16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੱਲਾਂਵਾਲਾ ਨੇ 40 ਗ੍ਰੰਥੀ ਸਿੰਘਾਂ ਅਤੇ ਅੰਗਹੀਣਾਂ...

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੱਲਾਂਵਾਲਾ ਨੇ 40 ਗ੍ਰੰਥੀ ਸਿੰਘਾਂ ਅਤੇ ਅੰਗਹੀਣਾਂ ਨੂੰ ਵੰਡਿਆ ਰਾਸ਼ਨ ।

ਡਾ. ਐੱਸ. ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਗਰੀਬ ਪਰਿਵਾਰਾਂ ਨੂੰ ਵੰਢਿਆ ਜਾਂਦਾ ਰਾਸ਼ਨ ਤੇ ਪੈਨਸ਼ਨਾਂ ਦੇ ਰੂਪ “ਚ’ ਮਾਲੀ ਸਹਾਇਤਾ – ਵਿਜੇ ਕੁਮਾਰ ਬਹਿਲ ।

ਮੱਲਾਂਵਾਲਾ ( ਤਿਲਕ ਸਿੰਘ ਰਾਏ ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕਸਬਾ ਮੱਲਾਂਵਾਲਾ ਵਿੱਚ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਦੀ ਅਗਵਾਈ ਚ 40 ਦੇ ਕਰੀਬ ਗ੍ਰੰਥੀ ਸਿੰਘਾਂ ਅਤੇ ਅੰਗਹੀਣਾਂ ਨੂੰ ਰਾਸ਼ਨ ਦੀ ਵੰਡ ਮੱਲਾਂਵਾਲਾ ਦੇ ਇਕਾਈ ਪ੍ਰਧਾਨ ਵਿਜੇ ਕੁਮਾਰ ਬਹਿਲ, ਰੌਸ਼ਨ ਲਾਲ ਮਨਚੰਦਾ, ਇਸਤਰੀ ਵਿੰਗ ਪ੍ਰਧਾਨ ਆਸ਼ਾ ਸ਼ਰਮਾ, ਰਵੀ ਸ਼ਰਮਾ, ਪ੍ਰਦੀਪ ਬਹਿਲ ਵੱਲੋਂ ਕੀਤੀ ਗਈ ।
ਮੱਲਾਂਵਾਲਾ ਪ੍ਰਧਾਨ ਵਿਜੇ ਕੁਮਾਰ ਬਹਿਲ,ਅਤੇ ਰੌਸ਼ਨ ਲਾਲ ਮਨਚੰਦਾ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡਾ ਐੱਸ ਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਕਸਬਾ ਮੱਲਾਂਵਾਲਾ ਅਤੇ ਆਸ ਪਾਸ ਦੇ ਪਿੰਡਾਂ ਦੇ ਲੋੜਵੰਦ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ,ਅਤੇ ਪੈਨਸ਼ਨਾ ਦਿੱਤੀਆਂ ਜਾਂਦੀਆਂ ਹਨ । ਇਸੇ ਲੜੀ ਤਹਿਤ ਅੱਜ ਕਸਬੇ ਵਿੱਚ 40 ਲੋੜਵੰਦ ਗ੍ਰੰਥੀ ਸਿੰਘਾਂ ਅਤੇ ਅੰਗਹੀਣ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੇੈ । ਵਿਜੇ ਕੁਮਾਰ ਬਹਿਲ ਦੱਸਿਆ ਕਿ ਅੱਗੇ ਤੋਂ ਵੀ ਲੋੜਵੰਦ ਪਰਿਵਾਰਾਂ ਨੂੰ ਡਾ ਓਬਰਾਏ ਜੀ ਦੇ ਯਤਨਾ ਸਦਕਾ ਰਾਸ਼ਨ ਅਤੇ ਪੇੈਨਸਨਾ ਦੀ ਵੰਡ ਕੀਤੀ ਜਾਵੇਗੀ ।ਇਸ ਮੌਕੇ ਜ਼ੀਰਾ ਪ੍ਰਧਾਨ ਰਣਜੀਤ ਸਿੰਘ ਰਾਏ,ਰਣਬੀਰ ਸਿੰਘ ਗਿੱਲ ,ਰਾਜ ਕੁਮਾਰ, ਸਰਵਣ ਸਿੰਘ, ਪ੍ਰੇਮ ਚੱਡਾ ,ਰਵਿੰਦਰ ਸਿੰਘ ਬਿੱਟਾ , ਹਰਜੀਤ ਸਿੰਘ ਗਿੱਲ, ਸੁਖਜੀਤ ਸਿੰਘ, ਡਾ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS