16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਮਾਰੂ ਕਾਲੇ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ...

ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਮਾਰੂ ਕਾਲੇ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਵੱਲੋਂ 27 ਨੂੰ ਭਾਰਤ ਬੰਦ ਦਾ ਸੱਦਾ ਹੈ

ਮੋਗਾ (ਹੈੱਪੀ ਢੰਡ) ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਮਾਰੂ ਕਾਲੇ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਵੱਲੋਂ 27 ਨੂੰ ਭਾਰਤ ਬੰਦ ਦਾ ਸੱਦਾ ਹੈ। ਦੇਸ਼ ਬੰਦ ਦੀ ਕਾਮਯਾਬੀ ਲਈ ਮੋਗਾ ਜਿਲ੍ਹੇ ਦੀਆਂ ਕਿਸਾਨ ਜੱਥੇਬੰਦੀਆਂ ਨੇ ਇੱਕ ਸਾਂਝੀ ਮੀਟਿੰਗ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਕੀਤੀ। ਇਸ ਮੀਟਿੰਗ ਦੀ ਪ੍ਰਧਾਨਗੀ ਸੂਰਤ ਸਿੰਘ ਧਰਮਕੋਟ ਨੇ ਕੀਤੀ। ਮੀਟਿੰਗ ਵਿੱਚ ਲਏ ਗਏ ਫੈਸਲਿਆਂ ਤੋਂ ਪ੍ਰੈਸ ਨੂੰ ਜਾਣੂੰ ਕਰਵਾਉਂਦਿਆਂ ਪ੍ਰਗਟ ਸਿੰਘ ਸਾਫੂਵਾਲਾ, ਭੁਪਿੰਦਰ ਸਿੰਘ ਦੌਲਤਪੁਰਾ, ਜਸਕਰਨ ਸਿੰਘ (ਬਹਿਰੂ), ਰਛਪਾਲ ਸਿੰਘ ਪਟਵਾਰੀ, ਜਗਜੀਤ ਸਿੰਘ ਧੂੜਕੋਟ, ਹਰਮੰਦਰ ਸਿੰਘ ਭਾਗੀਕੇ, ਜਗਤਾਰ ਸਿੰਘ ਕੜਿਆਲ ਅਤੇ ਪ੍ਰੇਮ ਸਿੰਘ ਸ਼ਤਰੂ ਨੇ ਕਿਹਾ ਕਿ 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਜਿਲ੍ਹਾ ਮੋਗਾ ਵੱਲੋਂ ਧਰਮਕੋਟ, ਕੋਟ ਈਸੇ ਖਾਂ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਅਜੀਤਵਾਲ ਅਤੇ ਮੋਗਾ ਦੇ ਮੁੱਖ ਚੌਂਕ ਵਿੱਚ ਇਕੱਠ ਕੀਤੇ ਜਾਣਗੇ। ਮੋਰਚੇ ਵੱਲੋਂ ਨਿਰਧਾਰਤ ਇਹਨਾਂ ਕੇਂਦਰਾਂ ਉੱਤੇ ਆਪਣੀ ਹਾਜ਼ਰੀ ਭਰ ਕੇ ਪਿੰਡਾਂ ਅਤੇ ਸ਼ਹਿਰਾਂ ਦੇ ਵਸਨੀਕ, ਭਾਜਪਾ ਸਰਕਾਰ ਦੇ ਲੋਕ ਮਾਰੂ ਕਾਲੇ ਕਾਨੂੰਨਾਂ ਖ਼ਿਲਾਫ਼ ਆਪਣਾ ਵਿਰੋਧ ਦਰਜ਼ ਕਰਵਾਉਣ।
ਆਗੂਆਂ ਨੇ ਕਿਹਾ ਕਿ 27 ਸਤੰਬਰ ਨੂੰ ਦੁਕਾਨਦਾਰ, ਵਿਦਿਆਰਥੀ, ਟਰਾਂਸਪੋਟਰ ਅਤੇ ਬਾਕੀ ਸਭ ਲੋਕ ਪੂਰਨ ਤੌਰ ਉੱਤੇ ਇਸ ਬੰਦ ਦੇ ਸੱਦੇ ਨੂੰ ਸਫ਼ਲ ਕਰਨ ਲਈ ਸਹਿਯੋਗ ਕਰਨ। ਆਪਣੇ ਕਾਰੋਬਾਰ ਅਤੇ ਵਿੱਦਿਅਕ ਸੰਸਥਾਵਾਂ ਬੰਦ ਕਰਕੇ, ਜਾਮ ਲਈ ਨਿਰਧਾਰਤ ਥਾਵਾਂ ਉੱਤੇ ਸਵੇਰ ਤੋਂ ਸ਼ਾਮ ਤੱਕ ਹਾਜ਼ਰ ਹੋਣ। ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਉਹ ਆਪ ਮੁਹਾਰੇ ਆਪਣਾ ਫਰਜ਼ ਸਮਝ ਕੇ ਗੁਰੂਦੁਆਰਿਆਂ ਵਿੱਚੋਂ ਅਨਾਊਂਸਮੈਂਟਾਂ ਕਰਵਾਉਣ।
ਆਗੂਆਂ ਨੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਦੀ ਤਰ੍ਹਾਂ ਹੀ ਲੰਗਰਾਂ ਅਤੇ ਪਾਣੀ ਦੀ ਸੇਵਾ ਲਈ ਆਪਣਾ ਵੱਡਮੁੱਲਾ ਹਿੱਸਾ ਪਾਉਣ। ਉਹਨਾਂ ਇਹ ਵੀ ਕਿਹਾ ਕਿ ਜਾਮ ਦੌਰਾਨ ਐਮਰਜੈਂਸੀ ਮਰੀਜ਼ਾਂ ਅਤੇ ਐਂਬੂਲੈਂਸਾਂ ਲਈ ਕੋਈ ਰੁਕਾਵਟ ਖੜੀ ਨਾ ਕੀਤੀ ਜਾਵੇ ਅਤੇ ਜਾਮ ਦੌਰਾਨ ਗ਼ਲਤ ਮਨਸ਼ਾ ਨਾਲ ਬਹਿਸਬਾਜ਼ੀ ਜਾਂ ਮਾਹੌਲ ਖ਼ਰਾਬ ਕਰਨ ਵਾਲਿਆਂ ਨਾਲ ਤਕਰਾਰਬਾਜ਼ੀ ਦੀ ਥਾਂ ਨਿਮਰਤਾ ਨਾਲ ਇਸ ਭਾਰਤ ਬੰਦ ਲਈ ਸਹਿਯੋਗ ਮੰਗਿਆ ਜਾਵੇ।
ਇਸ ਦੌਰਾਨ ਪਿੰਡਾਂ ਸ਼ਹਿਰਾਂ ਵਿੱਚ ਲੱਗ ਰਹੇ ਜੀਓ ਦੇ ਫਾਈਵ ਜੀ ਟਾਵਰਾਂ ਦਾ ਮੁੱਦਾ ਵੀ ਵਿਚਾਰਿਆ ਗਿਆ। ਜੱਥੇਬੰਦੀਆਂ ਨੇ ਕਿਹਾ ਕਿ ਇਸਦਾ ਜਿੱਥੇ ਸਿੱਧੇ ਤੌਰ ਉੱਤੇ ਮਨੁੱਖਾਂ ਅਤੇ ਜੀਵ ਜੰਤੂਆਂ ਉੱਤੇ ਬੁਰਾ ਅਸਰ ਪਵੇਗਾ, ਓਥੇ ਇਹ ਜੀਓ ਦੇ ਟਾਵਰ ਲੱਗਣ ਨਾਲ ਅੰਬਾਨੀ ਨੂੰ ਦੌਲਤ ਲੁਟਾਉਣਾ ਹੋਵੇਗਾ। ਜਿਨ੍ਹਾਂ ਕਾਰਪੋਰੇਟ ਘਰਾਣਿਆਂ ਨਾਲ ਅੱਜ ਲੋਕ ਸਿਰਧੜ ਦੀ ਬਾਜ਼ੀ ਲਗਾ ਰਹੇ ਹਨ, ਉਹਨਾਂ ਦੇ ਹੀ ਟਾਵਰ ਲਗਾਉਣੇ, ਸਿੱਧੇ ਤੌਰ ਉੱਤੇ ਖੇਤੀ ਅੰਦੋਲਨ ਨਾਲ ਦਗਾ ਹੈ। ਕਿਸਾਨ ਆਗੂਆਂ ਨੇ ਕਾਰਪੋਰੇਟ ਘਰਾਣਿਆਂ ਦੇ ਸਮੁੱਚੇ ਕਾਰੋਬਾਰਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਆਪਣੀਆਂ ਆਉਣ ਵਾਲੀਆਂ ਨਸਲਾਂ ਨਾਲ ਵਫ਼ਾਦਾਰੀ ਨਿਭਾਉਣ ਨਾ ਕਿ ਲੁਟੇਰੇ ਘਰਾਣਿਆਂ ਨਾਲ।
ਮੀਟਿੰਗ ਵਿੱਚ ਜਗਤਾਰ ਸਿੰਘ ਚੋਟੀਆਂ ਖੁਰਦ, ਜਗਸੀਰ ਸਿੰਘ ਧੂੜਕੋਟ, ਗੁਰਮੇਲ ਸਿੰਘ ਡਰੋਲੀ, ਜਸਵੀਰ ਸਿੰਘ ਮੰਦਰ, ਕਸ਼ਮੀਰ ਸਿੰਘ ਸ਼ੇਰਪੁਰ ਤਾਇਬਾਂ, ਮੇਜਰ ਸਿੰਘ ਦੋਬੁਰਜੀ, ਸੁਖਦੇਵ ਸਿੰਘ, ਦਰਸ਼ਨ ਸਿੰਘ, ਗੁਰਮੇਲ ਸਿੰਘ ਕੜਿਆਲ, ਮਹਿੰਦਰ ਸਿੰਘ ਧੂੜਕੋਟ, ਹਰਜੀਤ ਸਿੰਘ ਮਨਾਵਾਂ, ਕਰਨੈਲ ਸਿੰਘ ਤਖਾਣਵੱਧ ਅਤੇ ਸੁਖਜਿੰਦਰ ਮਹੇਸਰੀ ਨੇ ਵੀ ਆਪਣੇ ਵਿਚਾਰ ਰੱਖੇ।

Today Now News

RELATED ARTICLES
- Advertisment -

POPULAR POSTS