

ਇਸ ਤੋਂ ਪਹਿਲਾਂ ਜੁਲਾਈ ‘ਚ ਚੀਨ ਦੇ ਮੰਗੋਲਿਆ ‘ਚ ਇਕ 15 ਸਾਲ ਦੇ ਲੜਕੇ ਦੀ ਬਿਊਬੋਨਿਕ ਪਲੇਗ ਦੇ ਕਾਰਨ ਮੌਤ ਹੋ ਗਈ ਸੀ। ਚੀਨ ਦੇ ਸਿਹਤ ਮੰਤਰਾਲੇ ਅਨੁਸਾਰ ਮਰਮੈਟ ਜਾਨਵਰ ਦਾ ਮਾਸ ਰੱਖਣ ਕਾਰਨ ਉਸ ਦੀ ਮੌਤ ਹੋ ਗਈ। ਦੱਸ ਦਈਏ ਕਿ ਚੀਨ ਦਾ ਦਾਅਦਾ ਹੈ ਕਿ ਉਸ ਨੇ ਵੱਡੇ ਪੈਮਾਨੇ ‘ਤੇ ਪਲੇਗ ਨੂੰ ਖ਼ਤਮ ਕਰ ਦਿੱਤਾ ਹੈ, ਪਰ ਪੂਰੀ ਤਰ੍ਹਾਂ ਤਾਂ ਰਿਪੋਰਟ ‘ਚ ਹੀ ਪਤਾ ਚੱਲੇਗਾ। ਚੀਨ ‘ਚ ਬਿਊਬੋਨਿਕ ਪਲੇਗ ਦਾ ਆਖਰੀ ਪ੍ਰਕੋਪ 2009 ‘ਚ ਦੇਖਿਆ ਗਿਆ ਸੀ, ਜਦ ਤਿਬੱਤੀ ਪਠਾਰ ‘ਤੇ ਕਿੰਧਈ ਸੂਬੇ ਦੇ ਜ਼ਿਕੇਤਨ ਸ਼ਾਹਿਰ ‘ਚ ਕਈ ਲੋਕਾਂ ਦੀ ਮੌਤ ਹੋ ਗਈ ਸੀ।

ਕੀ ਹੈ ਬਿਊਬੋਨਿਕ ਪਲੇਗ?

ਮੱਧ ਯੁੱਗ ‘ਚ ਬਲੈਕ ਡੈਥ ਦੇ ਰੂਪ ‘ਚ ਮੰਨੇ ਜਾਣ ਵਾਲਾ ਬਿਊਬੋਨਿਕ ਪਲੇਗ ਇਕ ਛੂਤ ਵਾਲਾ ਸੰਕ੍ਰਮਕ ਤੇ ਘਾਤਕ ਬਿਮਾਰੀ ਹੈ ਜੋ ਜ਼ਿਆਦਾਤਰ ਰੋਡੈਂਟਸ ਨਾਲ ਫੈਲਦਾ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਇਹ ਬਿਮਾਰੀ ਯੇਰਸੀਮੀਆ ਪੈਸਟੀਸ ਬੈਕਟੀਰੀਆ ਦੇ ਕਾਰਨ ਹੁੰਦੀ ਹੈ, ਜੋ ਕਿ ਇਕ ਜ਼ੂਨੋਟਿਕ ਬੈਕਟੀਰੀਆ ਹੈ ਜੋ ਆਮ ਤੌਰ ‘ਤੇ ਛੋਟੇ ਥਣਧਾਰੀ ਜੀਵਾਂ ‘ਚ ਪਾਇਆ ਜਾਂਦਾ ਹੈ। ਇਹ ਬਿਮਾਰੀ ਆਮ ਤੌਰ ‘ਤੇ ਪਿਸੂ ਦੇ ਕੱਟਣ ਨਾਲ ਫੈਲਦੀ ਹੈ ਜੋ ਚੂਹੇ ਤੇ ਖ਼ਰਗੋਸ਼ਾਂ ਆਦਿ ਵਰਗੇ ਸੰਕ੍ਰਮਿਤ ਜੀਵ ‘ਤੇ ਭੋਜਨ ਲਈ ਨਿਰਭਰ ਸਕਦਾ ਹੈ।

ਇਹ ਕਿਵੇਂ ਫੈਲਦਾ ਹੈ?

ਫ਼ਿਲਹਾਲ ਇਸ ਗੱਲ ਨੂੰ ਲੈ ਕੇ ਸਥਿਤੀ ਸਪਸ਼ਟ ਨਹੀਂ ਹੋ ਸਕੀ ਕਿ ਆਖਿਰ ਬਿਊਬੋਨਿਕ ਪਲੇਗ ਲੋਕਾਂ ‘ਚ ਫੈਲ ਕਿਸ ਤਰ੍ਹਾਂ ਰਿਹਾ ਹੈ। ਇਸ ਨੂੰ ਲੈ ਕੇ ਸਥਿਤੀ ਸਪਸ਼ਟ ਹੈ। ਹਾਲਾਂਕਿ ਇਕ ਸਾਵਧਾਨੀ ਦੇ ਤੌਰ ‘ਤੇ ਲੋਕਾਂ ਨੂੰ ਕਿਸੇ ਵੀ ਬਿਮਾਰ ਜਾਂ ਮਰੇ ਹੋਏ ਮਾਰਮੋਟ ( ਵੱਡੇ ਤੇ ਭਾਰੀ ਚੂਹੇ ਜੋ ਕਿ ਗੂੰਜ ਵਰਗੀਆਂ ਲਗਦੀਆਂ ਹਨ) ਨੂੰ ਤੁਰੰਤ ਰਿਪੋਰਟ ਕਰਨ ਲਈ ਕਿਹਾ ਗਿਆ ਬੈ। ਚੀਨ ‘ਚ ਲੋਕਾਂ ਨੂੰ ਜਾਨਵਰਾਂ ਦਾ ਸ਼ਿਕਾਰ ਕਰਨ ਤੇ ਖਾਣ ਦੀ ਮਨਾਹੀ ਹੈ ਜੋ ਪਲੇਗ ਦੀ ਲਾਗ ਫੈਲਾਅ ਸਕਦੇ ਹਨ।

Today Now News

RELATED ARTICLES
- Advertisment -

POPULAR POSTS