17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸ਼੍ਰੋਮਣੀ ਅਕਾਲੀ ਦਲ - ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਵੱਲੋ ਕਾਂਗਰਸੀ ਸੰਸਦ...

ਸ਼੍ਰੋਮਣੀ ਅਕਾਲੀ ਦਲ – ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਵੱਲੋ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਖ਼ਿਲਾਫ਼ ਸ਼ਿਕਾਇਤ ਦਰਜ

ਦਲਿਤ ਭਾਈਚਾਰੇ ਵਿਰੁੱਧ ਮਾਣਹਾਨੀ ਵਾਲੀਆਂ ਟਿੱਪਣੀਆਂ ਲਈ ਉਸਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ : ਆਗੂ

ਮੋਗਾ (ਹੈਪੀ-ਹਰਪਾਲ) : ਅੱਜ ਵਿਧਾਨ ਸਭਾ ਹਲਕਾ ਮੋਗਾ ਦੀ ਸ਼੍ਰੋਮਣੀ ਅਕਾਲੀ ਦਲ – ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਵੱਲੋ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਕਿ ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ ਅਤੇ ਦਲਿਤ ਭਾਈਚਾਰੇ ਵਿਰੁੱਧ ਮਾਣਹਾਨੀ ਵਾਲੀਆਂ ਟਿੱਪਣੀਆਂ ਲਈ ਉਸਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। “ਬਿੱਟੂ ਨੇ ਜਿਸ ਢੰਗ ਨਾਲ ਕਿਹਾ ਹੈ ਕਿ ਪਵਿੱਤਰ ਸੀਟਾਂ ਅਪਵਿੱਤਰ ਵਿਅਕਤੀਆਂ ਨੂੰ ਦਿੱਤੀਆਂ ਗਈਆਂ ਹਨ, ਇਹ ਅਸਹਿਣਯੋਗ ਹੈ ਕਿਉਂਕਿ ਇਹ ਸੰਵਿਧਾਨ ਦੇ ਵਿਰੁੱਧ ਹੈ, ਜੋ ਸਾਰਿਆਂ ਦੀ ਬਰਾਬਰੀ ਦੀ ਗਰੰਟੀ ਦਿੰਦਾ ਹੈ ਅਤੇ ਸਿੱਖ ਸਿਧਾਂਤਾਂ ਅਤੇ ਸੱਭਿਆਚਾਰ ਦੇ ਉਲਟ ਵੀ ਹੈ।

ਇਸ ਮੌਕੇ ਜਿਲ੍ਹਾ ਮਹਿਲਾ ਵਿੰਗ ਪ੍ਰਧਾਨ ਸੁਨੀਤਾ ਰਾਣੀ,ਜਿਲ੍ਹਾ ਇੰਚਾਰਜ ਜਗਤਾਰ ਸਿੰਘ ਚੜਿੱਕ,ਜ਼ਿਲ੍ਹਾ ਜਨਰਲ ਸੱਕਤਰ ਗੁਰਪ੍ਰੀਤ ਗੋਪੀ ਘੱਲ ਕਲਾਂ, ਜ਼ਿਲ੍ਹਾ ਮੀਤ ਪ੍ਰਧਾਨ ਕੁਲਵੰਤ ਰਾਮਗੜ੍ਹੀਆ, ਜਿਲ੍ਹਾ ਸੱਕਤਰ ਨਾਇਬ ਸਿੰਘ ਗਿੱਲ,ਹਲਕਾ ਮੋਗਾ ਪ੍ਰਧਾਨ ਡਾ ਬਲਜੀਤ ਸਿੰਘ, ਸੈਕਟਰ ਪ੍ਰਧਾਨ ਜੱਜ ਕਲਿਆਣ, ਸੈਕਟਰ ਪ੍ਰਧਾਨ ਸੁਖਦੀਪ ਸਿੰਘ ਖਾਲਸਾ, ਧਰਮ ਸਿੰਘ ਖਾਲਸਾ,ਰਾਜ ਕੁਮਾਰ ਮਖੀਜਾ,ਗਵਰਧਨ ਪੋਪਲੀ, ਕਾਲਾ ਬਜਾਜ ,ਬੂਟਾ ਸਿੰਘ,ਯਮਲਾ ਸਿੰਘ,ਗੁਰਪ੍ਰੀਤ ਸਿੰਘ ਧੱਲੇਕੇ ਸਰਕਲ ਪ੍ਰਧਾਨ, ਗੁਰਮੀਤ ਸਿੰਘ ਸਾਫੂਵਾਲਾ,ਸੁੱਖ ਭੰਗੂ,ਦਿਲਕਰਨ ਸਿੰਘ ਆਦਿ ਹਾਜ਼ਰ ਸਨ

Today Now News

RELATED ARTICLES
- Advertisment -

POPULAR POSTS