16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਰਦ  ਸਰਪੰਚਾਂ ਵੱਲੋਂ ਕਰਾਏ ਕੰਮਾਂ ਨੂੰ ਮਾਤ ਪਾ ਰਹੀ ਹੈ ਸੰਧੂ ਪਰਿਵਾਰ ਦੀ...

ਮਰਦ  ਸਰਪੰਚਾਂ ਵੱਲੋਂ ਕਰਾਏ ਕੰਮਾਂ ਨੂੰ ਮਾਤ ਪਾ ਰਹੀ ਹੈ ਸੰਧੂ ਪਰਿਵਾਰ ਦੀ ਨੂੰਹ ਸਰਪੰਚਣੀ ਸੁਖਦੀਪ ਕੌਰ ਦਾਤਾ

“ਮੈਂ ਗੱਲਾਂ ਚ ਨਹੀਂ ਕੰਮ ਕਰਵਾਉਣ ਚ ਵਿਸ਼ਵਾਸ ਰੱਖਦੀ ਹਾਂ ” ਜੋ ਕੰਮ ਪਿਛਲੀਆਂ ਪੰਚਾਇਤਾਂ ਤੋਂ ਦਸ ਸਾਲਾਂ ਵਿੱਚ ਨਹੀਂ ਕਰਵਾਏ ਗਏ ਉਹ ਦੋ ਸਾਲ ਵਿੱਚ ਕਰਵਾ ਕੇ ਦਿਖਾਏ : ਸਰਪੰਚ ਦਾਤਾ
ਸਰਪੰਚਣੀ ਵੱਲੋਂ ਕਰਵਾਏ ਜਾ ਰਹੇ ਵਿਕਾਸ ਨੂੰ ਦੇਖਦਿਆਂ  ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਦਿੱਤੀ ਸਾਢੇ ਚਾਰ ਲੱਖ ਦੀ ਗਰਾਂਟ  

ਮੋਗਾ (ਹਰਪਾਲ ਸਹਾਰਨ) : ਜਿਸ ਪਿੰਡ ਨੂੰ ਸੂਝਵਾਨ ਪੜ੍ਹਿਆ ਲਿਖਿਆ ਸਰਪੰਚ ਮਿਲ ਜਾਵੇ ਉਹ ਪਿੰਡ ਵਿਕਾਸ ਪੱਖੋਂ ਮੋਹਰੀ ਬਣ ਹੀ ਜਾਂਦਾ ਹੈ  ਅਤੇ ਅਜਿਹੇ ਕਾਰਜ ਸਰਪੰਚ ਕਰਵਾ ਜਾਂਦਾ ਹੈ ਜੋ ਲੰਬੇ ਸਮੇਂ ਤੋਂ ਕਦੇ ਵੀ ਨਾ ਹੋਏ ਹੋਣ ਅਜਿਹੇ ਹੀ ਸਰਪੰਚਾਂ ਦੀ ਕਤਾਰ ਵਿਚ ਇਕ ਸਰਪੰਚਣੀ  ਹੈ ਸੰਧੂ ਪਰਿਵਾਰ ਦੀ ਨੂੰਹ ਪਿੰਡ ਦਾਤਾ ਦੀ ਅਗਾਹ ਵਧੂ ਸੋਚ ਰੱਖਣ ਵਾਲੀ ਸਰਪੰਚ ਸੁਖਦੀਪ ਕੌਰ  ਜਿਸ ਨੇ ਜਦੋਂ ਤੋਂ ਪਿੰਡ ਦਾਤਾ ਦੀ ਵਾਗਡੋਰ ਸੰਭਾਲੀ ਹੈ ਉਸੇ ਦਿਨ ਤੋਂ ਪਿੰਡ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਲਈ ਵੱਡੇ ਪੱਧਰ ਤੇ ਯਤਨ ਕਰ ਰਹੀ ਹੈ  ਉਹ ਕੰਮ ਜੋ ਪਿਛਲੇ ਦਸ ਸਾਲਾਂ ਤੋਂ ਮਰਦ ਪ੍ਰਧਾਨ ਬਣੇ ਸਰਪੰਚਾਂ ਵੱਲੋਂ ਨਹੀਂ ਕਰਵਾਏ ਗਏ ਉਹ ਪਿੰਡ ਦੀ ਸਰਪੰਚਣੀ ਸੁਖਦੀਪ ਕੌਰ ਸੰਧੂ ਦਾਤਾ ਨੇ ਦੋ ਸਾਲਾਂ ਦੇ ਕਾਰਜਕਾਲ ਦਰਮਿਆਨ ਕਰਕੇ ਦਿਖਾਏ ਹਨ  ਅੱਜ ਪਿੰਡ ਦਾਤਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਦੀ ਸਰਪੰਚ ਸੁਖਦੀਪ ਕੌਰ ਨੇ ਕਿਹਾ ਕਿ ਉਹ ਗੱਲਾਂ ਵਿੱਚ ਨਹੀਂ ਬਲਕਿ ਪਿੰਡ ਦਾ ਵਿਕਾਸ ਕਰਵਾਉਣ ਵਿਚ ਵਿਸ਼ਵਾਸ ਰੱਖਦੇ ਹਨ  ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ  ਪਿਛਲੇ ਦਸ ਸਾਲਾਂ ਤੋਂ ਵਾਟਰ ਵਰਕਸ ਦੇ ਪਾਣੀ ਦੀ ਵੱਡੀ ਸਮੱਸਿਆ  ਨਾਲ ਸਾਹਮਣਾ ਕਰ ਰਹੇ ਸਨ ਜੋ ਸਭ ਤੋਂ ਪਹਿਲਾਂ ਅਸੀਂ ਨਵੇਂ ਸਿਰੇ ਤੋਂ ਵਾਟਰ ਵਰਕਸ ਤਿਆਰ ਕਰਵਾ ਕੇ  ਪਿੰਡ ਵਾਸੀਆਂ ਨੂੰ ਪਾਣੀ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਹੈ  ਇੱਥੇ ਹੀ ਬੱਸ ਨਹੀਂ ਕਿ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਦੇ ਯਤਨਾਂ ਸਦਕਾ ਜਿੱਥੇ ਪਿੰਡ ਨੂੰ ਵੱਡੇ ਪੱਧਰ ਤੇ ਗਰਾਟਾ ਦਿੱਤੀਆ ਗਈਆ  ਉੱਥੇ ਪਿੰਡ ਵਿੱਚ ਗਲੀਆਂ ਵਿੱਚ ਇੰਟਰ ਲਾਕਿੰਗ ਟਾਈਲਾਂ ਲਗਾਉਣ  ਤੇ ਨਾਲੀਆਂ ਨਵੇਂ ਸਿਰੇ ਤੋਂ ਤਿਆਰ ਕਰਵਾਇਆ ਜਾ ਰਿਹਾ ਹੈ ਹੁਣ ਫਿਰ  ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਵਲੋਂ ਪਿੰਡ ਦਾਤਾ ਦੀ ਸਰਪੰਚਣੀ ਵੱਲੋਂ ਕਰਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਦੇਖਦਿਆਂ  ਸਾਢੇ ਚਾਰ ਲੱਖ ਦੀ ਗਰਾਂਟ ਦੇ ਕੇ ਰਹਿੰਦੇ ਕੰਮਾਂ ਨੂੰ ਪੂਰਾ ਕਰਵਾਉਣ  ਦਾ ਅਸ਼ੀਰਵਾਦ ਦਿੱਤਾ ਗਿਆ ਹੈ।ਇਸ ਮੌਕੇ ਤੇ ਸਰਪੰਚ ਦੇ ਪਤੀ ਕਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਵਲੋਂ ਉਨ੍ਹਾਂ ਨੂੰ ਹਮੇਸ਼ਾਂ ਵੱਡੇ ਪੱਧਰ ਤੇ ਗਰਾਂਟਾਂ ਦੇ ਕੇ ਪਿੰਡ ਦਾ ਵਿਕਾਸ ਕਰਾਉਣ  ਲਈ ਮੱਦਦ ਕੀਤੀ ਜਾਂਦੀ ਹੈ  ਉਨ੍ਹਾਂ ਕਿਹਾ ਕਿ ਸਮੁੱਚੇ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਪਿੰਡ ਵਿਚ ਵੱਡੇ ਪੱਧਰ ਤੇ ਵਿਕਾਸ ਕਾਰਜ ਚੱਲ ਰਹੇ ਹਨ  ਅਤੇ ਬਿਨਾਂ ਪੱਖਪਾਤ ਪਿੰਡ ਦੇ ਵਿਕਾਸ ਕਾਰਜਾਂ ਨੂੰ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਅਸੀਂ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦਾ ਸਮੁੱਚੀ ਪੰਚਾਇਤ ਵੱਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹੁਣ ਫਿਰ ਪਿੰਡ ਦੇ ਵਿਕਾਸ ਲਈ ਸਾਢੇ ਚਾਰ ਲੱਖ  ਰੁਪਏ ਦੀ ਗਰਾਂਟ ਦਾ ਚੈੱਕ ਪੰਚਾਇਤ ਨੂੰ ਦਿੱਤਾ ਹੈ  ਉਨ੍ਹਾਂ ਕਿਹਾ ਕਿ ਅਸੀਂ ਹਲਕਾ ਵਿਧਾਇਕ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਉਹ ਇਕ ਇਕ ਰੁਪਈਏ ਨੂੰ ਵਧੀਆ ਤਰੀਕੇ ਨਾਲ ਲਗਾ ਕੇ ਪਿੰਡ ਦੀ ਦਿੱਖ ਸੁੰਦਰ ਬਣਾਉਣ ਵਿਚ ਆਪਣਾ ਫਰਜ਼ ਅਦਾ ਕਰਨਗੇ    ਅਖੀਰ ਵਿੱਚ  ਸੁਖਦੀਪ ਕੌਰ ਸਰਪੰਚ ਸੰਧੂ ਦਾਤਾ, ਕਰਮਜੀਤ ਸਿੰਘ ਸੰਧੂ ,ਰਜਿੰਦਰ ਸਿੰਘ ਭੋਲੂ, ਗੁਰਦੇਵ ਸਿੰਘ ਪੰਚ ,ਜੀਤ ਸਿੰਘ ਪੰਚ ,ਸੇਵਕ ਸਿੰਘ ਪੰਚ, ਬੇਅੰਤ ਸਿੰਘ ,ਸੁਖਦੇਵ ਸਿੰਘ ਪੰਚ  ,ਗੁਰਚਦੇਵ ਸਿੰਘ ਸੰਧੂ ,ਭਿੰਦਾ ਸੰਧੂ ,ਜਸਵੰਤ ਸਿੰਘ ਸਾਬਕਾ ਪੰਚ ,ਕਿਰਨਾ  ਸੰਧੂ  ਆਦਿ ਮੈਂਬਰਾਂ ਨੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਦਾ ਪਿੰਡ ਨੂੰ ਗਰਾਂਟ ਦੇਣ ਤੇ ਧੰਨਵਾਦ ਕੀਤਾ  !

Today Now News

RELATED ARTICLES
- Advertisment -

POPULAR POSTS