ਸੰਗਤਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਬਜੁਰਗ, ਨੌਜਵਾਨ, ਕਿਸਾਨ, ਮਜਦੂਰ ਤੇ ਬੀਬੀਆਂ ਹਾਜਰ ਸਨ

ਨਿਹਾਲ ਸਿੰਘ ਵਾਲਾ (ਹਰਪਾਲ ਸਿੰਘ ਸਹਾਰਨ) : ਸੈਂਟਰ ਸਰਕਾਰ ਦੁਆਰਾ ਜੋ ਤਿੰਨ ਬਿੱਲ ਕਿਸਾਨੀ ਖਿਲਾਫ ਲਿਆਂਦੇ ਗਏ ਉਸਦੇ ਸਬੰਧ ਵਿੱਚ ਬਰਨਾਲਾ ਵਿਖੇ ਮਹਾਂ ਰੈਲੀ ਕੀਤੀ ਗਈ ਸੀ। ਉਸ ਵਿਚ ਪਿੰਡ ਬਾਰੇਵਾਲੇ ਦੀ ਸੰਗਤ ਨੇ ਬੱਸਾਂ ਵਿੱਚ ਸਵਾਰ ਹੋਕੇ ਰੈਲੀ ਵਿੱਚ ਸ਼ਿਰਕਤ ਕੀਤੀ ਸਾਡੇ ਪਤਰਕਾਰ ਨਾਲ ਗੱਲਬਾਤ ਕਰਦਿਆ ਉਗਰਾਹਾਂ ਦੇ ਮੈਬਰ ਗੁਰਪ੍ਰੀਤ ਸਿੰਘ ਬਾਰੇਵਾਲਾ ਨੇ ਦੱਸਿਆ ਕਿ ਬਾਰੇਵਾਲਾ ਤੋ ਵੱਡੇ ਕਾਫਲੇ ਦੇ ਰੂਪ ਵਿੱਚ ਲੋਕ ਬਰਨਾਲਾ ਰੈਲੀ ਵਿੱਚ ਪਹੁੰਚੇ ਸਨ।। ਉਸ ਸਮੇ ਵੱਡੀ ਗਿਣਤੀ ਵਿੱਚ ਬਜੁਰਗ ਨੌਜਵਾਨ ਤੇ ਬੀਬੀਆਂ ਹਾਜਰ ਸਨ।






