
ਫਿਰੋਜ਼ਪੁਰ,29 ਜਨਵਰੀ(ਹਰਜਿੰਦਰ ਸਿੰਘ ਕਤਨਾ)-ਮਾਨਵਤਾ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਵਲੋਂ ਆਪਣੀ ਕਮਾਈ ਵਿਚੋਂ 98 ਫੀਸਦੀ ਦਾਨ ਕਰਕੇ ਲੋੜਵੰਦਾਂ ਦੀ ਮੱਦਦ ਕੀਤੀ ਜਾ ਰਹੀ ਹੈ।ਇਸੇ ਲੜੀ ਤਹਿਤ ਅਦਾਰਾ ਜੀ ਨਿਊਜ਼ ਦੇ ਅੰਮ੍ਰਿਤਸਰ ਤੋਂ ਕੈਮਰਾਮੈਨ ਪੱਤਰਕਾਰ ਜਗਜੀਤ ਸਿੰਘ ਟਿੰਕੂ ਜੋ ਪੈਰਾਲਾਈਜ ਦੀ ਬੀਮਾਰੀ ਤੋਂ ਪੀੜਤ ਹੋਣ ਕਾਰਨ ਪਿਛਲੇ ਲੰਮੇ ਸਮੇਂ ਤੋਂ ਮੰਜੇ ਤੇ ਹਨ, ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ ਐਸ ਪੀ ਸਿੰਘ ਓਬਰਾਏ ਜੀ ਵੱਲੋਂ ਸ਼ੁਰੂ ਕੀਤੀ ਗਈ ਹੈ ਤਾਂ ਜੋ ਉਸਦੀ ਮੱਦਦ ਹੋ ਸਕੇ। ਇਹ ਚੈੱਕ ਸਰਬੱਤ ਦਾ ਟਰੱਸਟ ਮਾਝਾ ਜੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੈਅਰ, ਮਨਪ੍ਰੀਤ ਸਿੰਘ ਸੰਧੂ ਜਨਰਲ ਸਕੱਤਰ ,ਨਵਦੀਪ ਸਿੰਘ ਘਈ ਅਤੇ ਹੋਰ ਟਰੱਸਟ ਆਹੁਦੇਦਾਰਾਂ ਵਲੋਂ ਉਹਨਾਂ ਨੂੰ ਪੈਨਸ਼ਨ ਦਾ ਪਹਿਲਾ ਚੈੱਕ ਦਿੱਤਾ ਗਿਆ।





