
ਫਿਰੋਜ਼ਪੁਰ,28 ਅਗਸਤ(ਹਰਜਿੰਦਰ ਸਿੰਘ ਕਤਨਾ )-ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਦੀ ਅਗਵਾਈ ਹੇਠ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਕਸਬਾ ਮੱਖੂ ਵਿੱਚ ਆਪਣੀ ਲੈਬੋਰਟਰੀ ਦੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ।ਮੱਖੂ ਦੇ ਤਹਿਸੀਲ ਰੋਡ ਤੇ ਖੋਲੀ ਗਈ ਇਸ ਸੰਨੀ ਓਬਰਾਏ ਲੈਬੋਰਟੀ ਅਤੇ ਡਿੱਗਨੋਸਟਿਕ ਸੈਂਟਰ ਵਿੱਚ ਸੇਵਾਵਾਂ ਸ਼ੁਰੂ ਕਰਨ ਦੀ ਸ਼ੁਰੂਆਤ ਸੰਸਥਾ ਦੇ ਸਿਹਤ ਸਲਾਹਕਾਰ ਡਾ ਦਲਜੀਤ ਸਿੰਘ ਗਿੱਲ ਵਲੋਂ ਕੀਤੀ ਗਈ।ਇਸ ਤੋਂ ਪਹਿਲਾਂ ਵਾਹਿਗੁਰੂ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ।ਇਸ ਮੌਕੇ ਡਾ ਦਲਜੀਤ ਸਿੰਘ ਗਿੱਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਲੈਬੋਰਟਰੀ ਦੇ ਖੁੱਲਣ ਨਾਲ ਮੱਖੂ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ ਅਤੇ ਹੁਣ ਉਹ ਬਿਮਾਰੀ ਸਬੰਧੀ ਟੈਸਟ ਨਾਮਾਤਰ ਰੇਟਾਂ ਤੇ ਕਰਵਾ ਸਕਣਗੇ।ਉਹਨਾਂ ਕਿਹਾ ਕਿ ਟਰੱਸਟ ਵਲੋਂ ਫਿਰੋਜ਼ਪੁਰ ਵਿੱਚ ਜਲਦੀ ਹੀ ਇੱਕ ਹੋਰ ਲੈਬ ਵੀ ਖੋਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਲੈਬ ਦਾ ਰਸਮੀਂ ਉਦਘਾਟਨ ਸੰਸਥਾ ਦੇ ਮੁੱਖੀ ਡਾ ਓਬਰਾਏ ਦੁਬਈ ਤੋਂ ਵਾਪਸ ਆਉਣ ਉਪਰੰਤ ਕਰਨਗੇ। ਇਸ ਮੌਕੇ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਇਸਤਰੀ ਵਿੰਗ ਦੇ ਪ੍ਰਧਾਨ ਸ੍ਰੀਮਤੀ ਅਮਰਜੀਤ ਕੌਰ ਛਾਬੜਾ ਨੇ ਵੀ ਸੰਬੋਧਨ ਕੀਤਾ।ਆਪਣੇ ਸੰਬੋਧਨ ਵਿੱਚ ਉਹਨਾਂ ਡਾ ਐਸ ਪੀ ਸਿੰਘ ਓਬਰਾਏ ਅਤੇ ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ ਦਾ ਮੱਖੂ ਵਿੱਚ ਇਹ ਸੇਵਾ ਸ਼ੁਰੂ ਕਰਨ ਲਈ ਧੰਨਵਾਦ ਕੀਤਾ।ਇਸ ਮੌਕੇ ਤੇ ਮਖੂ ਪ੍ਰਧਾਨ ਦਵਿੰਦਰ ਸਿੰਘ ਛਾਬੜਾਸਰਕਲ ਇੰਚਾਰਜ ਭਜਨ ਪੇਂਟਰ, ਜਿਲ੍ਹਾ ਕੈਸ਼ੀਅਰ ਨਰਿੰਦਰ ਬੇਰੀ,ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ, , ਜਗਸੀਰ ਸਿੰਘ ਜ਼ੀਰਾ, ਕਿਰਨ ਪੇਂਟਰ, ਲਖਵਿੰਦਰ ਸਿੰਘ ਵਾਹੀ ਪੱਤਰਕਾਰ,ਕੇਵਲ ਅਹੂਜਾ ਪ੍ਰੈਸ ਸਕੱਤਰ,ਜਤਿੰਦਰ ਸਿੰਘ,ਗੁਰਦੇਵ ਸਿੰਘ ਗਾਬਾ,ਅਮਰਜੀਤ ਕੌਰ ਪਿੰਕੀ,ਗੁਰਜੰਟ ਸਿੰਘ , ਮਨਪ੍ਰੀਤ ਸਿੰਘ ,ਵਿਸ਼ਾਲ,ਸੰਦੀਪ ਕੌਰ ਅਮਰੀਕ ਸਿੰਘ ਅਤੇ ਹੋਰ ਟੀਮ ਮੈਂਬਰ ਅਤੇ ਪਤਵੰਤੇ ਵੀ ਮੌਜੂਦ ਸਨ।
ਕੈਪਸ਼ਨ ਸਰਬੱਤ ਦਾ ਭਲਾ ਟਰੱਸਟ ਦੇ ਸੇਹਤ ਸਲਾਹਕਾਰ ਡਾ ਦਲਜੀਤ ਸਿੰਘ ਗਿੱਲ ਅਤੇ ਹੋਰ ਟੀਮ ਮੈਂਬਰ ਲੈਬੋਰਟਰੀ ਦੀਆਂ ਸੇਵਾਵਾਂ ਸ਼ੁਰੂ ਕਰਨ ਮੌਕੇ।ਤਸਵੀਰ ਹਰਜਿੰਦਰ ਸਿੰਘ ਕਤਨਾ






