ਲੈਬੋਰਟੀਆਂ ਖੁੱਲੀਆਂ ਤਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ -ਸਾਬਕਾ ਡੀ ਜੀ ਪੀ ਮਹਿਲ ਸਿੰਘ ਭੁੱਲਰ

ਫਿਰੋਜ਼ਪੁਰ(ਦਵਿੰਦਰ ਸਿੰਘ ਛਾਬੜਾ) : ਨਾਮਵਾਰ ਸਮਾਜਸੇਵੀ ਅਤੇ ਦੁਬੱਈ ਦੇ ਉਘੇ ਕਾਰੋਬਾਰੀ ਡਾ ਸੁਰਿੰਦਰਪਾਲ ਸਿੰਘ ਓਬਰਾਏ ਅਤੇ ਉਨ੍ਹਾਂ ਦੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਫਿਰੋਜ਼ਪੁਰ ਅਤੇ ਮੱਖੂ ਵਿੱਚ ਅਧੁਨਿਕ ਸਾਜੋ ਸਮਾਨ ਨਾਲ ਪੂਰੀ ਤਰ੍ਹਾਂ ਲੈਸ ਦੋ ਲੈਬੋਰਟੀਆਂ ਜਲਦੀ ਹੀ ਖੋਲੀਆਂ ਜਾ ਰਹੀਆਂ ਹਨ। ਜਿਸ ਦਾ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ ਕਿਉਕਿ ਉਨ੍ਹਾਂ ਨੂੰ ਆਪਣੀ ਬਿਮਾਰੀ ਦੀ ਜਾਂਚ ਸਬੰਧੀ ਮੈਡੀਕਲ ਟੈਸਟ ਕਰਵਾਉਣ ਵਿੱਚ ਵੱਡੀ ਰਾਹਤ ਮਿਲੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਟਰੱਸਟ ਦੇ ਮੈਡੀਕਲ ਸੈਲ ਦੇ ਡਾੲਰੈਕਟਰ ਡਾ ਦਲਜੀਤ ਸਿੰਘ ਗਿੱਲ ਵੱਲੋਂ ਇਨ੍ਹਾਂ ਲੈਬਾਂ ਦੇ ਚੱਲ ਰਹੇ ਕੰਮਾਂ ਸਬੰਧੀ ਜਾਇਜਾਂ ਲੈਣ ਉਪਰੰਤ ਮੀਡੀਏ ਨਾਲ ਗੱਲਬਾਤ ਕਰਦੇ ਹੋਏ ਕਹੀ । ਡਾ ਦਲਜੀਤ ਸਿੰਘ ਗਿੱਲ ਜੋ ਪਟਿਆਲੇ ਤੋਂ ਆਪਣੀ ਟੀਮ ਨਾਲ ਇੱਥੇ ਪੁੱਜੇ ਹੋਏ ਸਨ ਨੇ ਕਿਹਾ ਸਰਬੱਤ ਦਾ ਭਲਾ ਵੱਲੋਂ ਔਖੇ ਵੇਲੇ ਸਭ ਤੋਂ ਮੋਹਰੀ ਹੋ ਕੇ ਲੋੜਵੰਦਾਂ ਦੀ ਮੱਦਦ ਕੀਤੀ ਜਾਦੀ ਹੈ। ਉਨ੍ਹਾਂ ਕਿਹਾ ਕਿ ਵੈਸੇ ਤਾਂ ਟਰੱਸਟ ਵੱਲੋਂ ਪੂਰੇ ਪੰਜਾਬ ਵਿੱਚ ਪਹਿਲਾਂ ਹੀ ਆਪਣੀਆਂ ਲੈਬੋਰਟੀਆਂ ਖੋਲੀਆਂ ਜਾ ਚੁੱਕੀਆਂ ਹਨ ਤੇ ਉਹ ਬੜੀ ਸਫਲਤਾ ਨਾਲ ਚੱਲ ਰਹੀਆਂ ਹਨ ਅਤੇ ਹੁਣ ਇਹ ਲੈਬੋਰਟੀਆਂ ਜਲਦੀ ਹੀ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ । ਇਸ ਸਮੇਂ ਉਨ੍ਹਾ ਨਾਲ ਮੋਜੂਦ ਸਾਬਕਾ ਡੀ ਜੀ ਪੀ ਸ: ਮਹਿਲ ਸਿੰਘ ਭੁੱਲਰ ਵੀ ਮੋਜੂਦ ਸਨ ਨੇ ਕਿਹਾ ਕਿ ਡਾ ਓਬਰਾਏ ਇਨਸਾਨੀਅਤ ਦੇ ਮਸੀਹਾ ਹਨ ਜੋ ਹਰ ਔਖੇ ਵੇਲੇ ਲੋੜਵੰਦਾਂ ਦੀ ਅੱਗੇ ਆ ਕੇ ਮੱਦਦ ਕਰਦੇ ਹਨ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਇੱਕ ਸਰਹੱਦੀ ਇਲਾਕਾ ਹੋਣ ਕਰਕੇ ਇਥੋਂ ਦੇ ਵਸਨੀਕਾਂ ਦੀਆਂ ਬਹੁਤ ਸਮੱਸਿਆਵਾਂ ਹਨ। ਉਨ੍ਹਾਂ ਹੋਰ ਕਿਹਾ ਕਿ ਮੱਖੂ ਇਲਾਕਾ ਦਰਿਆਈ ਹੋਣ ਕਰਕੇ ਇੱਥੇ ਮੈਡੀਕਲ ਸਹੂਲਤਾਂ ਦੀ ਭਾਰੀ ਕਮੀਂ ਹੈ ਜਿਸ ਕਰਕੇ ਡਾ ਓਬਰਾਏ ਨੂੰ ਬੇਨਤੀ ਕੀਤੀ ਸੀ ਕਿ ਮੱਖੂ ਇਲਾਕੇ ਨੂੰ ਇੱਕ ਅਧੁਨਿਕ ਸਾਜੋ ਸਮਾਨ ਨਾਲ ਲੈਸ ਲੈਬ ਦਿੱਤੀ ਜਾਵੇ ਜੋ ਉਨ੍ਹਾਂ ਵੱਲੋਂ ਮਨਜੂਰ ਕਰ ਦਿੱਤੀ ਗਈ ਹੈ। ਇਸ ਮੌਕੇ ਤੇ ਕੁਲਦੀਪ ਸਿੰਘ ਭੁੱਲਰ,ਕਸ਼ਮੀਰ ਸਿੰਘ, ਲਖਵਿੰਦਰ ਸਿੰਘ , ਲਖਵਿੰਦਰ ਸਿੰਘ ਵਾਹੀ, ਮਹਿਲ ਸਿੰਘ ਸੰਧੂ,ਫਿਰੋਜ਼ਪੁਰ ਟੀਮ ਦੇ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਇਸਤਰੀ ਵਿੰਗ ਪ੍ਰਧਾਨ ਸ੍ਰਮਤੀ ਅਮਰਜੀਤ ਕੌਰ ਛਾਬੜਾ, ਬਲਵਿੰਦਰ ਪਾਲ ਸ਼ਰਮਾ ਪ੍ਰਧਾਨ ਫਿਰੋਜ਼ਪੁਰ ,ਦਵਿੰਦਰ ਸਿੰਘ ਛਾਬੜਾ ਪ੍ਰਧਾਨ ਮੱਖੂ,ਤਲਵਿੰਦਰ ਕੌਰ, ਕੰਵਰਜੀਤ ਸਿੰਘ ਅਤੇ ਬ੍ਰਿਜ਼ ਭੂਸ਼ਨ, ਸਤਿੰਦਰਜੀਤ ਸਿੰਘ ਪ੍ਰਧਾਨ ਖਾਲਸਾ ਗੁਰਦੁਆਰਾ ਸਾਹਿਬ ਅਤੇ ਸਰਬਜੀਤ ਸਿੰਘ ਛਾਬੜਾ ਕਮੇਟੀ ਮੈਂਬਰ ਖਾਲਸਾ ਗੁਰਦੁਆਰਾ ਸਮੇਤ ਹੋਰ ਟੀਮ ਮੈਬਰ ਅਤੇ ਪਤਵੰਤੇ ਮੋਜੂਦ ਸਨ।





