
ਮੁੰਬਈ, (ਬਿਊਰੋ) : ਸੁਸ਼ਾਂਤ ਸਿੰਘ ਰਾਜਪੂਤ ਦੇ ਆਤਮਹੱਤਿਆ ਦੇ ਮਾਮਲੇ ‘ਚ ਸ਼ਿਵਸੈਨਾ ਦੇ ਆਗੂ ਸੰਜੇ ਰਾਵਤ ਨੇ ਲੇਖ ਲਿਖਿਆ ਹੈ। ਸ਼ਿਵਸੈਨਾ ਦੇ ਮੁੱਖ ਪੱਤਰ ਸਮਾਣਾ ‘ਚ ਲਿਖੇ ਇਸ ਕਾਮਲ ‘ਚ ਸੰਜੇ ਰਾਵਤ ਨੇ ਸੁਸ਼ਾਂਤ ਸਿੰਘ ਰਾਜਪੂਤ ਤੇ ਉਨ੍ਹਾਂ ਦੇ ਪਿਤਾ ਕੇਕੇ ਸਿੰਘ ਦੇ ਸਬੰਧ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਪੁੱਛਿਆ ਹੈ ਕਿ ਸੁਸ਼ਾਂਤ ਕਿੰਨੀ ਵਾਰ ਆਪਣੇ ਪਿਤਾ ਨੂੰ ਮਿਲਣ ਘਰ ਜਾਂਦੇ ਸੀ? ਸੰਜੇ ਰਾਵਤ ਨੇ ਆਪਣੇ ਕਾਲਮ ‘ਚ ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਦੀ ਦੂਜੇ ਵਿਆਹ ਨੂੰ ਲੈ ਕੇ ਦਾਅਵਾ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਕੇਕੇ ਸਿੰਘ ਦੀ ਦੂਜਾ ਵਿਆਹ ਸੁਸ਼ਾਂਤ ਨੂੰ ਮਨਜ਼ੂਰ ਨਹੀਂ ਸੀ। ਸੁਸ਼ਾਂਤ ਕਿੰਨੀ ਵਾਰ ਆਪਣੇ ਘਰ ਪਿਤਾ ਨੂੰ ਮਿਲਣ ਜਾਂਦੇ ਸੀ?ਇਸ ਤੋਂ ਇਲਾਵਾ ਸੰਦੇ ਰਾਵਤ ਨੇ ਆਦਿਤਿਆ ਠਾਕਰੇ ਦੇ ਮੁੱਦੇ ‘ਤੇ ਗੱਲ ਰੱਖੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਡਿਨੋ ਮੋਰੀਆ ਦੇ ਘਰ ਹੋਈ ਕਥਿਤ ਪਾਰਟੀ ਨਾਲ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਜੋੜਿਆ ਜਾ ਰਿਹਾ ਹੈ। ਮੋਰੀਆ ਤੇ ਕੁਝ ਲੋਕ ਆਦਿਤਿਆ ਠਾਕਰੇ ਦੇ ਦੋਸਤ ਹਨ। ਜੇਕਰ ਦੋਸਤੀ ਦੀ ਵਜ੍ਹਾ ਨਾਲ ਆਦਿਤਿਆ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਇਹ ਗਲਤ ਹੈ। ਸੰਜੇ ਨੇ ਇਸ ਸਾਜ਼ਿਸ਼ ਦੱਸਦੇ ਹੋਏ ਲਿਖਿਆ ਕਿ ਅਜਿਹਾ ਲੱਗ ਰਿਹਾ ਹੈ ਕਿ ਪਟਕਥਾ ਪਹਿਲਾਂ ਤੋਂ ਹੀ ਲਿਖੀ ਗਈ ਸੀ। ਪਰਦੇ ਦੇ ਪਿੱਛੇ ਜੋ ਹੋਇਆ ਉਹ ਮਹਾਰਾਸ਼ਟਰ ਸਰਕਾਰ ਖ਼ਿਲਾਫ਼ ਸਾਜ਼ਿਸ਼ ਹੈ। ਜ਼ਿਕਰਯੋਗ ਹੈ ਕਿ 14 ਜੂਨ ਬਾਲੀਵੁੱਡ ਦੇ ਰਾਈਜ਼ਿੰਗ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਬਾਂਦਰਾ ਸਥਿਤ ਘਰ ‘ਚ ਫਾਂਸੀ ਲਾ ਕੇ ਆਤਮਹੱਤਿਆ ਕਰ ਲਈ ਸੀ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਜਾਂਚ ਕਰਨਾ ਸ਼ੁਰੂ ਕੀਤਾ। ਲਗਪਗ ਇਕ ਮਹੀਨੇ ਬਾਅਦ ਪਟਨਾ ‘ਚ ਸੁਸ਼ਾਂਤ ਸਿੰਘ ਦੇ ਪਿਤਾ ਕੇਕੇ ਸਿੰਘ ਨੇ ਗਰਲਫ੍ਰੈਂਡ ਰੀਆ ਚੱਕਰਵਤੀ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਹੈ। ਹਾਲ ਹੀ ‘ਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੀਬੀਆਈ ਜਾਂਚ ਦੀ ਸਿਫਾਰਿਸ਼ ਕੀਤੀ ਸੀ।






