ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੱਲਾਂ ਵਾਲਾ ਦੀ ਇਕਾਈ ਟੀਮ ਵੱਲੋਂ ਨਗਰ ਪੰਚਾਇਤ ਸਫਾਈ ਕਰਮਚਾਰੀਆਂ ਨੂੰ ਫ਼ਲ ਫਰੂਟ , ਮਾਸਕ ,ਤੇ ਗਰੀ ਦੇ ਤੇਲ ਦੀਆਂ ਪੈਕਿੰਗ ਸ਼ੀਸ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ।

ਮੱਲਾਂ ਵਾਲਾ (ਤਿਲਕ ਸਿੰਘ ਰਾਏ ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਉੱਘੇ ਸਮਾਜ ਸੇਵੀ ਡਾ: ਐਸ ਪੀ ਸਿੰਘ ਓਬਰਾਏ ਜੀ ਦੇ ਯੋਗ ਅਗਵਾਈ ਹੇਠ ਚੱਲ ਰਹੇ ਟਰੱਸਟ ਦੀ ਜ਼ਿਲ੍ਹਾ ਫ਼ਿਰੋਜ਼ਪੁਰ ਇਕਾਈ ਦੇ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਇਸਤਰੀ ਵਿੰਗ ਜ਼ਿਲ੍ਹਾ ਦੇ ਪ੍ਰਧਾਨ ਅਮਰਜੀਤ ਕੌਰ ਛਾਬੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਕਾਈ ਮੱਲਾਂ ਵਾਲਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਦਿਨ ਰਾਤ ਮਿਹਨਤ ਕਰਕੇ ਸੰਕਟ ਦੀ ਘੜੀ ‘ਚ ਜ਼ਰੂਰਤਮੰਦ ਲੋਕਾਂ ਤੱਕ ਰਾਸ਼ਨ, ਮਹੀਨਾਵਾਰ ਪੈਨਸ਼ਨਾਂ , ਅਤੇ ਕੋਰੋਨਾ ਵਾਇਰਸ ਤੋਂ ਬਚਣ ਲਈ ਪ੍ਰਰੇਰਿਤ ਕਰਨ ਦੇ ਨਾਲ ਲੋਕਾਂ ਨੂੰ ਮਾਸਕ ਤੇ ਹੋਰ ਜ਼ਰੂਰੀ ਸਾਮਾਨ ਪਹੁੰਚਾਇਆ ਜਾ ਰਿਹਾ ਹੈ । ਉਸੇ ਲੜੀ ਤਹਿਤ ਬੀਤੇ ਦਿਨ ਸ਼ਹਿਰ ਦੇ ਸਮਾਜ ਸੇਵੀ ਸਵਰਗਵਾਸੀ ਸ਼੍ਰੀ ਅਮਰ ਨਾਥ ਬਜਾਜ ਜੀ ਦੀ ਯਾਦ ਨੂੰ ਸਮਰਪਿਤ ਸਮੂੰਹ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੱਲਾਂ ਵਾਲਾ ਦੀ ਇਕਾਈ ਟੀਮ ਵੱਲੋਂ ਨਗਰ ਪੰਚਾਇਤ ਸਫਾਈ ਕਰਮਚਾਰੀਆਂ ਨੂੰ ਫ਼ਲ ਫਰੂਟ , ਮਾਸਕ ,ਤੇ ਗਰੀ ਦੇ ਤੇਲ ਦੀਆਂ ਪੈਕਿੰਗ ਸ਼ੀਸ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੱਲਾਂਵਾਲਾ ਇਕਾਈ ਦੇ ਪ੍ਰਧਾਨ ਵਿਜੇ ਕੁਮਾਰ ਬਹਿਲ ਅਤੇ ਇਸਤਰੀ ਵਿੰਗ ਪ੍ਰਧਾਨ ਮੈਡਮ ਆਸ਼ਾ ਸ਼ਰਮਾ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਜਿਥੇ ਸਿਹਤ ਵਿਭਾਗ, ਪੁਲਿਸ ਪ੍ਰਸ਼ਾਸ਼ਨ, ਮੀਡੀਆਂ ਵੱਲੋਂ ਦਿਨ ਰਾਤ ਮੇਹਨਤ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ । ਉਥੇ ਸਫਾਈ ਸੇਵਕਾਂ ਵੱਲੋਂ ਵੀ ਲੋਕਾਂ ਨੂੰ ਕੋਰੋਨਾ ਵਾਇਰਸ ਬੀਮਾਰੀ ਤੋਂ ਬਚਾਉਣ ਲਈ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਦੌਰਾਨ ਰੌਸ਼ਨ ਲਾਲ ਬਿੱਟਾ ਬਲਾਕ ਪ੍ਰਧਾਨ ਮੱਖੂ , ਡਾ : ਪਰਮਿੰਦਰ ਸਿੰਘ ਗਿੱਲ ,ਅਤੇ ਸਾਬਕਾ ਸਰਪੰਚ ਰਮਿੰਦਰ ਸਿੰਘ ਬਿੱਟਾ ਨੇ ਡਾ: ਐੱਸਪੀ ਸਿੰਘ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਸਰਬੱਤ ਦਾ ਭਲਾ ਟਰੱਸਟ ਦੀ ਸਮੁੱਚੀ ਟੀਮ ਵੱਲੋਂ ਇਨਸਾਨੀਅਤ ਦੇ ਭਲੇ ਲਈ ਕੀਤੇ ਜਾ ਰਹੇ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ । ਇਸ ਮੌਕੇ ਇਕਾਈ ਪ੍ਰਧਾਨ ਵਿਜੇ ਕੁਮਾਰ ਬਹਿਲ ਤੋਂ ਇਲਾਵਾ ,ਰੋਸ਼ਨ ਲਾਲ ਮਨਚੰਦਾ, ਮੈਡਮ ਆਸ਼ਾ ਸ਼ਰਮਾ ,ਰਵੀ ਸ਼ਰਮਾ ,ਜ਼ੀਰਾ ਇਕਾਈ ਦੇ ਪ੍ਰਧਾਨ ਰਣਜੀਤ ਸਿੰਘ ਰਾਏ ,ਡਾ: ਦੀਪਕ ਅਰੋੜਾ ,ਸੁਰਜੀਤ ਸਿੰਘ , ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ ।






