17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਰਬੱਤ ਦਾ ਭਲਾ ਟਰੱਸਟ ਵੱਲੋਂ ਕੰਪਿਊਟਰ ਕੋਰਸ ਪੂਰਾ ਕਰਨ ਵਾਲੇ ਸਿੱਖਿਆਰਥੀਆਂ ਨੂੰ...

ਸਰਬੱਤ ਦਾ ਭਲਾ ਟਰੱਸਟ ਵੱਲੋਂ ਕੰਪਿਊਟਰ ਕੋਰਸ ਪੂਰਾ ਕਰਨ ਵਾਲੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ।

ਫਿਰੋਜ਼ਪੁਰ3 ਸਤੰਬਰ (ਹਰਜਿੰਦਰ ਸਿੰਘ ਕਤਨਾ)-ਨਾਮਵਾਰ ਸਮਾਜਸੇਵੀ ਅਤੇ ਦੁਬੱਈ ਦੇ ਉਘੇ ਕਾਰੋਬਾਰੀ ਡਾ ਸੁਰਿੰਦਰਪਾਲ ਸਿੰਘ ਓਬਰਾਏ ਅਤੇ ਉਨ੍ਹਾਂ ਦੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜਿਲ੍ਹਾ ਫਿਰੋਜ਼ਪੁਰ  ਵਿੱਚ ਕਈ ਲੋਕ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਸੰਸਥਾ ਵੱਲੋਂ ਜਿੱਥੇ ਜਿਲ੍ਹੇ ਵਿੱਚ 200 ਦੇ ਕਰੀਬ ਲੋੜਵੰਦ ਪਰਿਵਾਰਾਂ ਦੀ ਹਰ ਮਹੀਨੇ ਆਰਥਿਕ ਸਹਾਇਤਾ ਦੇ ਕੇ ਮੱਦਦ ਕੀਤੀ ਜਾ ਰਹੀ ਹੈ। ਉੱਥੇ ਨੋਜਵਾਨ ਵਰਗ ਨੂੰ ਹੁਨਰਮੰਦ ਬਨਾਉਣ ਲਈ ਅਤੇ ਉਨ੍ਹਾਂ ਨੂੰ ਆਪਣੇ ਪੈਰਾਂ ਤੇ ਖੜਾਂ ਕਰਨ ਲਈ ਮੁਫਤ ਸਿਲਾਈ ਅਤੇ ਕੰਪਿਊਟਰ ਸੈਟਰ ਖੋਲ੍ਹੇ ਗਏ ਹਨ। ਇਸੇ ਲੜੀ ਤਹਿਤ ਕੰਪਿਊਟਰ ਸਿੱਖਲਾਈ ਸੈਟਰ ਮੱਖੂ ਦੇ ਕੋਰਸ ਨੂੰ ਸਫਲਤਾ ਪੂਰਵਕ ਪੂਰਾ ਕਰਨ ਵਾਲੇ 27 ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਸਬੰਧੀ ਸੰਸਥਾ ਵੱਲੋਂ ਨਾਮਾਤਰ ਰੇਟਾਂ ਤੇ ਚਲਾਈ ਜਾ ਰਹੀ ਸੰਨੀ ਓਬਰਾਏ ਲੈਬੋਰਟਰੀ ਤੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸੰਸਥਾ ਦੇ ਸਿਹਤ ਸੇਵਾਵਾਂ ਦੇ ਸਲਾਹਕਾਰ ਡਾ ਦਲਜੀਤ ਸਿੰਘ ਗਿੱਲ ਅਤੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ। ਸਮਾਗਮ ਵਿੱਚ ਸੰਸਥਾ ਦੀ ਜਿਲ੍ਹਾ ਇਸਤਰੀ ਵਿੰਗ ਪ੍ਰਧਾਨ ਸ੍ਰੀਮਤੀ ਅਮਰਜੀਤ ਕੌਰ ਛਾਬੜਾ ਨੇ ਜਿੱਥੇ ਆਏ ਹੋਏ ਮਹਿਮਾਨਾ ਦਾ ਸਵਾਗਤ ਕੀਤਾ ਉੱਥੇ ਇਹ ਕੋਰਸ ਸਫ਼ਲਤਾ ਨਾਲ ਪੂਰਾ ਕਰਨ ਵਾਲੇ ਸਿੱਖਿਆਰਥੀਆਂ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਡਾ ਦਲਜੀਤ ਸਿੰਘ ਗਿੱਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਮਾਨਵਾਤਾ ਦੀ ਭਲਾਈ ਲਈ ਸਭ ਤੋਂ ਮੋਹਰੀ ਹੋ ਕੇ ਲੋਕ ਭਲਾਈ ਦੇ ਕਾਰਜ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਲੋਕਾਂ ਤੇ ਮੁਸੀਬਤ ਆਉਂਦੀ ਹੈ । ਸਰਬੱਤ ਦਾ ਭਲਾ ਟਰੱਸਟ ਦੇ ਵਾਲੰਟੀਅਰਾਂ ਨੇ ਆਪਣੀਆਂ ਜਿੰਦਗੀਆਂ ਖਤਰੇ ਵਿੱਚ ਪਾ ਕੇ ਲੋੜਵੰਦਾਂ ਦੀ ਮੱਦਦ ਕੀਤੀ ਹੈ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਨੇ ਕਿਹਾ ਕਿ  ਸੰਸਥਾ ਵੱਲੋਂ ਇਹ ਸੇਵਾ ਧਰਮਾਂ ਅਤੇ ਜਾਤਾਂ ਤੋਂ ਉੱਪਰ ਉੱਠ ਕੇ ਸਮੁੱਚੀ ਮਾਨਵਤਾ ਲਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਧੁਨਿਕ ਸਾਜੋ ਸਮਾਨ ਨਾਲ ਪੂਰੀ ਤਰ੍ਹਾਂ ਲੈਸ  ਲੈਬੋਰਟਰੀ ਜੋ ਮੱਖੂ ਵਿੱਚ ਖੋਲੀ ਗਈ ਹੈ  ਉਸਦਾ  ਮਾਝਾ, ਮਾਲਵਾ ਅਤੇ ਦੁਆਬੇ ਦੇ ਲੋਕਾਂ ਨੂੰ ਪੂਰਾ ਫਾਇਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲੈਬ ਵਿੱਚ ਨਾਮਾਤਰ ਰੇਟਾਂ ਤੇ ਮੁਨੱਖੀ ਸਰੀਰ ਦੀਆਂ ਬਿਮਾਰੀਆਂ ਦੇ ਟੈਸਟ ਕੀਤੇ ਜਾਂਦੇ ਹਨ। ਉਨ੍ਹਾਂ ਪਾਸ ਹੋਏ ਵਿਦਿਆਰਥੀਆਂ ਨੂੰ ਅੱਗੇ ਹੋਰ ਮਿਹਨਤ ਕਰਨ ਲਈ ਵੀ ਕਿਹਾ। ਇਸ ਮੌਕੇ ਤੇ ਲਖਵਿੰਦਰ ਸਿੰਘ ਵਾਹੀ, ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਇਸਤਰੀ ਵਿੰਗ ਪ੍ਰਧਾਨ ਸ੍ਰੀਮਤੀ ਅਮਰਜੀਤ ਕੌਰ ਛਾਬੜਾ,ਨਰਿੰਦਰ ਬੇਰੀ ਜਿਲ੍ਹਾ ਕੈਸ਼ੀਅਰ, ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ, ਦਵਿੰਦਰ ਸਿੰਘ ਛਾਬੜਾ ਪ੍ਰਧਾਨ ਮੱਖੂ, ਭਜਨ ਪੇਂਟਰ ਸਰਕਲ ਇੰਚਾਰਜ, ਮਨਪ੍ਰੀਤ ਸਿੰਘ, ਜਤਿੰਦਰ ਸਿੰਘ, ਕਿਰਨ ਪੇਂਟਰ, ਅਮਰਜੀਤ ਕੌਰ ਪਿੰਕੀ, ਗੁਰਦੇਵ ਸਿੰਘ ਗਾਬਾ,ਰਣਜੀਤ ਸਿੰਘ ਰਾਏ ਪ੍ਰਧਾਨ ਜ਼ੀਰਾ,ਜਗਸੀਰ ਸਿੰਘ ਜ਼ੀਰਾ, ਗੁਰਜੰਟ ਸਿੰਘ, ਕੇਵਲ ਆਹੂਜਾ ਪੱਤਰਕਾਰ,ਸੰਦੀਪ ਕੌਰ ਅਤੇ ਵਿਸ਼ਾਲ ਸਮੇਤ ਹੋਰ ਟੀਮ ਮੈਬਰ ਅਤੇ ਪਤਵੰਤੇ ਮੋਜੂਦ ਸਨ।
ਕੈਪਸ਼ਨ -ਸਰਬੱਤ ਦਾ ਭਲਾ ਟਰੱਸਟ ਦੇ ਸਿਹਤ ਸੇਵਾਵਾਂ ਦੇ ਸਲਾਹਕਾਰ ਡਾ ਦਲਜੀਤ ਸਿੰਘ ਗਿੱਲ ਫਿਰੋਜ਼ਪੁਰ ਟੀਮ ਨਾਲ ਕੋਰਸ ਪੂਰਾ ਕਰਨ ਵਾਲੇ ਸਿੱਖਿਆਰਥੀਆਂ ਨਾਲ। ਤਸਵੀਰ

Today Now News

RELATED ARTICLES
- Advertisment -

POPULAR POSTS