ਜਿਲੇ ਦੇ ਖੇਤੀ ਮਾਹਰਾ ਨਾਲ ਮਿਲਕੇ ਝੋਨੇ ਦੀ ਪਰਾਲੀ ਨੂੰ ਖੇਤਾ ਵਿੱਚ ਨਸਟ ਕਰਨ ਲਈ ਬਾਇਓਕਲਚਰ ਵਿਧੀ ਨਾਲ 250 ਏਕੜ ਚੁ ਕੀਤੀ ਸੁਰੂਆਤ
ਬਿਮਾਰੀਆਂ ਦੇ ਵਧਣ ਦਾ ਕਾਰਣ ਸਾਡਾ ਵਾਤਾਵਰਨ ਸਾਫ ਸੁਥਰਾ ਨਾ ਹੁਣ -ਬਾਬਾ ਗੁਰਮੀਤ ਸਿੰਘ ਖੋਸ਼ਾ
ਜਿਥੇ ਇਸ ਵਾਰ ਪੰਜਾਬ ਸਰਕਾਰ ਤੇ ਮਾਣਯੋਗ ਸੁਪਰੀਮ ਕੋਰਟ ਅਤੇ ਗ੍ਰੀਨ ਟ੍ਰਿਬਿਊਨਲ ਵਲੋ ਪਰਾਲੀ ਨੂੰ ਸਾੜਨ ਤੇ

ਮੋਗਾ (ਹਰਪਾਲ ਸਹਾਰਨ) : ਪਬੰਧੀ ਲਗਾਕੇ ਪਰਾਲੀ ਨੂੰ ਅੱਗ ਲਗਾਉਣ ਵਾਲਿਆ ਖਿਾਲਫ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ ਉਥੇ ਹੀ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਪਰਾਲੀ ਨੂੰ ਸਾੜਣ ਦੀ ਪ੍ਰਥਾ ਨੂੰ ਪੂਰੀ ਤਰ੍ਹਾਂ ਨੱਥ ਪਾਉਣ ਲਈ ਤਿੰਨ ਜ਼ਿਲ੍ਹਿਆਂ ਵਿੱਚ ਵਾਇਬ ਕੱਚ ਦੇ ਪ੍ਰਦਰਸ਼ਨੀ ਪਲਾਂਟ ਲਗਾਏ ਲਗਾਏ ਗਏ ਹਨ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਵਿੱਚ ਸੰਤ ਗੁਰਮੀਤ ਸਿੰਘ ਖੋਸਾ ਵਾਲਿਆਂ ਦੀ ਅਗਵਾਈ ਵਿੱਚ ਢਾਈ ਸੌ ਏਕੜ ਬਾਇਓ ਕਲਚਰ ਵਿਧੀ ਰਾਹੀਂ ਝੋਨੇ ਦੀ ਪਰਾਲੀ ਖੇਤਾਂ ਵਿੱਚ ਨਸ਼ਟ ਕਰਨ ਦੀ ਸ਼ੁਰੂਆਤ ਕੀਤੀ ਗਈ ।ਇਥੇ ਹੀ ਬਸ ਨਹੀ ਕਿ ਸੰਤ ਗੁਰਮੀਤ ਸਿੰਘ ਖੋਸਾ ਵੱਲੋਂ ਪਿੰਡ ਦੇ ਕਿਸਾਨਾਂ ਲਈ 1.5ਕਰੋਡ ਰੁਪਏ ਖੇਤੀ ਸੰਦ ਤਿਆਰ ਕਰਵਾਏ ਹਨ ।
ਅੱਜ ਪਿੰਡ ਖੋਸਾ ਵਿੱਚ ਬਾਇਓਕਲਚਰ ਪ੍ਰਦਰਸਨੀ ਪਲਾਟ ਸ਼ੁਰੂਆਤ ਧਨ ਸਮੇਂ ਸੰਤ ਬਾਬਾ ਗੁਰਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਪਿਛਲੇ ਸਾਲ ਵਿਧੀ ਅਪਣਾਈ ਗਈ ਹੈ ਅਤੇ ਇਸ ਵਿਧੀ ਨਾਲ ਝੋਨੇ ਦੀ ਪਰਾਲੀ ਖੇਤਾਂ ਵਿੱਚ ਨਸਟ ਹੋ ਜਾਂਦੀ ਹੈ ਜਿਸ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਉਥੇ ਜ਼ਮੀਨ ਵਿੱਚ ਫ਼ਸਲ ਦਾ ਝਾੜ ਵੀ ਵਧੇਰੇ ਵਧ ਜਾਂਦਾ ਹੈ ।ਉਨ੍ਹਾਂ ਕਿਹਾ ਕਿ ਅੱਜ ਜੇਕਰ ਅਸੀਂ ਆਪਣੇ ਵਾਤਾਵਰਨ ਨੂੰ ਨਾ ਸੰਭਾਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਭਿਆਨਕ ਬੀਮਾਰੀਆਂ ਨਾਲ ਨਜਿੱਠਣਾ ਪੈ ਸਕਦਾ ਹੈ ।ਪਿੰਡ ਖੋਸ਼ਾ ਵਿੱਚ ਕਿਸਾਨਾ ਤਿੰਨ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਹੈ ਉਨ੍ਹਾਂ ਕਿਹਾ ਅੱਜ ਪੰਜਾਬ ਦਾ ਹਰ ਕਿਸਾਨ ਕਰਜ਼ੇ ਦੀ ਮਾਰ ਹੇਠ ਦਬਿਆ ਹੋਇਆ ਹੈ ਉਨ੍ਹਾਂ ਕਿਹਾ ਕਿ ਪਿੰਡ ਦੇ ਕਿਸਾਨਾ ਲਈ 1.5 ਕਰੋੜ ਤੋਂ ਉਪਰ ਦੇ ਖੇਤੀ ਸੰਦ ਕਿਸਾਨਾਂ ਲਈ ਤਿਆਰ ਕਰਾਏ ਹਨ ਜਦੋਂ ਕਿ ਅਜੋਕੇ ਸਮੇਂ ਵਿੱਚ ਮੱਧ ਵਰਗੀ ਕਿਸਾਨ ਇੰਨੇ ਮਹਿੰਗੇ ਤੇ ਵੱਡੇ ਸੰਦ ਨਹੀਂ ਲੈ ਸਕਦਾ !

ਇਸ ਮੌਕੇ ਤੇ ਖੇਤੀਬਾੜੀ ਦੇ ਮੁੱਖ ਅਫਸਰ ਬਲਵਿੰਦਰ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਵੱਲੋਂ ਬਾਇਓ ਕਲਚਰ ਬਾਹਠ ਤੀਹ ਸ਼ੁਰੂਆਤ ਸੱਤ ਕੋਚ ਹਵਾਲੇ ਦੀ ਅਗਵਾਈ ਵਿੱਚ ਕੀਤੀ ਗਈ ਹੈ ਉਨ੍ਹਾਂ ਆਖਿਆ ਕਿ ਇਸ ਵਿਧੀ ਨਾਲ ਇਸ ਵਾਰ ਢਾਈ ਸੌ ਏਕੜ ਕਿਸਾਨਾਂ ਦੀ ਜ਼ਮੀਨ ਵਿੱਚ ਪਰਾਲੀ ਖ਼ਤ ਕੰਨ ਦੀ ਵਿਧੀ ਅਪਣਾਈ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਇਸ ਵਿਧੀ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਉਥੇ ਜ਼ਮੀਨ ਦੇ ਵਿੱਚ ਫਸਲ ਦਾ ਝਾੜ ਵੀ ਵੱਧ ਨਿਕਲਦਾ ਹੈ ਉਨਾ ਕਿਹਾ ਕਿ ਇਸ ਵਾਰ ਇਹ ਵਿਧੀ ਤਿੰਨ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੀ ਗਈ ਹੈ ।





