17.1 C
Chandigarh

TODAY NOW NEWS

Friday, March 20, 2026
HomeBREAKING NEWSਸੰਗਰੂਰ ਦਾ ਕਿਸਾਨ ਹਫ਼ਤਾਵਾਰੀ ਲਾਟਰੀ ਦਾ ਪਹਿਲਾ ਇਨਾਮ ਜਿੱਤੇ ਕੇ ਬਣਿਆ ਲੱਖਪਤੀ

ਸੰਗਰੂਰ ਦਾ ਕਿਸਾਨ ਹਫ਼ਤਾਵਾਰੀ ਲਾਟਰੀ ਦਾ ਪਹਿਲਾ ਇਨਾਮ ਜਿੱਤੇ ਕੇ ਬਣਿਆ ਲੱਖਪਤੀ

ਚੰਡੀਗੜ੍ਹ, 23 ਸਤੰਬਰ: ਸੰਗਰੂਰ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਪਾਪੜਾ ਦਾ ਇੱਕ ਕਿਸਾਨ ਪੰਜਾਬ ਸਟੇਟ ਡੀਅਰ 500 ਦੀ ਸ਼ੁੱਕਰਵਾਰ ਹਫ਼ਤਾਵਾਰੀ ਲਾਟਰੀ ਦਾ ਪਹਿਲਾ ਇਨਾਮ (75 ਲੱਖ ਰੁਪਏ) ਜਿੱਤ ਕੇ ਰਾਤੋ-ਰਾਤ ਲੱਖਪਤੀ ਬਣ ਗਿਆ।

75 ਸਾਲਾ ਮੋਹਰ ਸਿੰਘ ਨੇ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹੈ ਅਤੇ ਉਸਨੇ ਕਦੇ ਵੀ ਆਪਣੇ ਸੁਪਨੇ ਵਿੱਚ ਸੋਚਿਆ ਨਹੀਂ ਸੀ ਕਿ ਇੱਕ ਦਿਨ ਉਹ ਇੰਨਾ ਵੱਡਾ ਇਨਾਮ ਜਿੱਤ ਲਵੇਗਾ।

ਇਨਾਮੀ ਰਾਸ਼ੀ ਲੈਣ ਲਈ ਅੱਜ ਇੱਥੇ ਪੰਜਾਬ ਰਾਜ ਲਾਟਰੀ ਵਿਭਾਗ ਦੇ ਅਧਿਕਾਰੀਆਂ ਨੂੰ ਟਿਕਟ ਅਤੇ ਲੋੜੀਂਦੇ ਦਸਤਾਵੇਜ਼ ਜਮ੍ਹਾ ਕਰਵਾਉਣ ਉਪਰੰਤ ਖੁਸ਼ਕਿਸਮਤ ਜੇਤੂ ਨੇ ਵਡੇਰੀ ਉਮਰੇ ਇਸ ਅਸ਼ੀਰਵਾਦ ਲਈ ਪ੍ਰਮਾਤਮਾ ਦੀ ਸ਼ੁਕਰਾਨਾ ਕੀਤਾ।

ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੇ ਜੇਤੂ ਨੂੰ ਭਰੋਸਾ ਦਿੱਤਾ ਕਿ ਇਨਾਮੀ ਰਾਸ਼ੀ ਜਲਦ ਹੀ ਉਸਦੇ ਬੈਂਕ ਖਾਤੇ ਵਿੱਚ ਜਮ੍ਹਾਂ ਹੋ ਜਾਵੇਗੀ।

Today Now News

RELATED ARTICLES
- Advertisment -

POPULAR POSTS