17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਸਕਾਟਲੈਂਡ: ਐੱਨ ਐੱਚ ਐੱਸ ਨਾਲ ਸਬੰਧਿਤ ਭ੍ਰਿਸ਼ਟਾਚਾਰ ਦੀ ਜਾਂਚ ਤੋਂ ਬਾਅਦ ਅੱਠ...

ਸਕਾਟਲੈਂਡ: ਐੱਨ ਐੱਚ ਐੱਸ ਨਾਲ ਸਬੰਧਿਤ ਭ੍ਰਿਸ਼ਟਾਚਾਰ ਦੀ ਜਾਂਚ ਤੋਂ ਬਾਅਦ ਅੱਠ ਲੋਕਾਂ ‘ਤੇ ਲੱਗੇ ਦੋਸ਼

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਵਿੱਚ ਐੱਨ ਐੱਚ ਐੱਸ ਕੰਟਰੈਕਟਸ ਨਾਲ ਸਬੰਧਿਤ ਭ੍ਰਿਸ਼ਟਾਚਾਰ ਦੀ ਇੱਕ ਵੱਡੀ ਜਾਂਚ ਦੇ ਨਤੀਜੇ ਵਜੋਂ ਸਿਹਤ ਬੋਰਡ ਦੇ ਸੀਨੀਅਰ ਅਧਿਕਾਰੀਆਂ ਸਮੇਤ 8 ਲੋਕਾਂ ‘ਤੇ ਦੋਸ਼ ਲਗਾਏ ਗਏ ਹਨ। ਦੇਸ਼ ਦੇ ਕੁੱਝ ਸਭ ਤੋਂ ਵੱਡੇ ਸਿਹਤ ਬੋਰਡਾਂ ਦੇ ਸਾਬਕਾ ਆਈਟੀ ਅਤੇ ਸੰਚਾਰ ਮੁਖੀ, ਆਇਰਸ਼ਾਇਰ ਟੈਲੀਕਾਮ ਫਰਮ ਦੇ ਡਾਇਰੈਕਟਰਾਂ ਦੇ ਨਾਲ-ਨਾਲ ਰਿਸ਼ਵਤਖੋਰੀ ਅਤੇ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲਿਆਂ ਵਿੱਚੋਂ ਹਨ। ਇਸ ਸਬੰਧੀ ਪਹਿਲੀ ਵਾਰ ਜਾਂਚ ਸ਼ੁਰੂ ਹੋਣ ਤੋਂ ਛੇ ਸਾਲ ਬਾਅਦ ਛੇ ਪੁਰਸ਼ ਅਤੇ ਦੋ ਔਰਤਾਂ ਪਿਛਲੇ ਦਿਨੀਂ ਅਦਾਲਤ ਵਿੱਚ ਪੇਸ਼ ਹੋਏ । ਰਿਕਾਰਡ ਅਨੁਸਾਰ 2015 ਵਿੱਚ ਐੱਨ ਐੱਚ ਐੱਸ ਕਾਊਂਟਰ ਫਰਾਡ ਜਾਂਚਕਰਤਾਵਾਂ ਨੇ ਇਰਵਿਨ-ਅਧਾਰਤ ਫਰਮ ਓਰੀਕਾਮ ਦੇ ਦਫਤਰਾਂ ‘ਤੇ ਛਾਪਾ ਮਾਰਿਆ ਸੀ ਜੋ ਕਿ ਐੱਨ ਐੱਚ ਐੱਸ ਲੈਨਾਰਕਸ਼ਾਇਰ, ਐੱਨ ਐੱਚ ਐੱਸ ਲੋਥੀਅਨ ਅਤੇ ਐੱਨ ਐੱਚ ਐੱਸ ਆਇਰਸ਼ਾਇਰ ਅਤੇ ਅਰਨ ਸਮੇਤ ਸਿਹਤ ਬੋਰਡਾਂ ਦੀ ਇੱਕ ਲੜੀ ਨੂੰ ਫ਼ੋਨ ਅਤੇ ਆਈ ਟੀ ਸਬੰਧੀ ਸੌਦੇ ਪ੍ਰਦਾਨ ਕਰ ਰਹੀ ਸੀ। ਇਸ ਤੋਂ ਦੋ ਸਾਲ ਬਾਅਦ ਸਰਕਾਰੀ ਵਕੀਲਾਂ ਨੂੰ ਇੱਕ ਰਿਪੋਰਟ ਦਿੱਤੀ ਗਈ, ਜਿਸ ਵਿੱਚ ਕਰਾਊਨ ਨੇ ਪੁਸ਼ਟੀ ਕੀਤੀ ਕਿ ਇਹ 2000 ਅਤੇ 2014 ਦੇ ਵਿਚਕਾਰ ਦੀ ਜਾਣਕਾਰੀ ‘ਤੇ ਵਿਚਾਰ ਕਰ ਰਿਹਾ ਸੀ। ਇਸ ਮਾਮਲੇ ਵਿੱਚ ਅੱਠ ਮੁਲਜ਼ਮਾਂ ਨੇ ਪਿਛਲੇ ਦੋ ਹਫ਼ਤਿਆਂ ਵਿੱਚ ਐਡਿਨਬਰਾ ਸ਼ੈਰਿਫ ਕੋਰਟ ਵਿੱਚ ਆਪਣੀ ਪਹਿਲੀ ਪੇਸ਼ੀ ਭੁਗਤੀ। ਇਹਨਾਂ ਵਿੱਚ ਓਰੀਕਾਮ ਦੇ ਮੌਜੂਦਾ ਨਿਰਦੇਸ਼ਕ ਗੇਵਿਨ ਬ੍ਰਾਊਨ (44) ਅਤੇ ਐਡਮ ਸ਼ਾਰੌਦੀ (38) ਅਤੇ ਸਾਬਕਾ ਨਿਰਦੇਸ਼ਕ ਡੇਵਿਡ ਬੇਲੀ (44) ਸ਼ਾਮਲ ਹਨ। ਇਸ ਮਾਮਲੇ ‘ਚ ਦੋਸ਼ੀਆਂ ਨੇ ਕੋਈ ਅਪੀਲ ਨਹੀਂ ਕੀਤੀ ਅਤੇ ਉਹ ਇਸ ਹਫਤੇ ਬੁੱਧਵਾਰ ਅਤੇ ਪਿਛਲੇ ਹਫਤੇ ਬੁੱਧਵਾਰ ਨੂੰ ਦੋ ਸੁਣਵਾਈਆਂ ਦੌਰਾਨ ਪੇਸ਼ ਹੋਏ ਹਨ। ਫਿਲਹਾਲ ਸਾਰਿਆਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ ਜਦਕਿ ਉਹ ਅਦਾਲਤ ਵਿੱਚ ਪੇਸ਼ੀ ਲਈ ਪੇਸ਼ ਹੋਣਗੇ।

Today Now News

RELATED ARTICLES
- Advertisment -

POPULAR POSTS