ਨਵੇ ਵਿਦਿਆਰਥੀ 20 ਨਵੰਬਰ ਤੱਕ ਦਾਖਲਾ ਲੈ ਸਕਦੇ ਹਨ – ਲੂੰਬਾ

ਮੋਗਾ ( ਹਰਪਾਲ ਸਿੰਘ ਸਹਾਰਨ ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੈਨੇਜਿੰਗ ਟਰੱਸਟੀ ਡਾ ਐਸ. ਪੀ. ਸਿੰਘ ਉਬਰਾਏ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਵਿਡ 19 ਸਬੰਧੀ ਸਰਕਾਰ ਦੇ ਆਦੇਸ਼ਾਂ ਦਾ ਪਾਲਣ ਕਰਦੇ ਹੋਏ 1 ਨਵੰਬਰ ਤੋਂ ਕੰਪਿਊਟਰ ਅਤੇ ਸਿਲਾਈ ਦੇ ਛੇ ਮਹੀਨੇ ਦੇ ਮੁਫਤ ਕੋਰਸ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਹਨ, ਜਿਸ ਵਿੱਚ ਨਵੇਂ ਵਿਦਿਆਰਥੀ 20 ਨਵੰਬਰ ਤੱਕ ਦਾਖਲਾ ਲੈ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ 22 ਮਾਰਚ ਤੱਕ ਕਰੀਬ ਦੋ ਮਹੀਨੇ ਦੀ ਪੜਾਈ ਉਪਰੰਤ ਲਾਕਡਾਊਨ ਦੀ ਵਜ੍ਹਾ ਕਾਰਨ ਕਲਾਸਾਂ ਬੰਦ ਹੋ ਗਈਆਂ ਸਨ ਤੇ ਹੁਣ ਕਰੀਬ ਛੇ ਮਹੀਨੇ ਬਾਅਦ ਕੋਰਸ ਨਵੇਂ ਸਿਰੇ ਤੋਂ ਸ਼ੁਰੂ ਕੀਤੇ ਗਏ ਹਨ, ਜਿਸ ਵਿੱਚ ਲਗਭਗ 60% ਪੁਰਾਣੇ ਵਿਦਿਆਰਥੀ ਹਾਜਰ ਹੋ ਗਏ ਹਨ ਤੇ ਬਾਕੀ ਸੀਟਾਂ ਟਰੱਸਟ ਵੱਲੋਂ ਨਵੀਂ ਐਡਮਿਸ਼ਨ ਰਾਹੀਂ ਭਰਨ ਦਾ ਫੈਸਲਾ ਕੀਤਾ ਹੈ।

ਉਹਨਾਂ ਦੱਸਿਆ ਕਿ ਇਹ ਕੋਰਸ ਬਿਲਕੁਲ ਮੁਫਤ ਹੈ ਪਰ ਫਾਈਨਲ ਪੇਪਰ ਵਿੱਚ ਭਾਗ ਲੈਣ ਲਈ ਇਸ ਵਿੱਚ 90% ਹਾਜਰੀ ਜਰੂਰੀ ਹੈ। ਉਹਨਾਂ ਦੱਸਿਆ ਕਿ ਇਹ ਮੋਗਾ ਸ਼ਹਿਰ ਵਿੱਚ ਸ਼ੁਰੂ ਹੋਣ ਵਾਲਾ 12ਵਾਂ ਬੈਚ ਹੈ ਤੇ ਇਸ ਤੋਂ ਪਹਿਲਾਂ 11 ਬੈਚ ਮੁਕੰਮਲ ਹੋ ਚੁੱਕੇ ਹਨ।ਉਹਨਾਂ ਇਹ ਵੀ ਦੱਸਿਆ ਕਿ ਮਹੀਨਾਵਾਰ ਪੈਨਸ਼ਨ ਵੰਡ ਸਮਾਗਮ 10 ਨਵੰਬਰ ਨੂੰ ਦੁਪਹਿਰ 12 ਤੋਂ 2 ਵਜੇ ਤੱਕ ਟਰੱਸਟ ਦੇ ਮੁੱਖ ਦਫਤਰ ਵਿਖੇ ਹੋਵੇਗਾ ਤੇ ਸਮਾਗਮ ਉਪਰੰਤ ਟਰੱਸਟ ਅਤੇ ਰੂਰਲ ਐਨ ਜੀ ਓ ਦੇ ਬਲਾਕ ਅਤੇ ਜਿਲ੍ਹਾ ਅਹੁਦੇਦਾਰਾਂ ਦੀ ਸਾਂਝੀ ਮੀਟਿੰਗ ਵੀ ਹੋਵੇਗੀ। ਇਸ ਮੌਕੇ ਕੰਪਿਊਟਰ ਟੀਚਰ ਮੈਡਮ ਸੁਖਦੀਪ ਕੌਰ, ਸਿਲਾਈ ਟੀਚਰ ਮੈਡਮ ਸੁਖਵਿੰਦਰ ਕੌਰ ਝੰਡੇਆਣਾ, ਦਫਤਰ ਇੰਚਾਰਜ ਜਸਵੀਰ ਕੌਰ ਵੀ ਹਾਜਰ ਸਨ।





