
ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) ਸ੍ਰੀ ਮੁਕਤਸਰ ਸਾਹਿਬ ਦੀ ਮੰਡੀ ਬਰੀਵਾਲਾ ਵਿਖੇ ਕੁਝ ਦੁਕਾਨਦਾਰਾਂ ਵੱਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਫੂਡ ਸੇਫ਼ਟੀ ਅਫ਼ਸਰ ਅਭਿਨਵ ਖੋਸਲਾ ਦੀ ਅਗਵਾਈ ਹੇਠ ਪੁਲਿਸ ਦੀ ਸੂਚਨਾ ਤੇ ਚਾਰ ਅਜਿਹੀਆਂ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ ਜੋ ਕਿ ਖਾਣ ਪੀਣ ਦੀਆਂ ਵਸਤੂਆਂ ਨਾਲ ਸਬੰਧਤ ਹੋਣ ਦੇ ਬਾਵਜੂਦ ਫੂਡ ਸੇਫਟੀ ਤੋਂ ਬਿਨਾਂ ਚੱਲ ਰਹੀਆਂ ਸਨ। ਇਨ੍ਹਾਂ ਦੁਕਾਨਾਂ ਵਿਚ ਦੋ ਬੇਕਰੀ ਜਦ ਕਿ ਦੋ ਦੁਕਾਨਾਂ ਨਮਕੀਨ ਭੰਡਾਰ ਨਾਲ ਸਬੰਧਤ ਨੇ।
ਫੂਡ ਸੇਫਟੀ ਐਂਡ ਸਟੈਂਡਰਜ਼ ਐਕਟ ਦੀ ਗੱਲ ਕੀਤੀ ਜਾਵੇ ਤਾਂ ਇਸ ਐਕਟ ਦੀ ਪਾਲਣਾ ਕਰਨਾ ਵੀ ਇਨ੍ਹਾਂ ਦੁਕਾਨਾਂ ਦੇ ਮਾਲਕਾਂ ਵੱਲੋਂ ਜ਼ਰੂਰੀ ਨਹੀਂ ਸਮਝਿਆ ਕਿਉਂਕਿ ਬੇਕਰੀ ਦੀ ਦੁਕਾਨ ਤੇ ਸਾਫ਼-ਸਫ਼ਾਈ ਦੇ ਪ੍ਰਬੰਧ ਛਿੱਕੇ ਤੇ ਟੰਗੇ ਹੋਏ ਦਿਖਾਈ ਦਿੱਤੇ। ਇਹ ਹਾਲਾਤ ਅਜਿਹੇ ਸਮੇਂ ਵਿੱਚ ਸਾਹਮਣੇ ਆਏ ਨੇ ਜਦ ਸਿਹਤ ਵਿਭਾਗ ਕੋਵਿਡ ਕਾਲ ਦੇ ਚੱਲਦਿਆਂ ਲੋਕਾਂ ਨੂੰ ਸਾਫ ਸੁਥਰੀਆਂ ਖਾਣ ਦੀਆਂ ਦੁਹਾਈਆਂ ਦੇ ਰਿਹਾ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਵੈਕਸੀਨੇਸ਼ਨ ਮੁਹਿੰਮ ਦੌਰਾਨ ਦੁਕਾਨਦਾਰ ਅਤੇ ਉਸ ਦੇ ਮੁਲਾਜ਼ਮਾਂ ਵੱਲੋਂ ਵੈਕਸੀਨ ਨਾਲ ਲਗਵਾਏ ਜਾਣ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਦੁਕਾਨਾਂ ਨੂੰ ਸੀਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ ਅਤੇ ਸਿਹਤ ਵਿਭਾਗ ਦੀ ਰੁਟੀਨ ਚੈਕਿੰਗ ਦੌਰਾਨ ਦੁਕਾਨਦਾਰ ਵੈਕਸੀਨ ਲਗਾਉਣ ਸਬੰਧੀ ਸਰਟੀਫਿਕੇਟ ਵੀ ਪੇਸ਼ ਨਹੀਂ ਕਰ ਸਕੇ।
ਫੂਡ ਸੇਫ਼ਟੀ ਅਫ਼ਸਰ ਅਭਿਨਵ ਖੋਸਲਾ ਨੇ ਦੱਸਿਆ ਕਿ ਦੋ ਕੇਕ ਅਤੇ ਦੋ ਨਮਕੀਨ ਦੇ ਸੈਂਪਲ ਲਏ ਗਏ ਨੇ ਦੁਕਾਨਦਾਰਾਂ ਕੋਲ ਫੂਡ ਸੇਫ਼ਟੀ ਨਹੀਂ ਸੀ ਅਤੇ ਸਾਫ ਸਫਾਈ ਦਾ ਵੀ ਬੁਰਾ ਹਾਲ ਸੀ
ਇਸੇ ਤਰ੍ਹਾਂ ਥਾਣਾ ਬਰੀਵਾਲਾ ਮੁਖੀ ਰਵਿੰਦਰ ਕੌਰ ਬਰਾੜ ਨੇ ਦੱਸਿਆ ਕਿ ਸਿਹਤ ਵਿਭਾਗ ਅਤੇ ਪੁਲਿਸ ਦੀ ਇਸ ਜੁਆਇੰਟ ਛਾਪਾਮਾਰੀ ਦੌਰਾਨ ਦੁਕਾਨਦਾਰਾਂ ਵੱਲੋਂ ਕੋਵਿਡ ਵੈਕਸੀਨ ਲਗਵਾਏ ਜਾਣ ਸਬੰਧੀ ਸਰਟੀਫਿਕੇਟ ਦਿਖਾਏ ਨਹੀਂ ਗਏ ਸਨ, ਫ਼ਿਲਹਾਲ ਕਾਰਵਾਈ ਜਾਰੀ ਹੈ।





