17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਯੂਨੀਵਰਸਿਟੀ ਕਾਲਜ ਘਨੌਰ ਵਿਖੇ ਕੰਪਿਊਟਰ, ਕਿਤਾਬਾਂ...

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਯੂਨੀਵਰਸਿਟੀ ਕਾਲਜ ਘਨੌਰ ਵਿਖੇ ਕੰਪਿਊਟਰ, ਕਿਤਾਬਾਂ ਤੇ ਕਰਮਸ਼ੀਅਲ ਆਰ.ਓ. ਸਿਸਟਮ ਦਾ ਉਦਘਾਟਨ

ਫਿਰੋਜ਼ਪੁਰ,6 ਅਕਤੂਬਰ(ਹਰਜਿੰਦਰ ਸਿੰਘ ਕਤਨਾ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ. ਸਿੰਘ ਓਬਰਾਏ ਨੇ ਮੁੁੜ ਇੱਕ ਵਾਰ ਫਿਰ ਤੋਂ ਆਰਥਿਕ ਮੰਦਹਾਲੀ ਤੋਂ ਪੱਛੜੇ ਹੋਏ ਯੂਨੀਵਰਸਿਟੀ, ਕਾਲਜਾਂ ਨੂੰ ਮੁੜ ਤੋਂ ਲੀਹਾਂ ‘ਤੇ ਲਿਆਉਣ ਦਾ ਵੱਡਾ ਬੀੜਾ ਚੱੁਕਿਆ ਹੈ। ਜਿਸ ਤਹਿਤ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਚੱਲ ਰਹੇ ਸਿੱਖਿਆ ਪ੍ਰੋਗਰਾਮਾਂ ਤਹਿਤ ਯੂਨੀਵਰਸਿਟੀ ਕਾਲਜ, ਘਨੌਰ ਵਿਖੇ ਕੰਪਿਊਟਰ ਲੈਬ ਲਈ 05 ਕੰਪਿਊਟਰ, ਲਾਇਬਰੇਰੀ ਲਈ 250 ਕਿਤਾਬਾਂ ਦੀ ਸੇਵਾ ਅਤੇ 02 ਕਮਰਸ਼ੀਅਲ ਆਰ.ਓ. ਲਗਾਏ ਗਏ ਹਨ, ਜਿਨ੍ਹਾਂ ਦਾ ਰਸਮੀ ਉਦਘਾਟਨ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਨੇ ਆਪਣੇ ਕਰ ਕਮਲਾ ਨਾਲ ਕੀਤਾ। ਇਸ ਦੌਰਾਨ ਡਾ. ਓਬਰਾਏ ਵੱਲੋਂ ਸਪੈਸ਼ਲ ਨਰੀਖਣ ਵੀ ਕੀਤਾ ਗਿਆ। ਇਸ ਦੌਰਾਨ, ਯੂਨੀਵਰਸਿਟੀ ਕਾਲਜ ਘਨੌਰ ਦੀ ਪ੍ਰਿੰਸੀਪਲ ਡਾ. ਨੈਨਾ ਸ਼ਰਮਾ ਨੇ ਡਾ. ਐਸ.ਪੀ. ਸਿੰਘ ਓਬਰਾਏ ਦਾ ਵਿਸ਼ੇਸ ਧੰਨਵਾਦ ਕੀਤਾ। ਇਸ ਵੇਲੇ, ਪ੍ਰਧਾਨ ਜੱਸਾ ਸਿੰਘ ਸੰਧੂ, ਡਾਇਰੈਕਟਰ ਸਿੱਖਿਆ ਸ੍ਰੀਮਤੀ ਇੰਦਰਜੀਤ ਕੌਰ ਗਿੱਲ, ਡਾ. ਨੈਨਾ ਸ਼ਰਮਾ ਪ੍ਰਿੰਸੀਪਲ ਯੂਨੀਵਰਸਿਟੀ ਕਾਲਜ ਘਨੌਰ ਅਤੇ ਸਮੂਹ ਟੀਮ ਪਟਿਆਲਾ ਇਕਾਈ ਹਾਜ਼ਿਰ ਸੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਡਾ. ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਪਿੱਛਲੇ ਦਿਨੀਂ ਉਨ੍ਹਾਂ ਨੇ ਯੂਨੀਵਰਸਿਟੀ ਕਾਲਜ ਘਨੌਰ ਦਾ ਦੌਰਾ ਕੀਤਾ ਸੀ ਅਤੇ ਸੰਨੀ ਓਬਰਾਏ ਸਕੌਲਰਸ਼ਿਪ ਸਕੀਮ ਤਹਿਤ 16 ਬੱਚਿਆਂ ਨੂੰ ਵਜ਼ੀਫ਼ੇ ਦੇ ਚੈੱਕ ਭੇਂਟ ਕਰਨ ਆਏ ਸਨ। ਇਸਦੇ ਨਾਲ ਹੀ ਤੁਹਾਨੂੰ ਦੱਸਦਈਏ ਕਿ ਸੰਨੀ ਓਬਰਾਏ ਸਕੌਲਰਸ਼ਿਪ ਸਕੀਮ ਤਹਿਤ ਹੁਣ ਇਹ ਵਜ਼ੀਫ਼ਾ ਸਕੀਮ ਅਗਲੇ ਸਾਲ ਤੋਂ 16 ਬੱਚਿਆਂ ਤੋਂ ਵਧਾ ਕੇ 50 ਬੱਚਿਆਂ ਨੂੰ ਦਿੱਤੀ ਜਾਵੇਗੀ। ਉਸ ਵੇਲੇ ਵੇਖਣ ‘ਚ ਆਇਆ ਸੀ ਕਿ ਇਸ ਯੂਨੀਵਰਸਿਟੀ ਕਾਲਜ ‘ਚ ਕੰਪਿਊਟਰ ਲੈਬ ‘ਚ ਜ਼ਿਆਦਾਤਰ ਕੰਪਿਊਟਰ ਖ਼ਰਾਬ ਸਨ, ਲਾਇਬਰੇਰੀ ‘ਚ ਕਿਤਾਬਾਂ ਦੀ ਵੀ ਲੋੜ ਸੀ ਅਤੇ ਵਿਿਦਆਰਥੀਆਂ ਲਈ ਸਾਫ਼ ਸੁਥਰਾ ਪੀਣ ਯੋਗ ਪਾਣੀ ਦਾ ਵੀ ਪ੍ਰਬੰਧ ਨਹੀਂ ਸੀ। ਉਸੇ ਵੇਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਤੁਰੰਤ 02 ਕਮਰਸ਼ੀਅਲ ਆਰ.ਓ. ਸਿਸਟਮ ਆਰਡਰ ਕੀਤੇ ਸਨ, ਜਿਸ ਤਹਿਤ ਟਰੱਸਟ ਵੱਲੋਂ ਅੱਜ ਇਹ ਸੁਵਿਧਾ ਉਪਲਬੱਧ ਕਰਵਾਈ ਗਈ ਹੈ ਅਤੇ ਉਦਘਾਟਨ ਕੀਤਾ ਗਿਆ। ਇਸਦੇ ਨਾਲ ਹੀ ਕੰਪਿਊਟਰ ਲੇਬ ‘ਚ ਅੱਜ ਏ.ਸੀ. ਦੀ ਘਾਟ ਮਹਿਸੂਸ ਹੋਈ ਹੈ, ਉਹ ਵੀ ਸਰਬੱਤ ਭਲਾ ਚੈਰੀਟੇਬਲ ਟਰੱਸਟ ਵੱਲੋਂ ਜਲਦ ਹੀ ਲਗਵਾ ਦਿੱਤਾ ਜਾਵੇਗਾ ਅਤੇ ਅੱਗੇ ਭਵਿੱਖ ‘ਚ ਵੀ ਲੋੜ ਅਨੁਸਾਰ ਇਸ ਯੁੂਨੀਵਰਸਿਟੀ ਕਾਲਜ ਘਨੌਰ ਦੀ ਹਰ ਸਹਾਇਤਾ ਕੀਤੀ ਜਾਵੇਗੀ। ਇਸ ਮੌਕੇ, ਡਾ. ਓਬਰਾਏ ਵੱਲੋਂ ਵੀ ਯੁੂਨੀਵਰਸਿਟੀ ਕਾਲਜ ਦੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ਤੇ ਪ੍ਰਿੰਸੀਪਲ ਡਾ. ਨੈਨਾ ਸ਼ਰਮਾ ਨੂੰ ਮੁਬਾਰਕਬਾਦ ਦਿੱਤੀ, ਕਿ ਉਹ ਤਨਦੇਹੀ ਨਾਲ ਬੱਚਿਆਂ ਦੇ ਭਵਿੱਖ ਲਈ ਇਸੇ ਤਰ੍ਹਾਂ ਹੀ ਲਗਨ ਨਾਲ ਕਾਰਜ ਕਰਦੇ ਰਹਿਣ।

Today Now News

RELATED ARTICLES
- Advertisment -

POPULAR POSTS