16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ 60 ਲੋੜਵੰਦ ਪਰਿਵਾਰਾਂ ਨੂੰ ਦਿੱਤੇ ਆਰਥਿਕ...

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ 60 ਲੋੜਵੰਦ ਪਰਿਵਾਰਾਂ ਨੂੰ ਦਿੱਤੇ ਆਰਥਿਕ ਸਹਾਇਤਾ ਰਾਸ਼ੀ ਦੇ ਚੈਕ

ਔਖੇ ਵੇਲੇ ਹਮੇਸ਼ਾਂ ਲੋੜਵੰਦਾਂ ਲਈ ਸਾਹਮਣੇ ਆਇਆ ਟਰੱਸਟ-ਛਾਬੜਾ, ਭੁੱਲਰ

ਫਿਰੋਜ਼ਪੁਰ (ਦਵਿੰਦਰ ਸਿੰਘ ਛਾਬੜਾ) : ਨਾਮਵਾਰ ਸਮਾਜਸੇਵੀ ਅਤੇ ਦੁਬੱਈ ਦੇ ਉਘੇ ਕਾਰੋਬਾਰੀ ਡਾ ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਚਲਾਈ ਜਾ ਰਹੀ ਸਮਾਜਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਟੀਮ ਵੱਲੋਂ ਫਿਰੋਜ਼ਪੁਰ ਅਤੇ ਮੱਲਾਂਵਾਲਾ ਇਲਾਕਿਆਂ ਨਾਲ ਸਬੰਧਿਤ 60 ਲੋੜਵੰਦ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ ਤਕਸੀਮ ਕੀਤੇ। ਮੱਲਾਂਵਾਲਾ ਅਤੇ ਫਿਰੋਜ਼ਪੁਰ ਵਿੱਚ ਕਰਵਾਏ ਗਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮਾਂ ਵਿੱਚ ਇਹ ਚੱੈਕ ਟਰੱਸਟ ਦੀ ਜਿਲ੍ਹਾ ਫਿਰੋਜ਼ਪੁਰ ਇਕਾਈ ਦੇ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਉੁਨ੍ਹਾਂ ਨਾਲ ਆਏ ਟੀਮ ਦੇ ਹੋਰ ਆਹੁਦੇਦਾਰਾਂ ਵੱਲੋਂ ਦਿੱਤੇ ਗਏ। ਸੰਸਥਾ ਦੀ ਇਸਤਰੀ ਵਿੰਗ ਜਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਅਤੇ ਬਲਾਕ ਪ੍ਰ੍ਟਧਾਨ ਬਹਾਦਰ ਸਿੰਘ ਭੁੱਲਰ ਨੇ ਦੱਸਿਆ ਕਿ ਸੰਸਥਾ ਦੇ ਮੈਨੇਜਿੰਗ ਟਰੱਸਟੀ ਡਾ ਐਸ ਪੀ ਸਿੰਘ ਓਬਰਾਏ ਅਤੇ ਕੌਮੀ ਪ੍ਰਧਾਨ ਸ: ਜੱਸਾ ਸਿੰਘ ਸੰਧੂ ਦੇ ਨਿਰਦੇਸ਼ਾਂ ਤਹਿਤ ਪੂਰੀ ਦੁਨੀਆਂ ਵਿੱਚ ਸੰਸਥਾ ਵੱਲੋਂ ਲੋਕ ਭਲਾਈ ਦੇ ਕਾਰਜ਼ ਸ਼ੁਰੂ ਹੋਏ ਕੀਤੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਔਖਾ ਵੇਲਾ ਆਇਆ ਟਰੱਸਟ ਨੇ ਸਭ ਤੋਂ ਮੂਹਰੇ ਹੋ ਕੇ ਲੜਾਈ ਲੜੀ ਹੈ ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ਤੇ ਕੋਰੋਨਾ ਸੰਕਟ ਹੋਵੇ ਭਾਵੇਂ ਕਿਸਾਨ ਅੰਦੋਲਨ ਟਰੱਸਟ ਦੇ ਵਾਲੰਟੀਅਰਾਂ ਨੇ ਆਪਣੀਆਂ ਜਿੰਦਗੀਆਂ ਦੀ ਪਰਵਾਹ ਕੀਤੇ ਬਗੈਰ ਸੇਵਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਮੋਜੂਦਾ ਕੋਰੋਨਾ ਸੰਕਟ ਵਿੱਚ ਵੀ ਡਾ ਐਸ ਪੀ ਸਿੰਘ ਓਬਰਾਏ ਵੱਲੋਂ ਜਿੱਥੇ ਅਫਿਗਾਨਸਤਾਨ ਤੋਂ ਉਜੜ ਕੇ ਆਏ 20 ਹਜਾਰ ਸਰਨਾਰਥੀਆਂ ਲਈ ਤਿੰਨ ਮਹੀਨੇ ਦਾ ਰਾਸ਼ਨ ਅਤੇ ਮੈਡੀਕਲ ਦਾ ਸਮਾਨ ਭੇਜਿਆ ਜਾ ਰਿਹਾ ਹੈ ਉੱਥੇ ਦੇਸ ਅੰਦਰ ਵੱਡੀ ਪੱਧਰ ਤੇ ਹੋਈ ਆਕਸ਼ੀਜਨ ਦੀ ਘਾਟ ਨੂੰ ਵੀ ਪੰਜਾਬ ਵਿੱਚ 10 ਪਲਾਟ ਲਗਾ ਕੇ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਅਮਰਜੀਤ ਕੌਰ ਛਾਬੜਾ, ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ, ਵਿਜੇ ਕੁਮਾਰ ਬਹਿਲ ਪ੍ਰਧਾਨ ਮੱਲਾਂਵਾਲਾ, ਦਵਿੰਦਰ ਸਿੰਘ ਛਾਬੜਾ ਪ੍ਰਧਾਨ ਮੱਖੂ, ਜਗਦੀਸ਼ ਥਿੰਦ ਪ੍ਰਧਾਨ ਗੁਰੂਹਰਸਹਾਏ,ਰਣਜੀਤ ਸਿੰਘ ਰਾਏ ਪ੍ਰਧਾਨ ਜੀਰਾ, ਬਲਵਿੰਦਰਪਾਲ ਸ਼ਰਮਾ ਪ੍ਰਧਾਨ ਫਿਰੋਜ਼ਪੁਰ, ਤਲਵਿੰਦਰ ਕੌਰ, ਕੰਵਲਜੀਤ ਸਿੰਘ,ਰੋਸ਼ਨ ਲਾਲ ਮਨਚੰਦਾ, ਆਸ਼ਾ ਸ਼ਰਮਾ ਰਵੀ ਕੁਮਾਰ, ਮਨਜੀਤ ਸਿੰਘ ਜੇ ਈ,ਲਖਵਿੰਦਰ ਸਿੰਘ ਕਰਮੂਵਾਲਾ ਅਤੇ ਪ੍ਰੇਮ ਮਨਚੰਦਾ ਸਮੇਤ ਕਈ ਹੋਰ ਆਹੁਦੇਦਾਰ ਵੀ ਮੋਜੂਦ ਸਨ।

Today Now News

RELATED ARTICLES
- Advertisment -

POPULAR POSTS