ਪੈਨਸ਼ਨਾਂ ਦੀ ਵੰਡ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਸਮੇਤ ਹੋਰ ਅਹੁਦੇਦਾਰਾਂ ਵੱਲੋ ਕੀਤੀ ਗਈ।

ਤਲਵੰਡੀ ਭਾਈ (ਹਰਜਿੰਦਰ ਸਿੰਘ ਕਤਨਾ) : ਮਾਨਵਤਾ ਦੀ ਭਲਾਈ ਕੰਮ ਕਰ ਰਹੀ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜਿਲ੍ਹਾ ਫਿਰੋਜ਼ਪੁਰ ਅੰਦਰ ਚਲਾਏ ਜਾ ਰਹੇ ਮਾਨਵਤਾ ਦੀ ਭਲਾਈ ਵਾਸਤੇ ਕਾਰਜ਼ਾ ਦੀ ਲੜੀ ਤਹਿਤ ਅੱਜ ਇੱਥੇ ਸੰਸਥਾ ਦੇ ਜਿਲ੍ਹਾ ਦਫਤਰ ਮੇਨ ਚੌਕ ਵਿਖੇ ਤਲਵੰਡੀ ਭਾਈ ਅਤੇ ਮੁੱਦਕੀ ਇਲਾਕੇ ਨਾਲ ਸਬੰਧਿਤ 60 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਪੈਨਸ਼ਨਾਂ ਵੰਡੀਆਂ ਗਈਆਂ। ਪੈਨਸ਼ਨਾਂ ਦੀ ਵੰਡ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਸਮੇਤ ਹੋਰ ਅਹੁਦੇਦਾਰਾਂ ਵੱਲੋ ਤਕਸੀਮ ਕੀਤੀਆਂ ਗਈਆਂ। ਇਸ ਸਮੇੇਂ ਸੰਸਥਾ ਦੀ ਇਸਤਰੀ ਵਿੰਗ ਦੀ ਜਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਨੇ ਦੱਸਿਆ ਕਿ ਸੰਸਥਾ ਦੇ ਮੁੱਖੀ ਡਾ ਐਸ ਪੀ ਸਿੰਘ ਓਬਰਾਏ ਅਤੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿੱਥੇ ਜਰੂਰਤ ਮੰਦ ਲੋਕਾਂ ਨੂੰ ਆਰਥਿਕ ਤੋਰ ਤੇ ਸਹਾਇਤਾ ਕੀਤੀ ਜਾਂਦੀ ਹੈ ਉੱਥੇ ਟਰੱਸਟ ਵੱਲੋਂ ਮੁਫਤ ਕੰਪਿਊਟਰ ਅਤੇ ਸਿਲਾਈ ਸੈਂਟਰ ਖੋਲ ਕੇ ਨੋਜਵਾਨ ਲੜਕੇ ਲੜਕੀਆਂ ਨੂੰ ਹੁਨਰਮੰਦ ਬਨਾਇਆ ਜਾਂਦਾ ਹੈ ਤਾਂ ਜੋ ਉਹ ਆਪਣੀ ਜਿੰਦਗੀ ਨੂੰ ਹੋਰ ਬਹਿਤਰ ਢੰਗ ਨਾਲ ਜੀ ਸਕਣ। ਉਨ੍ਹਾਂ ਹੋਰ ਕਿਹਾ ਕਿ ਇਸ ਤੋਂ ਇਲਾਵਾ ਲੋਕ ਭਲਾਈ ਦੇ ਕਈ ਹੋਰ ਕਾਰਜ਼ ਵੀ ਵਿੱਢੇ ਹੋਏ ਹਨ । ਇਸ ਮੋਕੇ ਤੇ ਆਰਥਿਕ ਸਹਾਇਤਾ ਪ੍ਰਪਤ ਕਰਨ ਵਾਲੇ ਪਰਿਵਾਰ ਵੀ ਡਾ ਐਸ ਪੀ ਸਿੰਘ ਓਬਰਾਏ ਦਾ ਧੰਨਵਾਦ ਕਰ ਰਹੇ ਸਨ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਘੜਿਆਲ ਮੀਤ ਪ੍ਰਧਾਨ,ਨਰਿੰਦਰ ਬੇਰੀ ਕੈਸ਼ੀਅਰ, ਸੰਜੀਵ ਬਜਾਜ ,ਬਲਵੰਤ ਸਿੰਘ ਬਰਾੜ, ਬਹਾਦਰ ਸਿੰਘ ਭੁੱਲਰ, ਨਰਿੰਦਰ ਬੇਰੀ, ਸੁਖਜੀਤ ਸਿੰਘ ਹਰਾਜ, ਪਰੇਮ ਮਨਚੰਦਾ, ਲਖਵਿੰਦਰ ਸਿੰਘ ਕਰਮੂਵਾਲਾ , ਸੁਖਦੇਵ ਸਿੰਘ ਪ੍ਰਧਾਨ ਮੁੱਦਕੀ, ਭੁਪਿੰਦਰ ਸਿੰਘ ਪੱਤਰਕਾਰ ਹਰਪ੍ਰੀਤ ਸਿੰਘ ਕੈਥ, ਗੁਰਪ੍ਰੀਤ ਸਿੰਘ ਵੜਿੰਗ, ਡਾ ਮਨਜੀਤ ਸਿੰਘ ਸਮੇਤ ਸੰਸਥਾਂ ਦੇ ਹੋਰ ਮੈਂਬਰ ਵੀ ਮੋਜੂਦ ਸਨ।





