
ਬਰਨਾਲਾ, 16 ਅਗਸਤ ( ਕਰਨਪ੍ਰੀਤ ਧੰਦਰਾਲ ) : ਸਨਾਤਨ ਧਰਮ ਸਭਾ (ਰਜਿ:) ਬਰਨਾਲਾ ਵੱਲੋਂ 75ਵੇਂ ਆਜ਼ਾਦੀ ਦਿਵਸ ’ਤੇ ਸਥਾਨਿਕ ਐਸ.ਐਸ.ਡੀ ਕਾਲਜ ਵਿੱਚ ਤਿਰੰਗਾ ਲਹਿਰਾਇਆ ਗਿਆ। ਇਸ ਮੌਕੇ ਸਭਾ ਦੇ ਚੇਅਰਮੈਨ ਸ਼ਿਵਦਰਸਨ ਕੁਮਾਰ ਸ਼ਰਮਾ, ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ, ਸਕੱਤਰ ਕੁਲਵੰਤ ਰਾਏ ਗੋਇਲ, ਡਾਕਟਰ ਆਸੁੰਲ ਗਰਗ, ਪੰਡਤ ਸਿਵ ਕੁਮਾਰ ਗੌੜ, ਅਨਿਲ ਕੁਮਾਰ ਨਾਣਾ, ਵਿਜੈ ਗਰਗ ਅਤੇ ਸਭਾ ਦੇ ਹੋਰ ਆਹੁਦੇਦਾਰਾਂ, ਮੈਬਰਾਨ ਅਤੇ ਐਸ.ਐਸ.ਡੀ ਕਾਲਜ ਦਾ ਤੇ ਵਿਦਿਆਰਥੀਆਂ ਨੇ ਝੰਡਾ ਝੁਲਾਉਣ ਦੀ ਰਸਮ ਵਿੱਚ ਹਿੱਸਾ ਲਿਆ ਅਤੇ ਮਿਲ ਕੇ ਰਾਸਟਰੀ ਗੀਤ ਗਾਇਆ। ਇਸ ਉਪਰੰਤ ਸਭਾ ਦੇ ਆਹੁਦੇਦਾਰਾਂ ਅਤੇ ਸਟਾਫ ਵੱਲੋਂ ਕਾਲਜ ਕੰਪਲੈਕਸ ਵਿੱਚ ਪੌਦੇ ਲਗਾਏ ਗਏ। ਕਾਲਜ ਦੇ ਵਿਦਿਆਰਥੀਆਂ ਵੱਲੋਂ ਜਿਥੇ ਇਸ ਮੌਕੇ ਰਾਸਟਰ ਪ੍ਰੇਮ ਦੇ ਗੀਤ ਪੇਸ਼ ਕੀਤੇ ਗਏ, ਉਥੇ ਗਿੱਧੇ ਅਤੇ ਭੰਗੜਾ ਪਾ ਕੇ ਆਜਾਦੀ ਦਿਹਾੜੇ ਦੀਆਂ ਖੁਸ਼ੀਆਂ ਮਨਾਈਆਂ ਗਈਆਂ। ਇਸ ਮੌਕੇ ਸਭਾ ਦੇ ਚੇਅਰਮੈਨ ਐਡਵੋਕੇਟ ਸਿਵਦਰਸ਼ਨ ਕੁਮਾਰ ਸ਼ਰਮਾ ਨੇ ਕਿਹਾ ਕਿ ਉਹਨਾਂ ਦਾ ਜਨਮ ਭਾਵੇਂ ਗੁਲਾਮ ਭਾਰਤ ਵਿੱਚ ਹੋਇਆ ਸੀ, ਪਰ ਆਜਾਦੀ ਮਿਲਣ ਦੀ ਖੁਸ਼ੀ ਅਤੇ ਦੇਸ਼ ਦੇ ਬਟਵਾਰੇ ਨੂੰ ਉਹਨਾਂ ਨੇ ਪੂਰੀ ਤਰ੍ਹਾਂ ਮਹਿਸੂਸ ਕੀਤਾ ਹੈ। ਉਹਨਾਂ ਦੱਸਿਆ ਕਿ ਆਜਾਦੀ ਤੋਂ ਬਾਅਦ ਭਾਵੇਂ ਸਾਡੇ ਦੇਸ਼ ਨੇ ਬਹੁਤ ਤਰੱਕੀ ਕੀਤੀ ਹੈ, ਪਰ ਸਹੀਦਾਂ ਦੇ ਸੁਪਨਿਆਂ ਦੀ ਆਜਾਦੀ ਲਈ ਸਾਨੂੰ ਇੱਕ ਹੋਰ ਜੰਗ ਲੜਨੀ ਪੈਣੀ ਹੈ। ਸਭਾ ਦੇ ਜਨਰਲ ਸਕੱਤਰ ਸਿਵ ਸਿੰਗਲਾ ਨੇ ਵੀ 75ਵੇਂ ਆਜਾਦੀ ਦਿਵਸ ਦੀਆਂ ਵਧਾਈਆਂ ਦੇਣ ਦੇ ਨਾਲ ਨਾਲ ਦੇਸ਼ ਪ੍ਰਤੀ ਆਪੋ ਆਪਣੀ ਜਿੰਮੇਵਾਰੀ ਸੰਭਾਲਣ ਦਾ ਵੀ ਹੋਕਾ ਦਿੱਤਾ। ਸੀਨੀਅਰ ਪੱਤਰਕਾਰ ਵਿਵੇਕ ਸਿੰਧਵਾਨੀ ਨੇ ਦੇਸ਼ ਦੀ ਵੰਡ ਮੌਕੇ ਪਾਕਿਸਤਾਨੋਂ ਉਜੜ ਕੇ ਆਏ ਆਪਣੇ ਪਰਵਾਰ ਦੇ ਬੁਜਰਗਾਂ ਦੇ ਹਵਾਲੇ ਨਾਲ ਦੱਸਿਆ ਕਿ ਸਾਨੂੰ ਇਸ ਆਜਾਦੀ ਦਾ ਕਿੰਨਾ ਮੁੱਲ ਤਾਰਨਾ ਪਿਆ ਹੈ। ਕਾਂਗਰਸ ਦੇ ਗਤੀਸ਼ੀਲ ਨੌਜਵਾਨ ਆਗੂ ਕੁਲਦੀਪ ਸਿੰਘ ਕਾਲਾ ਢਿਲੋਂ, ਅਕਾਲੀ ਆਗੂ ਜਤਿੰਦਰ ਜਿੰਮੀ, ਭਾਜਪਾ ਆਗੂ ਦਰਸ਼ਨ ਸਿੰਘ ਨੈਣੇਵਾਲ ਅਤੇ ਨੀਰਜ ਜਿੰਦਲਨੇ ਵੀ ਇਸ ਮੌਕੇ ਵਿਸੇਸ ਹਾਜਰੀ ਲਵਾਈ। ਇਸ ਤੋਂ ਇਲਾਵਾ ਐਡਵੋਕੇਟ ਰਾਹੁਲ ਗੁਪਤਾ, ਅਨਿਲ ਦੱਤ ਸ਼ਰਮਾ, ਸੁਰੇਸ਼ ਥਾਪਰ, ਪ੍ਰਵੀਨ ਸਿੰਗਲਾ, ਜਗਸੀਰ ਸਿੰਘ ਸੰਧੂ, ਜਤਿੰਦਰ ਗੋਇਲ, ਮਨੋਜ ਸਿੰਗਲਾ, ਬਵਨੀਸ ਸਿੰਗਲਾ, ਗਗਨਦੀਪ ਗਰਗ, ਮਾਹੇਸ ਕੁਮਾਰ, ਮਨੋਜ, ਗੌਤਮ ਅਤੇ ਪ੍ਰਿੰਸੀਪਲ ਲਾਲ ਸਿੰਘ, ਮੁਨੀਸੀ ਦੱਤ, ਭਾਰਤ ਭੂਸਣ, ਨੀਰਜ ਸਰਮਾਂ, ਦਲਵੀਰ ਕੌਰ, ਗੁਰਪ੍ਰੀਤ ਕੌਰ, ਬੇਅੰਤ ਕੌਰ, ਨਵਦੀਪ ਕੌਰ, ਜਸਪ੍ਰੀਤ ਕੌਰ, ਬਿਕਰਮਜੀਤ ਸਿੰਘ, ਪੁਸ਼ਪਿੰਦਰ ਸਿੰਘ, ਕਰਨੈਲ ਸਿੰਘ, ਬਲਵਿੰਦਰ ਸਿੰਘ ਅਤੇ ਪ੍ਰੋਫੈਸਰ ਡੌਲੀ ਸਮੇਤ ਕਾਲਜ ਦਾ ਸਾਰਾ ਸਟਾਫ ਹਾਜਰ ਸੀ।v






