17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਰਬਤ ਦਾ ਭਲਾ ਟ੍ਰਸ੍ਟ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ਲਈ ਰੋਟੀ ਖਾਣ ਵਾਲੇ ਬਰਤਨਾਂ...

ਸਰਬਤ ਦਾ ਭਲਾ ਟ੍ਰਸ੍ਟ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ਲਈ ਰੋਟੀ ਖਾਣ ਵਾਲੇ ਬਰਤਨਾਂ ਦੀ ਸੇਵਾ ਸ਼ੁਰੂ

ਇੱਕ ਸੈਮੀਨਾਰ ਕਰਕੇ ਕਿਸਾਨਾਂ ਨੂੰ ਥਰਮਾਕੋਲ ਬਰਤਨਾਂ ਵਿੱਚ ਖਾਣਾ ਨਾ ਖਾਣ ਲਈ ਪ੍ਰੇਰਿਤ ਕੀਤਾ

ਦਿੱਲੀ (ਹਰਜਿੰਦਰ ਕਤਨਾ) : ਮਾਨਵਤਾ ਦੇ ਮਸੀਹਾ ਡਾ ਐਸ ਪੀ ਸਿੰਘ ਓਬਰਾਏ ਜੀ ਅਤੇ ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ ਜੀ ਦੀ ਸੁਯੋਗ ਅਤੇ ਗਤੀਸ਼ੀਲ ਅਗਵਾਈ ਵਿੱਚ ਸਰਬੱਤ ਦਾ ਭਲਾ ਟਰੱਸਟ ਵਲੋਂ ਜਿਥੇ ਰੂਟੀਨ ਵਿੱਚ ਲੋਕ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਉਥੇ ਦਿੱਲੀ ਧਰਨੇ ਤੇ ਬੈਠੇ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦਾ ਵੀ ਹੱਲ ਕੀਤਾ ਜਾ ਰਿਹਾ ਹੈ।ਸੰਸਥਾ ਵਲੋਂ ਸੰਘਰਸ਼ੀਲ ਕਿਸਾਨਾਂ ਲਈ ਲੰਗਰ, ਮੈਡੀਕਲ,ਰਿਹਾਇਸ਼ ਆਦਿ ਸੇਵਾ ਤਾਂ ਪਹਿਲਾਂ ਹੀ ਜਾਰੀ ਸੀ ਹੁਣ ਸੰਸਥਾ ਨੇ ਕਿਸਾਨਾਂ ਲਈ ਰੋਟੀ ਖਾਣ ਵਾਲੇ ਬਰਤਨਾਂ ਦੀ ਸੇਵਾ ਵੀ ਸ਼ੁਰੂ ਕਰ ਦਿਤਾ ਹੈ ।ਇਸ ਸਬੰਧੀ ਸੰਸਥਾ ਦੇ ਪ੍ਰਧਾਨ ਸ ਜੱਸਾ ਸਿੰਘ ਸੰਧੂ ਜੀ ਦਿੱਲੀ ਦੇ ਵੱਖ ਬਾਰਡਰਾਂ ਤੇ ਪੁੱਜੇ।ਇਸ ਮੌਕੇ ਉਹਨਾਂ ਸੈਮੀਨਾਰ ਕਰਕੇ ਕਿਸਾਨਾਂ ਨੂੰ ਥਰਮਾਕੋਲ ਬਰਤਨਾਂ ਵਿੱਚ ਖਾਣਾ ਨਾ ਖਾਣ ਲਈ ਪ੍ਰੇਰਿਤ ਕੀਤਾ ਅਤੇ ਓਹਨਾ ਨੂੰ ਇਸ ਦੇ ਮਨੁੱਖੀ ਸਰੀਰ ਵਿੱਚ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਉਹਨਾਂ ਵਲੋਂ ਵੱਖ ਵੱਖ ਥਾਵਾਂ ਤੇ ਜਾ ਕੇ ਲੰਗਰ ਅਤੇ ਕਿਸਾਨਾਂ ਨੂੰ ਮੰਗ ਅਨੁਸਾਰ 1500 ਦੇ ਕਰੀਬ ਬਰਤਨਾਂ ਦੇ ਸੈਟ ਵੀ ਵੰਡੇ।ਉਹਨਾਂ ਕਿਹਾ ਕਿ ਜੇ ਕਿਸੇ ਕਿਸਾਨ ਨੂੰ ਸਟੀਲ ਦੇ ਬਰਤਨ ਚਾਹੀਦੇ ਹੋਣ ਉਹ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ।ਉਹਨਾਂ ਟਿੱਕਰੀ ਬਾਰਡਰ ਤੇ ਸੰਸਥਾ ਵੱਲੋਂ ਚਲਾਏ ਜਾ ਰਹੇ ਗੁਰੂ ਕਾ ਲੰਗਰ ਵਿੱਚ ਬਰਤਨ ਵੀ ਸਟੋਰ ਕੀਤੇ ਤਾ ਜੋ ਲੋੜ ਪੈਣ ਤੇ ਬਰਤਨ ਪ੍ਰਾਪਤ ਕਰ ਸਕਣ।

Today Now News

RELATED ARTICLES
- Advertisment -

POPULAR POSTS