
ਬਰਨਾਲਾ 5 ਅਗਸਤ/ਕਰਨਪ੍ਰੀਤ ਧੰਦਰਾਲ /- ਅੱਜ ਸਥਾਨਕ ਰਾਹੀਂ ਬਸਤੀ ਵਿਖੇ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਗਰੀਬ ਲੋਕਾਂ ਨੇ ਇਕੱਠੇ ਹੋਕੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋ ਲੋਕ ਭਲਾਈ ਲਈ ਅਕਾਲੀ ਦਲ ਅਤੇ ਬਹੁਜਨ ਸਮਾਜ ਦੀ ਸਰਕਾਰ ਬਣਨ ਤੋ ਬਾਦ 13 ਨੁਕਤੇ ਪ੍ਰੋਗਰਾਮ ਲਾਗੂ ਕਰਨ ਕੀਤੇ ਐਲਾਨ ਤੋ ਬਾਦ ਖੁੱਸੀ ਦਾ ਇਜਹਾਰ ਕੀਤਾ ਅਤੇ ਲੱਡੂ ਵੰਡੇ ਸਮੂਹ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਕੇ ਕਾਗਰਸ ਦੇ ਕੁਸਾਸੰਨ ਤੋ ਲੋਕ ਤੰਗ ਆ ਚੁੱਕੇ ਹਨ ਤੇ ਘਰ ਘਰ ਗੱਲ ਹੋਣ ਲੱਗ ਪਈ ਹੈ ਕੇ ਸਰਦਾਰ ਪਰਕਾਸ਼ ਸਿੰਘ ਬਾਦਲ ਦਾ ਰਾਜ ਹਜ਼ਾਰਾ ਗੁਣਾ ਚੰਗਾ ਸੀ ਲੋਕਾ ਨੇ ਇਹ ਗੱਲ ਮੰਨੀ ਕੇ ਝੂਠ ਬੋਲਕੇ ਕੈਪਟਨ ਸਰਕਾਰ ਹਿਦ ਵਿੱਚ ਆਈ ਇੰਜ ਸਿੱਧੂ ਨੇ ਦੱਸਿਆ ਕਿ ਹਰ ਨੀਲਾ ਕਾਰਡ ਧਾਰਕ ਬੀਬੀ ਦੇ ਖਾਤੇ ਵਿੱਚ 2000 ਰੁਪਏ ਦੀ ਰਾਸ਼ੀ ਹਰ ਮਹੀਨੇ ਪਾਏ ਜਾਣ ਦੀ ਭਰਪੂਰ ਸ਼ਲਾਘਾ ਹੋਈ ਬਿਜਲੀ ਦੀਆ 400 ਯੂਨਿਟ ਮਾਫ਼ ਕਰਨਾ ਹਰ ਇਕ ਪੰਜਾਬੀ ਲਈ ਬਹੁਤ ਹੀ ਵੱਡਾ ਇਤਿਹਾਸਕ ਫੈਸਲਾ ਹੈ ਓਹਨਾ ਕਿਹਾ 10 ਲੱਖ ਰੁਪਏ ਬਿਨਾ ਵਿਆਜ ਤੋ ਕਰਜਾ ਦੇਣਾ ਬਹੁਤ ਹੀ ਇਤਿਹਾਸਕ ਹੈ ਜਿਸ ਨਾਲ ਬਹੁਤ ਸਰੇਪ ਨੌਜਵਾਨਾਂ ਦੇ ਵਿਦੇਸ਼ ਵਿਚ ਪੜ੍ਹਨ ਦੇ ਸੁਪਨੇ ਸਕਾਰ ਹੋਣਗੇ ਹਰਭਜਨ ਸਿੰਘ ਭਜੀ ਐਮ ਸੀ ਐਡਵੋਕੇਟ ਵਿਸ਼ਾਲ ਸ਼ਰਮਾ ਸੂਬੇਦਾਰ ਸਰਭ ਜੀਤ ਸਿੰਘ ਨੇ ਭੀ ਸੰਬੋਧਨ ਕੀਤਾ ਇਸ ਮੌਕੇ ਸੁਰਜਨ ਸਿੰਘ ਇੰਦਰਜੀਤ ਸਿੰਘ ਗੁਰਜੰਟ ਸਿੰਘ ਬੀਬੀ ਜਸਵਿੰਦਰ ਕੌਰ ਪਿੰਕੀ ਰਾਣੀ ਰਾਜਿੰਦਰ ਕੌਰ ਐਮ ਸੀ ਇੰਦਰਜੀਤ ਕੌਰ ਜਗਬੀਰ ਸਿੰਘ ਸਿੱਧੂ ਅਤੇ ਬਹੁਤ ਸਾਰੇ ਮੋਹਲਾ ਨਿਵਾਸੀ ਹਾਜਰ ਸਨ।





