ਬੱਚਿਆਂ ਨੂੰ ਫਲ,ਮਠਿਆਈ, ਚਿਪਸ ਕੁਰਕਰੇ,ਜੁੱਤੇ ਅਤੇ ਕਪੜੇ ਦਿੱਤੇ ਗਏ।

ਫਿਰੋਜ਼ਪੁਰ (ਹਰਜਿੰਦਰ ਸਿੰਘ ਕਤਨਾ) : ਉੱਘੇ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਦੇ ਦਿਸ਼ਾ ਨਿਰਦੇਸ਼ ਅਧੀਨ ਕੰਮ ਕਰ ਰਹੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਦੀ ਜਿਲ੍ਹਾ ਫਿਰੋਜ਼ਪੁਰ ਦੀ ਟੀਮ ਵਲੋਂ ਦੀਵਾਲੀ ਅਤੇ ਵਿਸ਼ਵਕਰਮਾ ਦਿਨ ਮੱਖੂ ਵਿੱਚ ਝੁੱਗੀ ਝੋਪੜੀਆਂ ਅਤੇ ਫੁੱਟਪਾਥਾਂ ਤੇ ਰਹਿਣ ਵਾਲੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨਾਲ ਤੇਰਾ ਤੇਰਾ ਹੱਟੀ ਤੇ ਮਨਾਇਆ ਗਿਆ। ਇਸ ਮੌਕੇ ਟਰੱਸਟ ਵਲੋਂ ਇਨ੍ਹਾਂ ਬੱਚਿਆਂ ਨੂੰ ਫਲ,ਮਠਿਆਈ, ਚਿਪਸ ਕੁਰਕਰੇ,ਜੁੱਤੇ ਅਤੇ ਕਪੜੇ ਦਿੱਤੇ ਗਏ। ਟਰੱਸਟ ਵਲੋਂ ਵਾਲੰਟੀਅਰਾਂ ਦੀ ਹੌਸਲਾ ਅਫਜਾਈ ਲਈ ਉਹਨਾਂ ਨੂੰ ਸਨਮਾਨ ਪੱਤਰ ਵੀ ਦਿੱਤੇ। ਟਰੱਸਟ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਇਸਤਰੀ ਵਿੰਗ ਦੀ ਜਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਨੇ ਇਸ ਮੌਕੇ ਸਮੂਹ ਦੇਸ ਵਿਦੇਸ਼ ਵਿੱਚ ਵੱਸਦੇ ਲੋਕਾਂ ਨੂੰ ਦੀਵਾਲੀ ਅਤੇ ਬਾਬਾ ਵਿਸ਼ਵਕਰਮਾ ਦਿਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਸੰਸਥਾ ਦੇ ਮੁੱਖੀ ਡਾ ਐਸ ਪੀ ਸਿੰਘ ਓਬਰਾਏ ਅਤੇ ਕੋਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਦਵਿੰਦਰ ਸਿੰਘ ਛਾਬੜਾ ਪ੍ਰਧਾਨ ਮੱਖੂ,ਰਣਜੀਤ ਸਿੰਘ ਰਾਏ ਪ੍ਰਧਾਨ ਜ਼ੀਰਾ,ਵਿਜੇ ਕੁਮਾਰ ਬਹਿਲ ਪ੍ਰਧਾਨ ਮੱਲਾਂ ਵਾਲਾ,ਬਹਾਦਰ ਸਿੰਘ ਭੁੱਲਰ ਪ੍ਰਧਾਨ ਘੱਲ ਖੁਰਦ,ਭਜਨ ਪੇਂਟਰ ਸਰਕਲ ਇੰਚਾਰਜ ਮੱਖੂ,ਪ੍ਰੇਮ ਮਨਚੰਦਾ,ਆਸ਼ਾ ਸ਼ਰਮਾ, ਰਵੀ ਸ਼ਰਮਾ, ਰੋਸ਼ਨ ਲਾਲ ਮਨਚੰਦਾ, ਬਲਵਿੰਦਰ ਕੌਰ ਲੋਹਕੇ ਜ਼ੀਰਾ,ਜਗਸੀਰ ਸਿੰਘ, ਅਮਰੀਕ ਸਿੰਘ,ਮਨਪ੍ਰੀਤ ਸਿੰਘ, ਮਹਾਂਵੀਰ ਸਿੰਘ,ਨੀਤੂ,ਅਮਰਜੀਤ ਕੌਰ ਪਿੰਕੀ ,ਸੁਖਜੀਤ ਸਿੰਘ ਹਰਾਜ ਸਮੇਤ ਕਈ ਹੋਰ ਮੈਂਬਰ ਹਾਜ਼ਰ ਸਨ।





