ਮੁੰਬਈ , ਜੁਲਾਈ 12
ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਸਰਗੁਣ ਮਹਿਤਾ ਜਲਦੀ ਹੀ ਬਾਲੀਵੁੱਡ ਵਿਚ ਐਂਟਰੀ ਕਰਨ ਜਾ ਰਹੀ ਹੈ। ਉਹ ਅਕਸ਼ੈ ਕੁਮਾਰ ਨਾਲ ਫ਼ਿਲਮ ‘ਮਿਸ਼ਨ ਸਿੰਡਰੇਲਾ’ ਵਿਚ ਨਜ਼ਰ ਆਵੇਗੀ।

ਉਨਾਂ ਕਿਹਾ ਕਿ ਜਦੋਂ ਨਵੀਂ ਭਾਸ਼ਾ ਵਿੱਚ ਕੰਮ ਕਰਨਾ ਹੋਵੇ ਤਾਂ ਸਹੀ ਕਿਰਦਾਰ ਦਾ ਇੰਤਜ਼ਾਰ ਕਰਨਾ ਬਹੁਤ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਇਥੇ ਦਰਸ਼ਕ ਵੀ ਨਵੇਂ ਹੁੰਦੇੇ ਹਨ ਅਤੇ ਉਨ੍ਹਾਂ ਦਾ ਤੁਹਾਡੇ ਪ੍ਰਤੀ ਨਜ਼ਰੀਆ ਵੀ ਵੱਖਰਾ ਹੁੰਦਾ ਹੈ। ਸਰਗੁਣ ਨੇ ਕਿਹਾ ਕਿ ਪੰਜਾਬੀ ਫ਼ਿਲਮ ਸਨਅਤ ਨਾਲੋਂ ਬਾਲੀਵੁੱਡ ਕਾਫੀ ਵੱਖਰਾ ਹੈ। ਪੰਜਾਬੀ ਫ਼ਿਲਮ ਸਨਅਤ ਨੇ ਹਾਲੇ ਵਿਕਾਸ ਕਰਨਾ ਹੈ ਪਰ ਬਾਲੀਵੁੱਡ ਵਿਕਸਿਤ ਹੋ ਚੁੱਕਿਆ ਹੈ ਜਿਸ ਵਿੱਚ ਕੰਮ ਕਰਨ ਦਾ ਵੱਖਰਾ ਤਜਰਬਾ ਹੈ।



