16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਫ਼ਾਈ ਸੇਵਕ ਯੂਨੀਅਨ ਨੇ ਪੰਜਾਬ ਸਰਕਾਰ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ ਅਤੇ ਸਾੜ੍ਹੀ...

ਸਫ਼ਾਈ ਸੇਵਕ ਯੂਨੀਅਨ ਨੇ ਪੰਜਾਬ ਸਰਕਾਰ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ ਅਤੇ ਸਾੜ੍ਹੀ ਗੱਪਾਂ ਦੀ ਪੰਡ

ਇਸ ਰੋਸ ਪ੍ਰਦਰਸ਼ਨ ਵਿਚ ਸੀਵਰੇਜ ਯੂਨੀਅਨ ਨੇ ਵੀ ਸਫਾਈ ਸੇਵਕਾਂ ਦਾ ਸਮਰਥਨ ਦਿੱਤਾ

ਮਾਨਸਾ (ਰਾਜੀਵ ਸ਼ਰਮਾ ਆਜ਼ਾਦ) : ਅੱਜ ਸਫਾਈ ਸੇਵਕਾਂ ਵੱਲੋਂ ਸੀਵਰੇਜ ਯੂਨੀਅਨ ਨਾਲ ਮਿਲ ਕੇ ਜ਼ਿਲ੍ਹਾ ਕਚਹਿਰੀ ਵਿਖੇ ਪੰਜਾਬ ਸਰਕਾਰ ਦੇ ਗੱਪਾਂ ਦੀ ਪੰਡ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਜੇਕਰ ਸਾਡੀਆਂ ਹੱਕੀ ਅਤੇ ਜਾਇਜ਼ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਸਫ਼ਾਈ ਸੇਵਕ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕਰੇਗੀ ਉਪ ਚਾਹੇ ਉਸ ਵਿੱਚ ਯੂਨੀਅਨ ਵੱਲੋਂ ਚੌਕ ਆਦਿ ਵਿਚ ਧਰਨਾ ਲਗਾਉਣਾ ਪਵੇ ਜਾਂ ਡੀ ਸੀ ਦਫਤਰ ਦਾ ਘਿਰਾਓ ਕਰਨਾ ਪਵੇ ਸਫਾਈ ਸੇਵਕ ਯੂਨੀਅਨ ਪਿੱਛੇ ਨਹੀਂ ਹਟੇਗੀ। ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਅਸੀਂ ਇਹ ਮੰਗਾਂ ਮੰਗ ਰਹੀਆਂ ਪਰ ਪੰਜਾਬ ਸਰਕਾਰ ਦਾ ਸਾਡੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਹੈ ਸਗੋਂ ਸਾਨੂੰ ਇੰਨੇ ਦਿਨ ਹੋ ਚੁੱਕੇ ਹਨ ਹਾਲੇ ਤੱਕ ਕੋਈ ਮੀਟਿੰਗ ਦਾ ਸਮਾਂ ਤੈਅ ਨਹੀਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੰਜਾਬ ਸਰਕਾਰ ਨਹੀਂ ਮੰਨਦੀ ਉਦੋਂ ਤੱਕ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ

Today Now News

RELATED ARTICLES
- Advertisment -

POPULAR POSTS