ਪੈਨਸ਼ਨਾਂ ਦੀ ਵੰਡ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਸਮੇਤ ਹੋਰ ਅਹੁਦੇਦਾਰਾਂ ਵੱਲੋ ਕੀਤੀ ਗਈ

ਫਿਰੋਜ਼ਪੁਰ (ਹਰਜਿੰਦਰ ਸਿੰਘ ਕਤਨਾ) : ਮਾਨਵਤਾ ਦੀ ਭਲਾਈ ਦੇ ਕੰਮ ਕਰ ਰਹੀ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜਿਲ੍ਹਾ ਫਿਰੋਜ਼ਪੁਰ ਅੰਦਰ ਚਲਾਏ ਜਾ ਰਹੇ ਮਾਨਵਤਾ ਦੀ ਭਲਾਈ ਵਾਸਤੇ ਕਾਰਜ਼ਾ ਦੀ ਲੜੀ ਤਹਿਤ ਸੰਸਥਾ ਦੇ ਫਿਰੋਜ਼ਪੁਰ ਅਤੇ ਮੱਲਾਂਵਾਲਾ ਦਫ਼ਤਰਾਂ ਵਿੱਚ ਜਿਲ੍ਹਾ ਫਿਰੋਜ਼ਪੁਰ ਨਾਲ ਸਬੰਧਿਤ 80 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਪੈਨਸ਼ਨਾਂ ਵੰਡੀਆਂ ਗਈਆਂ। ਪੈਨਸ਼ਨਾਂ ਦੀ ਵੰਡ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਸਮੇਤ ਹੋਰ ਅਹੁਦੇਦਾਰਾਂ ਵੱਲੋ ਤਕਸੀਮ ਕੀਤੀਆਂ ਗਈਆਂ। ਇਸ ਸਮੇੇਂ ਸੰਸਥਾ ਦੀ ਇਸਤਰੀ ਵਿੰਗ ਦੀ ਜਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਨੇ ਦੱਸਿਆ ਕਿ ਸੰਸਥਾ ਦੇ ਮੁੱਖੀ ਡਾ ਐਸ ਪੀ ਸਿੰਘ ਓਬਰਾਏ ਅਤੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿੱਥੇ ਜਰੂਰਤ ਮੰਦ ਲੋਕਾਂ ਨੂੰ ਆਰਥਿਕ ਤੋਰ ਤੇ ਸਹਾਇਤਾ ਕੀਤੀ ਜਾਂਦੀ ਹੈ ਉੱਥੇ ਟਰੱਸਟ ਵੱਲੋਂ ਮੁਫਤ ਕੰਪਿਊਟਰ ਅਤੇ ਸਿਲਾਈ ਸੈਂਟਰ ਖੋਲ ਕੇ ਨੋਜਵਾਨ ਲੜਕੇ ਲੜਕੀਆਂ ਨੂੰ ਹੁਨਰਮੰਦ ਬਨਾਇਆ ਜਾਂਦਾ ਹੈ ਤਾਂ ਜੋ ਉਹ ਆਪਣੀ ਜਿੰਦਗੀ ਨੂੰ ਹੋਰ ਬਹਿਤਰ ਢੰਗ ਨਾਲ ਜੀ ਸਕਣ। ਉਨ੍ਹਾਂ ਹੋਰ ਕਿਹਾ ਕਿ ਇਸ ਤੋਂ ਇਲਾਵਾ ਲੋਕ ਭਲਾਈ ਦੇ ਕਈ ਹੋਰ ਕਾਰਜ਼ ਵੀ ਵਿੱਢੇ ਹੋਏ ਹਨ । ਇਸ ਮੋਕੇ ਤੇ ਆਰਥਿਕ ਸਹਾਇਤਾ ਪ੍ਰਪਤ ਕਰਨ ਵਾਲੇ ਪਰਿਵਾਰ ਵੀ ਡਾ ਐਸ ਪੀ ਸਿੰਘ ਓਬਰਾਏ ਦਾ ਧੰਨਵਾਦ ਕਰ ਰਹੇ ਸਨ। ਇਸ ਮੌਕੇ ਤੇ ਵਿਜੇ ਕੁਮਾਰ ਬਹਿਲ, ਰੋਸ਼ਨ ਲਾਲ ਮਨਚੰਦਾ, ਆਸ਼ਾ ਸ਼ਰਮਾਂ, ਰਵੀ ਸ਼ਰਮਾਂ, ਪਰਦੀਪ ਕੁਮਾਰ ਬਹਿਲ, ਮਨਜੀਤ ਸਿੰਘ ਜੇ ਈ, ਬਲਵਿੰਦਰਪਾਲ ਸ਼ਰਮਾਂ,ਤਲਵਿੰਦਰ ਕੌਰ, ਕੰਵਲਜੀਤ ਸਿੰਘ ਹਰਪ੍ਰੀਤ ਸਿੰਘ, ਰਣਜੀਤ ਸਿੰਘ ਮੱਲੂਵਾਲੀਆ, ਬਲਵੰਤ ਸਿੰਘ ਬਰਾੜ, ਬਹਾਦਰ ਸਿੰਘ ਭੁੱਲਰ, ਨਰਿੰਦਰ ਬੇਰੀ, ਸੁਖਜੀਤ ਸਿੰਘ ਹਰਾਜ, ਸੰਜੀਵ ਬਜਾਜ, ਗੁਰਪ੍ਰੀਤ ਸਿੰਘ ਘੜਿਆਲ,ਲਖਵਿੰਦਰ ਸਿੰਘ ਕਰਮੂਵਾਲਾ ਸਮੇਤ ਸੰਸਥਾਂ ਦੇ ਹੋਰ ਮੈਂਬਰ ਵੀ ਮੋਜੂਦ ਸਨ।





