17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵਿਰਕ ਹੌਸਪੀਟਲ ਟਰੌਮਾ ਸੈਂਟਰ ਕਰਨਾਲ ‘ਚ...

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵਿਰਕ ਹੌਸਪੀਟਲ ਟਰੌਮਾ ਸੈਂਟਰ ਕਰਨਾਲ ‘ਚ ਚੱਲ ਰਹੀਆਂ ਡਾਲਿਸਿਸ ਮਸ਼ੀਨਾਂ ਦਾ ਮਰੀਜ਼ਾਂ ਨੂੰ ਵੱਡਾ ਲਾਭ

ਡਾ. ਐਸ.ਪੀ. ਸਿੰਘ ਓਬਰਾਏ ਨੇ ਵਿਰਕ ਹੌਸਪੀਟਲ ਦਾ ਕੀਤਾ ਵਿਸ਼ੇਸ਼ ਦੌਰਾ, ਜਾਣਿਆ ਮਰੀਜ਼ਾਂ ਦਾ ਹਾਲ-ਚਾਲ
ਫਿਰੋਜ਼ਪੁਰ,11 ਅਕਤੂਬਰ( ਹਰਜਿੰਦਰ ਸਿੰਘ ਕਤਨਾ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਵੱਲੋਂ ਜਿਥੇ ਸਮਾਜ ‘ਚ ਲੋਕ ਭਲਾਈ ਦੇ ਕਾਰਜਾਂ ਲਈ ਵੱਖ-ਵੱਖ ਸਾਰੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ, ਉਥੇ ਹੀ ਸਿਹਤ ਸਬੰਧੀ ਲੋੜਵੰਦ ਮਰੀਜ਼ਾਂ ਲਈ ਅਨੇਕਾਂ ਵੱਡੀਆਂ-ਵੱਡੀਆਂ ਸਹੂਲਤਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ‘ਚ ਕੋਰੋਨਾ ਕਾਲ ਦੌਰਾਨ ਪੀ.ਪੀ.ਈ. ਕਿੱਟਾਂ, ਕੋਰੋਨਾ ਰੋਕੂ ਕਿੱਟਾਂ, ਵੈਂਟੀਲੇਟਰ, ਅੰਤਿਮ ਯਾਤਰਾ ਵੈਨਾਂ, ਫਰੀ ਐਂਬੂਲੈਂਸਾਂ, ਦਵਾਈਆਂ, ਫਰੀਜ਼ਰ, ਆਕਸੀਜਨ ਪਲਾਂਟ, ਲੈਬੋਰਟਰੀਆਂ ਸਮੇਤ ਡਾਇਲਸਿਸ ਮਸ਼ੀਨਾਂ ਜੋ ਕਿ ਗੁਰਦਿਆਂ ਦੀ ਬਿਮਾਰੀ ਨਾਲ ਜੂੰਝ ਰਹੇ ਮਰੀਜ਼ਾਂ ਲਈ ਵੱਖ-ਵੱਖ ਹਸਪਤਾਲਾਂ ‘ਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲਗਾਈਆਂ ਗਈਆਂ ਹਨ। ਸਰਬੱਤ ਦਾ ਭਲਾ ਟਰੱਸਟ ਦੇ ਫਿਰੋਜ਼ਪੁਰ ਸਥਿੱਤ ਦਫਤਰ ਤੋਂ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਇਸਤਰੀ ਵਿੰਗ ਪ੍ਰਧਾਨ ਅਮਰਜੀਤ ਕੌਰ ਛਾਬੜਾ ਵਲੋਂ ਜਾਰੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਬੀਤੇ ਦਿਨੀਂ ਡਾ. ਐਸ.ਪੀ. ਸਿੰਘ ਓਬਰਾਏ ਨੇ ਕਰਨਾਲ ਵਿਖੇ ਵਿਰਕ ਹੌਸਪੀਟਲ ਟਰੌਮਾ ਸੈਂਟਰ ਦਾ ਦੌਰਾ ਕੀਤਾ। ਇਸ ਦੌਰਾਨ, ਡਾ. ਓਬਰਾਏ ਨੇ ਦੱਸਿਆ ਕਿ ਵਿਰਕ ਹਸਪਤਾਲ ‘ਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਹਿਲਾਂ 2 ਮਸ਼ੀਨਾਂ ਦਿੱਤੀ ਗਈਆਂ ਸਨ, ਉਸ ਤੋਂ ਬਾਅਦ ਹਸਪਤਾਲ ‘ਚ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਟਰੱਸਟ ਵੱਲੋਂ 3 ਮਸ਼ੀਨਾਂ ਹੋਰ ਦਿੱਤੀ ਗਈਆਂ ਅਤੇ 2 ਮਸ਼ੀਨਾਂ ਵਿਰਕ ਹਸਪਤਾਲ ਦੀਆਂ ਹਨ। ਹੁਣ ਇਸ ਹਸਪਤਾਲ ‘ਚ ਕੁੱਲ 7 ਮਸ਼ੀਨਾਂ ਹਨ, ਜਿਨ੍ਹਾਂ ਨਾਲ ਬੜੇ ਹੀ ਸਸਤੇ ਰੇਟਾਂ ‘ਤੇ ਗਰੀਬ ਤੇ ਲੋੜਵੰਦ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ, ਵਿਰਕ ਹਸਪਤਾਲ ਦੇ ਡਾਇਰੈਕਟਰ ਡਾ. ਬਲਬੀਰ ਸਿੰਘ ਵਿਰਕ ਨੇ ਡਾ. ਐਸ.ਪੀ. ਸਿੰਘ ਓਬਰਾਏ ਦਾ ਤਹਿ-ਦਿਲੋਂ ਧੰਨਵਾਦ ਕੀਤਾ ਹੈ ਅਤੇ ਨਾਲ ਹੀ ਇਹੋ ਜਿਹੀਆਂ ਸੇਵਾਵਾਂ ਦਾ ਪ੍ਰਸਾਰ ਆਸ-ਪਾਸ ਦੇ ਸ਼ਹਿਰਾਂ ਤੇ ਪਿੰਡਾਂ ‘ਚ ਕਰਨ ਨੂੰ ਕਿਹਾ, ਤਾਂ ਜੋ ਇਨ੍ਹਾਂ ਸਹੂਲਤਾਵਾਂ ਦਾ ਗਰੀਬ ਤੇ ਲੋੜਵੰਦ ਵਿਅਕਤੀ ਲਾਭ ਲੈ ਸਕਣ।

ਇਸ ਦੌਰਾਨ, ਸਲਾਹਕਾਰ ਤੇ ਮੈਡੀਕਲ ਡਾ. ਦਲਜੀਤ ਸਿੰਘ ਗਿੱਲ, ਵਿਰਕ ਹਸਪਤਾਲ ਦੇ ਡਾਇਰੈਕਟਰ ਡਾ. ਬਲਬੀਰ ਸਿੰਘ ਵਿਰਕ, ਪ੍ਰਵੇਸ਼ ਗਾਬਾ, ਰਵੀਕਾਂਤ ਸ਼ਰਮਾ ਸਮੇਤ ਸਮੂਹ ਸਟਾਫ਼ ਹਾਜ਼ਿਰ ਰਿਹਾ।

Today Now News

RELATED ARTICLES
- Advertisment -

POPULAR POSTS