16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸੰਯੁਕਤ ਕਿਸਾਨ ਮੋਰਚੇ ਵੱਲੋਂ 147ਵੇ ਦਿਨ ਡੀ.ਸੀ. ਮਾਨਸਾ ਦੀ ਬਾਜ਼ਾਰ ਵਿੱਚ ਅਰਥੀ...

ਸੰਯੁਕਤ ਕਿਸਾਨ ਮੋਰਚੇ ਵੱਲੋਂ 147ਵੇ ਦਿਨ ਡੀ.ਸੀ. ਮਾਨਸਾ ਦੀ ਬਾਜ਼ਾਰ ਵਿੱਚ ਅਰਥੀ ਸਾੜੀ ਗਈ

ਇਹੋ ਜਿਹੇ ਅਧਿਕਾਰੀ ਨੂੰ ਇੱਥੋਂ ਚਲਦਾ ਕਰਨਾ ਚਾਹੀਦਾ ਹੈ ਕਿ ਕਿਸਾਨ ਆਗੂਆਂ ਦਾ ਮੰਗ ਪੱਤਰ ਤਕ ਨਹੀਂ ਲਿਆ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਮ ਪਬਲਿਕ ਨਾਲ ਇਸ ਅਧਿਕਾਰੀ ਦਾ ਵਰਤਾਓ ਕਿਸ ਤਰ੍ਹਾਂ ਦਾ ਹੋਵੇਗਾ : ਕਿਸਾਨ ਆਗੂ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸੰਯੁਕ ਕਿਸਾਨ ਮੋਰਚੇ ਦੇ ਪ੍ਰੋਗਰਾਮ ਮੁਤਾਬਕ ਅੱਜ 24 ਫਰਵਰੀ ਨੂੰ ਰਾਸ਼ਟਰਪਤੀ ਦੇ ਨਾਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੋਰਚੇ ਦੇ ਆਗੂ ਮੰਗ ਪੱਤਰ ਦੇਣ ਗਏ ਤਾਂ ਇਸ ਅਧਿਕਾਰੀ ਨੇ ਆਪਣੇ ਅੜੀਅਲ ਵਤੀਰੇ ਕਾਰਨ ਮੰਗ ਪੱਤਰ ਲੈਣ ਤੋਂ ਵੀ ਜਵਾਬ ਦੇ ਦਿੱਤਾ ਜਿਸ ਕਾਰਨ ਗੁੱਸੇ ਵਿਚ ਆਏ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਦੀ ਬਾਜ਼ਾਰ ਵਿੱਚ ਰੋਸ ਮੁਜ਼ਾਹਰਾ ਕਰ ਕੇ ਅਰਥੀ ਸਾੜੀ ਗਈ ਅਤੇ ਮੰਗ ਕੀਤੀ ਕਿ ਇਹੋ ਜਿਹੇ ਅਧਿਕਾਰੀ ਨੂੰ ਇੱਥੋਂ ਚਲਦਾ ਕਰਨਾ ਚਾਹੀਦਾ ਹੈ ਕਿ ਕਿਸਾਨ ਆਗੂਆਂ ਦਾ ਮੰਗ ਪੱਤਰ ਤਕ ਨਹੀਂ ਲਿਆ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਮ ਪਬਲਿਕ ਨਾਲ ਇਸ ਅਧਿਕਾਰੀ ਦਾ ਵਰਤਾਓ ਕਿਸ ਤਰ੍ਹਾਂ ਦਾ ਹੋਵੇਗਾ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਦੀ ਨਿਖੇਧੀ ਕੀਤੀ ਕਿ ਕਿ ਕਿਵੇਂ ਮੋਦੀ ਦੀ ਸਰਕਾਰ ਬਿੱਲ ਰੱਦ ਕਰਨ ਦੀ ਬਜਾਏ ਬੌਖਲਾਹਟ ਹੰਕਾਰ ਵਿੱਚ ਆ ਕੇ ਤਰ੍ਹਾਂ ਤਰ੍ਹਾਂ ਦੇ ਬਿਆਨ ਦੇ ਰਹੀ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਤੋਂ ਕਿਸਾਨ ਮੋਰਚਾ ਦਿੱਲੀ ਦੇ ਵੱਲੋਂ ਲੜੀਵਾਰ ਪ੍ਰੋਗਰਾਮ ਦਿੱਤੇ ਜਾ ਰਹੇ ਹਨ ਜੋ 25 26 27 28 ਫ਼ਰਵਰੀ ਤਕ ਇਹ ਪ੍ਰੋਗਰਾਮ ਦਿਤੇ ਜਾਣਗੇ

Today Now News

RELATED ARTICLES
- Advertisment -

POPULAR POSTS