ਆਪ ਆਗੂਆਂ ਨੇ ਦੱਸਿਆ ਕਿ ਇਸ ਮਸਲੇ ਦਾ ਹੱਲ ਨਾ ਹੋਇਆ ਤਾਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ੍ਰੀ ਮੁਕਤਸਰ ਸਾਹਿਬ ਵਿੱਚ ਆਮ ਆਦਮੀ ਪਾਰਟੀ ਦੇ ਐਸੀ ਵਿੰਗ ਵੱਲੋਂ ਡੀ ਸੀ ਦਫਤਰ ਦੇ ਸਾਮਣੇ ਅੱਜ ਭੁੱਖ ਹੜਤਾਲ ਸਤਪਾਲ ਸਿੰਘ ਜਿਲਾ ਪ੍ਧਾਨ ਐਸੀ ਵਿੰਗ ਦੀ ਆਗਵਾਈ ਵਿੱਚ 2 ਦਿਨ ਵੀ ਜਾਰੀ ਰਹੀ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸੁਖਜਿੰਦਰ ਸਿੰਘ ਕਾਉਣੀ ਜਿਲਾ ਪ੍ਧਾਨ ਯੂਥ ਵਿੰਗ, ਮਨਵੀਰ ਸਿੰਘ ਖੁਡੀਆਂ ਬਲਾਕ ਪ੍ਧਾਨ ਲੰਬੀ ਹਾਜਰ ਸਨ। ਇਸ ਮੌਕੇ ਆਪ ਆਗੂਆਂ ਨੇ ਦੱਸਿਆ ਕਿ ਇਸ ਮਸਲੇ ਦਾ ਹੱਲ ਨਾ ਹੋਇਆ ਤਾਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ ਤਾਂ ਜੋ ਗਰੀਬ ਵਿਦਿਆਰਥੀਆਂ ਨੂੰ ਉਨ੍ਹਾਂ ਦਾ ਹੱਕ ਮਿਲ ਸਕੇ । ਉਨ੍ਹਾਂ ਨੇ ਪੰਜਾਬ ਸਰਕਾਰ ਤੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਗਰੀਬ ਵਿਦਿਆਰਥੀਆਂ ਨੂੰ ਵਜੀਫਾ ਦੇਵੇ। ਕਿਉਂਕਿ ਕਰੋਨਾ ਕਰਕੇ ਗਰੀਬ ਬੱਚਿਆਂ ਦੇ ਮਾਪੇ ਕਾਫੀ ਆਰਥਿਕ ਮੰਦੀ ‘ਚੋ ਗੁਜਰ ਰਹੇ ਹਨ। ਉਨਾਂ ਆਖਿਆ ਕਿ ਪੰਜਾਬ ਸਰਕਾਰ ਨੇ 4 ਸਾਲਾਂ ਵਿੱਚ ਕੁਝ ਵੀ ਨਹੀ ਕੀਤਾ। ਇਸ ਮੌਕੇ ਪਰਮਜੀਤ ਗਿੱਲ, ਸਤਪਾਲ ਸਿੰਘ,ਹਰਪਾਲ ਸਿੰਘ, ਰਾਜਪਾਲ ਸਿੰਘ, ਓਮ ਪ੍ਰਕਾਸ਼, ਪਿਆਰਾ ਸਿੰਘ, ਇੰਦਰਾਜ਼ ਕੁਮਾਰ, ਸੁਰਜੀਤ ਸਿੰਘ, ਜਗਜੀਤ ਸਿੰਘ, ਜਸਦੇਵ ਸਿੰਘ, ਕਸ਼ਮੀਰ ਸਿੰਘ, ਅਜੇ ਭੱਲਾ ਆਦਿ ਹਾਜਰ ਸਨ।






