ਸੰਘਰਸ਼ ਦੇ ਸ਼ੁਰੂਆਤ ਤੋਂ ਹੀ ਰਿਹਾਇਸ਼, ਖਾਣਾ ਅਤੇ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ

ਮੱਖੂ (ਦਵਿੰਦਰ ਸਿੰਘ ਛਾਬੜਾ) : ਬਿਨਾ ਕਿਸੇ ਤੋਂ ਇੱਕ ਪੈਸਾ ਵੀ ਸਹਾਇਤਾ ਲਏ ਆਪਣੇ ਕੋਲੋਂ ਕਰੋੜਾਂ ਰੁਪਏ ਖਰਚ ਕੇ ਹਰ ਔਖੀ ਘੜੀ ਵੇਲੇ ਸਮਾਜ ਸੇਵਾ ਦੇ ਵੱਖ ਵੱਖ ਖੇਤਰਾਂ ਵਿੱਚ ਸਭ ਤੋਂ ਮੋਹਰੀ ਹੋ ਕੇ ਮਸਾਲੀ ਸੇਵਾ ਨਿਭਾਉਣ ਵਾਲੇ ਉਘੇ ਕਾਰਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐਸ ਪੀ ਸਿੰਘ ਓਬਰਾਏ ਵੱਲੋਂ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਕੇਂਦਰ ਖਿਲਾਫ ਖੇਤੀ ਨਾਲ ਸਬੰਧਿਤ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਸੰਘਰਸ਼ ਦੇ ਸ਼ੁਰੂਆਤ ਤੋਂ ਹੀ ਰਿਹਾਇਸ਼, ਖਾਣਾ ਅਤੇ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਲਈ ਉਨ੍ਹਾਂ ਦਕੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਦੇ ਮੁੱਖ ਦਫ਼ਤਰ ਪਟਿਆਲਾ ਵੱਲੋਂ ਵੱਖ ਵੱਖ ਜਿਲ੍ਹਿਆਂ ਦੀਆਂ ਟੀਮਾਂ ਦੀਆਂ ਡਿਊੁਟੀਆਂ ਵੀ ਲਗਾਈਆਂ ਗਈਆਂ ਹਨ। ਇਸ ਵਕਤ ਸੰਸਥਾ ਵੱਲੋਂ ਦਿੱਲੀ ਦੇ ਟਿੱਕਰੀ ਬਾਰਡਰ ਤੇ ਮੈਡੀਕਲ ਕੈਂਪ ਜਿਲ੍ਹਾ ਫਿਰੋਜ਼ਪੁਰ ਦੀ ਟੀਮ ਸੇਵਾ ਨਭਾ ਰਹੀ ਹੈ। ਸੰਸਥਾ ਦੀ ਇਸਤਰੀ ਵਿੰਗ ਜਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਅਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਨੇ ਦੱਸਿਆ ਕਿ ਸੰਸਥਾ ਦੇ ਮੁੱਖੀ ਮਾਨਯੋਗ ਡਾ ਐਸ ਪੀ ਸਿੰਘ ਓਬਰਾਏ, ਕੌਮੀ ਪ੍ਰਧਾਨ ਸ: ਜੱਸਾ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ ਅਤੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਦੀ ਅਗਵਾਈ ਵਿੱਚ ਇੰਨੀ ਦਿਨੀਂ ਜਿਲ੍ਹਾ ਫਿਰੋਜ਼ਪੁਰ ਦੀ ਟੀਮ ਜਿਸ ਵਿੱਚ ਸੁਖਦੇਵ ਸਿੰਘ ਗਿੱਲ ਪ੍ਰਧਾਨ ਮੁੱਦਕੀ, ਮਨਪ੍ਰੀਤ ਸਿੰਘ ਮੱਖੂ ਅਤੇ ਜਤਿੰਦਰ ਸਿੰਘ ਮੱਖੂ ਸਮੇਤ ਕਈ ਹੋਰ ਵਾਲੰਟੀਅਰ ਸੇਵਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਜਿੱਥੇ ਆਪਣੇ ਰੁਟੀਨ ਦੇ ਕਾਰਜ ਪਹਿਲਾਂ ਵਾਂਗ ਹੀ ਜਾਰੀ ਹਨ ਉੱਥੇ ਕਿਸਾਨ ਸੰਘਰਸ਼ ਵਿੱਚ ਕਿਸਾਨਾਂ ਦੀ ਮੱਦਦ ਅਤੇ ਕੋਰੋਨਾ ਖਿਲਾਫ ਮੂਹਰੇ ਹੋ ਕੇ ਲੜਾਈ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਕਿਸਾਨਾ ਦੀ ਜਿੱਤ ਅਤੇ ਕੋਰੋਨਾ ਦੇ ਖਾਤਮੇ ਤੱਕ ਜਾਰੀ ਰਹੇਗੀ। ਇਸ ਮੌਕੇ ਸੰਜੀਵ ਬਜਾਜ, ਨਰਿੰਦਰ ਬੇਰੀ, ਗੁਰਪ੍ਰੀਤ ਸਿੰੰਘ ਘੜਿਆਲ, ਬਲਵੰਤ ਸਿੰਘ ਬਰਾੜ, ਲਖਵਿੰਦਰ ਸਿੰਘ ਕਰਮੂਵਾਲਾ,ਸੁਖਜੀਤ ਸਿੰਘ ਹਰਾਜ, ਰਣਜੀਤ ਸਿੰਘ ਰਾਏ ਪ੍ਰਧਾਨ ਜ਼ੀਰਾ,ਬਲਵਿੰਦਰ ਕੌਰ ਲੋਹਕੇ,ਜਗਸੀਰ ਸਿੰਘ ਦਵਿੰਦਰ ਸਿੰਘ ਛਾਬੜਾ, ਮਨਪ੍ਰੀਤ ਸਿੰਘ, ਵਿਜੇ ਕੁਮਾਰ ਬਹਿਲ, ਰੋਸ਼ਨ ਲਾਲ ਮਨਚੰਦਾ, ਆਸ਼ਾ ਸ਼ਰਮਾ, ਮਨਜੀਤ ਸਿੰਘ ਜੇ ਈ, ਬਲਵਿੰਦਰ ਪਾਲ ਸ਼ਰਮਾ, ਤਲਵਿੰਦਰ ਕੌਰ, ਕੰਵਰਜੀਤ ਸਿੰਘ, ਜਸਬੀਰ ਸਿੰਘ ਸ਼ਰਮਾ, ਸੁਖਦੇਵ ਸਿੰਘ ਸੰਗਮ, ਬੀ ਆ ਸ਼ਰਮਾ, ਜਗਦੀਸ਼ ਥਿੰਦ, ਸੁਖਦੇੇਵ ਸਿੰਘ ਗਿੱਲ ਮੁੱਦਕੀ ਅਤੇ ਹੋਰ ਟੀਮ ਮੈਂਬਰ ਵੀ ਮੋਜੂਦ ਸਨ।






