ਮਾਨਸਾ 20 ਮਾਰਚ ਗੁਰਜੰਟ ਸਿੰਘ ਬਾਜੇਵਾਲੀਆ (ਜੈ ਮਿਲਾਪ ਮੈਡੀਕਲ ਲੈਬੋਰਟਰੀ ਐਸੋਸੀਏਸ਼ਨ ਪੰਜਾਬ ਰਜਿ: ਨੰਬਰ 2028) ਵਲੋਂ ਜੈ ਮਿਲਾਪ ਮੈਡੀਕਲ ਲੈਬੋਰਟਰੀ ਐਸੋਸੀਏਸ਼ਨ ਬਲਾਕ ਸਰਦੂਲਗੜ੍ਹ ਪ੍ਰਧਾਨ ਸੋਨਾ ਸਿੰਘ ਜੀ ਦੀ ਅਗਵਾਈ ਵਿਚ ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਰਹਾਇਸ਼ ਡਾਕਟਰ ਸੁਖਵਿੰਦਰ ਸਿੰਘ ਫੱਤਾ ਮਾਲੋਕਾ ਦੇ ਘਰ ਪਿੰਡ ਉਲਕ ਵਿਖੇ ਚੌਥਾ ਖ਼ੂਨ ਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਮੈਡਮ ਐੱਸ ਐੱਚ ਓ ਕਰਮਜੀਤ ਕੌਰ ਥਾਨਾ ਜੌੜਕੀਆਂ ਨੇ ਕੀਤਾ। ਕੈਂਪ 22 ਯੂਨਿਟ ਬਲੱਡ ਸਰਾਂ ਬਲੱਡ ਬੈਂਕ ਮਾਨਸਾ ਨੇ ਪ੍ਰਾਪਤ ਕੀਤਾ ਅਤੇ ਦੂਜਾ ਮੁੱਫਤ ਮੈਡੀਕਲ ਚੈੱਕਅਪ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿਚ 30 ਦੇ ਲੱਗਭਗ ਮਰੀਜ਼ਾਂ ਚੈੱਕਅਪ ਡਾਕਟਰ ਸੁਨੀਲ ਬਾਂਸਲ ( ਐਮ ਡੀ ਮੈਡੀਸਿਨ) ਅਤੇ 25 ਮਰੀਜ਼ ਦਾ ਚੈੱਕ ਅੱਪ ਡਾਕਟਰ ਸ਼ੈਂਕੀ ਬਾਂਸਲ ( ਐਮ ਐਸ ਗਾਇਨੀ) ਮਾਨਸਾ ਦੀ ਟੀਮ ਨੇ ਕੀਤਾ । ਬਲਾਕ ਸੈਕਟਰੀ ਗੁਰਮੀਤ ਸਿੰਘ ਫੱਤਾ ਮਾਲੋਕਾ ਨੇ ਸਾਰਿਆ ਦਾ ਧੰਨਵਾਦ ਕੀਤਾ ਅਤੇ ਚੰਗੇ ਕੰਮ ਕਰਨ ਵਾਲਿਆਂ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਇਸ ਸਮੇਂ ਅਮ੍ਰਿਤਪਾਲ ਸਿੰਘ,ਮਾਸਾ ਸਿੰਘ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ !






