17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਨਾਭਾ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ਦੇ...

ਨਾਭਾ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਦੌਰਾ ਕੀਤਾ

ਕਰੋੜਾਂ ਰੁਪਏ ਦੀ ਲਾਗਤ ਨਾਲ 30 ਬੈੱਡਾਂ ਦਾ ਇੱਕ ਹੋਰ ਹਸਪਤਾਲ ਤਿਆਰ ਕੀਤਾ ਜਾਵੇਗਾ : ਸਾਧੂ ਸਿੰਘ ਧਰਮਸੋਤ

ਨਾਭਾ (ਸੁਖਚੈਨ ਲੁਬਾਣਾ) : ਜਿੱਥੇ ਉਨ੍ਹਾਂ ਨੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦੇ ਕਿਹਾ ਕਿ ਛੇਤੀ ਹੀ ਨਾਭਾ ਦੇ ਸਰਕਾਰੀ ਹਸਪਤਾਲ ਦੇ ਅੰਦਰ 30 ਬੈੱਡਾਂ ਦਾ ਹਸਪਤਾਲ ਤਿਆਰ ਕੀਤਾ ਜਾਵੇਗਾ ਜੋ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਏਗਾ ਅਤੇ ਹਰ ਸਹੂਲਤਾਂ ਨਾਲ ਲੈਸ ਹੋਵੇਗਾ ਉਨ੍ਹਾਂ ਨੇ ਕਿਹਾ ਕਿ ਫਿਰ ਐਮਰਜੈਂਸੀ ਸੇਵਾਵਾਂ ਲਈ ਪਟਿਆਲਾ ਜਾਂ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪੈਣੀ ਅਤੇ ਸਰਕਾਰਾਂ ਲਗਾਤਾਰ ਸਰਕਾਰੀ ਹਸਪਤਾਲਾਂ ਦਾ ਸੁਧਾਰ ਕਰ ਰਹੀ ਹੈ।

ਬੀਤੇ ਦਿਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਵੱਲੋਂ ਕਾਂਗਰਸ ਤੇ ਸਵਾਲ ਚੁੱਕੇ ਹਨ ਕਿ ਜੋ ਸਿੱਟ ਅਕਾਲੀ ਦਲ ਦੀ ਜਾਂਚ ਕਰ ਰਹੀ ਹੈ ਅਕਾਲੀ ਦਲ ਦੇ ਨਾਲ ਕਾਂਗਰਸ ਮਿਲੀ ਹੋਈ ਹੈ ਤਾਂ ਧਰਮਸੋਤ ਨੇ ਜਵਾਬ ਦਿੰਦੇ ਕਿਹਾ ਕਿ ਵਿਰੋਧੀਆਂ ਦਾ ਕੰਮ ਹੁੰਦਾ ਕਿ ਉਹ ਵਿਰੋਧ ਕਰਨਾ ਪਰ ਸਰਕਾਰ ਬਿਲਕੁਲ ਨਿਰਪੱਖ ਜਾਂਚ ਕਰ ਰਹੀ।

ਸਿੱਟ ਵੱਲੋਂ ਕੱਲ੍ਹ ਚੰਡੀਗੜ੍ਹ ਵਿਖੇ ਚਾਰ ਘੰਟੇ ਸੁਖਬੀਰ ਬਾਦਲ ਤੋਂ ਪੁੱਛਗਿੱਛ ਕਰਨ ਅਤੇ ਸੁਖਬੀਰ ਬਾਦਲ ਵੱਲੋਂ ਕਾਂਗਰਸ ਤੇ ਵੱਡੇ ਇਲਜ਼ਾਮ ਲਗਾਏ ਸਨ ਕਿ ਗਾਂਧੀ ਪਰਿਵਾਰ ਅਕਾਲੀ ਦਲ ਨੂੰ ਜਾਣ ਬੁੱਝ ਕੇ ਸਲਾਖਾਂ ਪਿੱਛੇ ਪਹੁੰਚਾਉਣਾ ਚਾਹੁੰਦਾ ਹੈ ਤਾਂ ਧਰਮਸੋਤ ਨੇ ਕਿਹਾ ਕਿ ਬਾਦਲਾਂ ਵੱਲੋਂ ਜੋ ਗਲਤੀਆਂ ਕੀਤੀਆਂ ਗਈਆਂ ਹਨ ਉਹ ਹੀ ਸਲਾਖਾਂ ਪਿੱਛੇ ਪਹੁੰਚਾਉਣਗੀਆਂ ਅਤੇ ਉਨ੍ਹਾਂ ਨੂੰ ਬਣਦੀ ਸਜ਼ਾ ਜ਼ਰੂਰ ਮਿਲੇਗੀ ਅਤੇ ਅਦਾਲਤ ਸਾਰਿਆਂ ਲਈ ਇਕ ਬਰਾਬਰ ਹੈ ਅਤੇ ਇਹ ਕਿਸੇ ਦਬਾਅ ਹੇਠ ਆ ਕੇ ਜਾਂਚ ਨੂੰ ਪ੍ਰਭਾਵਿਤ ਨਹੀਂ ਕਰਦਾ ਅਤੇ ਨਿਰਪੱਖ ਜਾਂਚ ਹੋਵੇਗੀ। ਧਰਮਸੋਤ ਨੇ ਸਿਆਸਤ ਤੋਂ ਪ੍ਰੇਰਤ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜੋ ਸਿਆਸਤ ਪ੍ਰੇਰਿਤ ਕਹਿ ਰਹੇ ਹਨ ਇਹ ਸਿੱਟ ਦੀ ਤੌਹੀਨ ਅਤੇ ਅਦਾਲਤ ਦੀ ਤੌਹੀਨ ਹੈ ਜੋ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਧਰਮਸੋਤ ਨੇ ਕਿਹਾ ਜਿੰਨੀ ਕਿਸੇ ਦੀ ਗ਼ਲਤੀ ਪਾਈ ਜਾਏਗੀ ਉਹਨੂੰ ਉਸ ਦੀ ਸਜ਼ਾ ਜ਼ਰੂਰ ਮਿਲੇਗੀ।

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਸ਼ਵਨੀ ਸੇਖੜੀ ਵੱਲੋਂ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਧਰਮਸੋਤ ਨੇ ਕਿਹਾ ਕਿ ਮੈਨੂੰ ਨਹੀਂ ਉਮੀਦ ਸੇਖੜੀ ਸਾਹਿਬ ਕਾਂਗਰਸ ਨੂੰ ਛੱਡ ਕੇ ਜਾਣਗੇ ਜੋ ਸੂਤਰਾਂ ਤੋਂ ਹਵਾਲੇ ਖ਼ਬਰਾਂ ਹੁੰਦੀਆਂ ਨੇ ਉਹ ਝੂਠੀਆਂ ਵੀ ਹੁੰਦੀਆਂ ਹਨ। ਜਦੋਂ ਧਰਮਸੋਤ ਨੂੰ ਪੁੱਛਿਆ ਗਿਆ ਕਿ ਸੇਖਡ਼ੀ ਦੇ ਜਾਣ ਨਾਲ ਕਾਂਗਰਸ ਪਾਰਟੀ ਨੂੰ ਕਿੰਨਾ ਘਾਟਾ ਪਵੇਗਾ ਤਾਂ ਧਰਮਸੋਤ ਨੇ ਜਵਾਬ ਦਿੰਦੇ ਕਿਹਾ ਕਿ ਕਾਂਗਰਸ ਪਾਰਟੀ ਨੈਸ਼ਨਲ ਪਾਰਟੀ ਹੈ ਇਹ ਸਟੇਟ ਪਾਰਟੀ ਨਹੀਂ ਕਾਂਗਰਸ ਪਾਰਟੀ ਤਾਂ ਸਮੁੰਦਰ ਹੈ ਹਰ ਜਗ੍ਹਾ ਤੇ ਹਰ ਪਾਰਟੀ ਦਾ ਵਰਕਰ ਬੈਠਾ ਹੈ। ਕਾਂਗਰਸ ਪਾਰਟੀ ਨੇ ਦੇਸ਼ ਆਜ਼ਾਦ ਕਰਵਾਉਣ ਵਿੱਚ ਵੱਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਦੇਸ਼ ਆਜ਼ਾਦ ਕਰਵਾਇਆ।

ਪ੍ਰਧਾਨ ਮੰਤਰੀ ਵੱਲੋਂ ਮਨ ਕੀ ਬਾਤ ਤੇ ਧਰਮਸੋਤ ਨੇ ਕਿਹਾ ਕਿ ਮਨ ਕੀ ਬਾਤ ਆਪਣੇ ਪਰਿਵਾਰ ਨੂੰ ਹੀ ਦੱਸੇ ਪਰ ਇਸਦਾ ਫ਼ਾਇਦਾ ਕਿਸੇ ਨੂੰ ਹੋਣਾ ਮਨ ਕੀ ਬਾਤ ਆਪਣੇ ਮਨ ਵਿੱਚ ਲੈ ਕੇ ਹੀ ਤੁਰ ਜਾਵੇਗਾ।

Today Now News

RELATED ARTICLES
- Advertisment -

POPULAR POSTS