17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਸਕਾਟਲੈਂਡ ਦੇ ਸਕੂਲਾਂ ਨੇ ਕੀਤੀ ਬੱਚਿਆਂ ਦੇ ਚਿਹਰਿਆਂ ਨੂੰ ਸਕੈਨ ਕਰਨ ਦੀ...

ਸਕਾਟਲੈਂਡ ਦੇ ਸਕੂਲਾਂ ਨੇ ਕੀਤੀ ਬੱਚਿਆਂ ਦੇ ਚਿਹਰਿਆਂ ਨੂੰ ਸਕੈਨ ਕਰਨ ਦੀ ਸ਼ੁਰੂਆਤ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦੇ ਕਈ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਦੁਪਹਿਰ ਦੇ ਖਾਣੇ ਦਾ ਭੁਗਤਾਨ ਕਰਨ ਦੀ ਆਗਿਆ ਦੇਣ ਲਈ ਚਿਹਰੇ ਦੀ ਪਛਾਣ ਕਰਨ ਲਈ ਸਕੈਨ ਕਰਨ ਵਾਲੇ ਸੌਫਟਵੇਅਰ ਦੀ ਵਰਤੋਂ ਸ਼ੁਰੂ ਕੀਤੀ ਗਈ ਹੈ। ਸਕੂਲਾਂ ਵਿੱਚ ਦੁਪਹਿਰ ਦੇ ਖਾਣੇ ਦੇ ਸਮੇਂ ਦੌਰਾਨ ਸਮਾਂ ਬਚਾਉਣ ਲਈ ਉੱਤਰੀ ਆਇਰਸ਼ਾਇਰ ਵਿੱਚ ਨੌਂ ਸਾਈਟਾਂ ਵਿੱਚ ਸਥਾਪਤ ਕੀਤੀ ਗਈ ਇਹ ਪ੍ਰਣਾਲੀ, ਵਿਦਿਆਰਥੀਆਂ ਦੇ ਚਿਹਰਿਆਂ ਨੂੰ ਸਕੈਨ ਕਰਦੀ ਹੈ। ਇਹ ਸਕੈਨਰ ਫਿੰਗਰਪ੍ਰਿੰਟ ਸਕੈਨਰਾਂ ਦੀ ਬਜਾਏ ਜਿਆਦਾ ਤੇਜ਼ੀ ਨਾਲ ਕੰਮ ਕਰਦੇ ਹਨ। ਇਸ ਸਕੈਨਿੰਗ ਪ੍ਰਣਾਲੀ ਨੂੰ ਲਗਾਉਣ ਵਾਲੀ ਕੰਪਨੀ ਸੀ ਆਰ ਬੀ ਕਨਿੰਘਮਸ ਦੇ ਨਿਰਦੇਸ਼ਕ ਡੇਵਿਡ ਸਵੈਨਸਟਨ ਅਨੁਸਾਰ ਇਹ ਪ੍ਰਕਿਰਿਆ ਵਧੇਰੇ ਕੋਵਿਡ-ਸੁਰੱਖਿਅਤ ਅਤੇ ਤੇਜ਼ ਹੈ। ਇਸ ਨਾਲ ਹਰੇਕ ਟ੍ਰਾਂਜੈਕਸ਼ਨ ਲਈ ਸਿਰਫ ਪੰਜ ਸਕਿੰਟ ਲੱਗਦੇ ਹਨ। ਫੇਸ ਸਕੈਨਿੰਗ ਦੀ ਵਰਤੋਂ ਪੁਲਿਸ ਦੁਆਰਾ ਅਪਰਾਧੀਆਂ ਦੀ ਭਾਲ ਲਈ ਅਤੇ ਆਮ ਤੌਰ ‘ਤੇ ਹਵਾਈ ਅੱਡਿਆਂ ‘ਤੇ ਵੀ ਕੀਤੀ ਜਾਂਦੀ ਹੈ। ਇਸਦੇ ਇਲਾਵਾ ਕਈ ਸਮਾਰਟਫੋਨਾਂ, ਐਪਲੀਕੇਸ਼ਨਾਂ ਵਿੱਚ ਵੀ ਇਹ ਸਹੂਲਤ ਮਿਲਦੀ ਹੈ।

Today Now News

RELATED ARTICLES
- Advertisment -

POPULAR POSTS