ਅਕਾਲੀਦਲ ਦੇ ਹਲਕਾ ਇੰਚਾਰਜ ਜਿਲਾ ਪ੍ਰਧਾਨ ਸਹਿਰੀ ਪ੍ਰਧਾਨ ਨਾਲ ਨਾਰਾਜ਼ਗੀ ਕਾਰਨ ਕਈ ਆਗੂਆਂ ਤੇ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਵਲੋਂ ਪਾਰਟੀ ਛੱਡਣ ਦਾ ਵੱਡਾ ਸਿਆਸੀ ਧਮਾਕਾ ਹੋਣ ਦੇ ਅਸ਼ੰਕੇ, ਦਿਨੋ ਦਿਨੀ ਕਾਂਗਰਸ ਦੀ ਬਣ ਰਹੀ ਮਜਬੂਤੀ

ਬਰਨਾਲਾ (ਕਰਨਪ੍ਰੀਤ ਧੰਦਰਾਲ ) : ਅਗਾਮੀ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਜਿਥੇ ਕੇਂਦਰ ਵਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਕਾਰਨ ਪੈ ਖਟਾਸ ਦਾ ਅਸਰ ਅਕਾਲੀ ਦਲ ਤੇ ਭਾਜਪਾ ਦੇ ਲੰਬੇ ਸਮੇ ਤੋਂ ਚੱਲੇ ਆ ਰਹੇ ਅਕਾਲੀ ਗਠਜੋੜ ਟੁੱਟ ਦਾ ਕਾਰਨ ਬਣਿਆ ਜਿਸ ਤੋਂ ਬਾਅਦ ਦੋਹਾਂ ਪਾਰਟੀਆਂ ਦੇ ਪੈਰ ਉੱਖੜ ਗਏ ਰਾਜਨੀਤੀ ਸ਼ਤਰੰਜ ਚਾਲ ਤਹਿਤ ਅਕਾਲੀ ਦਲ ਨੇ ਜਾਤੀਵਾਦ ਦਾ ਪੱਤਾ ਖੇਡਦਿਆਂ ਨੈਸ਼ਨਲ ਪਾਰਟੀ ਬਹੁਜਨ ਸਮਾਜ ਪਾਰਟੀ ਨਾਲ ਪੰਜਾਬਚ ਗਠਜੋੜ ਕਰ ਲਿਆ ਪਰੰਤੂ ਹੁਣ ਦੋਹਾਂ ਲਈ ਬਣੀ ਵੱਡੀ ਸਿਰਦਰਦੀ ਨੇ ਪਾਰਟੀਆਂ ਅਕਾਲੀ ਦਲ ਤੇ ਭਾਜਪਾ ਦੇ ਵੱਡੀ ਗਿਣਤੀ ਵਰਕਰਾਂ ਵਲੋਂ ਪਾਰਟੀਆਂ ਛੱਡਣ ਕਾਰਨ ਜਿਲਾ ਪੱਧਰੀ ਆਗੂਆਂ ਦੀਆਂ ਨੀਂਦਾਂ ਉੱਡਾ ਕੇ ਰੱਖ ਦਿੱਤੀਆਂ ਅਕਾਲੀ ਦਲ ਅਤੇ ਬੀਜੇਪੀ ਦੇ ਕਈ ਆਗੂਆਂ ਦੇ ਕਾਂਗਰਸ ਚ ਜਾਣ ਤੋਂ ਬਾਅਦ ਅਕਾਲੀ ਦਲ ਦੇ ਵੱਡੇ ਛੋਟੇ ਨੇਤਾਵਾਂ ਲਈ ਬਣਿਆ ਮੁੱਦਾ ਹਾਈ ਕਮਾਂਡ ਦੇ ਦਰਵਾਰ ਵਿਚ ਜਾਣ ਨਾਲ ਚਰਚਾਵਾਂ ਦਾ ਬਾਜ਼ਾਰ ਪੂਰਾ ਗਰਮਾਇਆ ਹੈਂ ! ਭਰੋਸੇਯੋਗ ਸੂਤਰਾਂ ਤੇ ਇਕ ਮਜੂਦਾ ਐਮ ਸੀ ਤੋਂ ਮਿਲੀ ਅਹਿਮ ਜਾਣਕਾਰੀ ਦੇ ਮੱਦੇਨਜ਼ਰ ਅਗਲੇ ਆਉਣ ਵਾਲੇ ਦਿਨਾ ਵਿਚ ਅਕਾਲੀ ਦਲ ਦੇ ਕਈ ਸਿਰਕੱਢ ਨੁਮਾਇੰਦੇ ਆਗੂ ਕੁੱਜ ਮੌਜੂਦਾ ਤੇ ਸਾਬਕਾ ਐਮ ਸੀਆਂ ਇਸਤਰੀ ਅਕਾਲੀਦਲ ਦੀਆਂ ਬੀਬੀਆਂ ਦਾ ਵੱਡਾ ਗਰੁੱਪ ਸਮੇਤ ਵੱਖ ਵੱਖ ਅਹੁਦੇਦਾਰ ਤੇ ਵਰਕਰ ਲਗਭਗ ਤਿਆਰੀਆਂ ਚ ਹਨ ਜਿਨ੍ਹਾਂ ਦਾ ਸਿੱਧੇ ਤੋਰ ਤੇ ਰੋਸ ਹੈ ਕਿ ਸਾਡੀ ਕੋਈ ਪੁੱਛ ਪ੍ਰਤੀਤ ਨਹੀਂ ਆਗੂਆਂ ਤੇ ਵਰਕਰਾਂ ਨੂੰ ਟੁੱਕ ਤੇ ਡੇਲੇ ਸਮਜਿਆ ਜਾ ਰਿਹਾ ਹੈ! ਇਥੇ ਹੀ ਬੱਸ ਨਹੀਂ ਮੀਡਿਆ ਚ ਲਗਾਤਾਰ ਬਣੀਆਂ ਸੁਰਖੀਆਂ ਤੋਂ ਬਾਅਦ ਸਾਡੇ ਨਾਲ ਹਲਕਾ ਇੰਚਾਰਜ ਜਾਂ ਜਿਲਾ ਪ੍ਰਧਾਨ ਨੇ ਕੋਈ ਰਾਬਤਾ ਨਹੀਂ ਕੀਤਾ ਜਿਸ ਕਾਰਣ ਅਗਲੇ ਕੁਜ਼ ਦਿਨਾਂ ਚ ਬਰਨਾਲਾ ਦੀ ਰਾਜਨੀਤੀ ਚ ਵੱਡਾ ਧਮਾਕਾ ਹੋ ਸਕਦਾ ਹੈ ! ਧੜੇਬਾਜ਼ੀ ਤੇ ਫੁੱਟ ਕਾਰਨ ਅਕਾਲੀ ਦਲ ਦੇ ਲੀਡਰਾਂ ਦੀ ਆਪਸੀ ਖਿੱਚੋਤਾਣ ਤਹਿਤ ਇਕ ਗਰੁੱਪ ਵਲੋਂ ਦੂਜੇ ਗਰੁੱਪ ਦੇ ਪ੍ਰੋਗਰਾਮਾਂ ਚ ਜਾਣ ਤੋਂ ਰੋਕਿਆ ਜਾ ਰਿਹਾ ਹੈ ਜਦੋਂ ਕਿ ਅਕਾਲੀ ਦਲ ਦੇ ਆਗੂਆਂ ਵਲੋਂ ਉਲੀਕੇ ਪ੍ਰੋਗਰਾਮਾਂ ਚ ਸਿਰਕਤ ਕਰਨ ਦਾ ਵਰਕਰਾਂ ਪਾਰਟੀ ਪ੍ਰਤੀ ਦਾ ਫਰਜ਼ ਹੈ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ ਪਾਰਟੀ ਲਈ ਕੱਮ ਕਰਦੇ ਹਾਂ ! ਓਧਰ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਦੀ ਪਾਰਟੀ ਪ੍ਰੋਗਰਾਮਾਂ ਬੁਹਤ ਘੱਟ ਆਮਦ ਦਾ ਵੱਡਾ ਕਾਰਨ ਭਾਵੇਂ ਉਹ ਜਿਲਾ ਜਾਂ ਸ਼ਹਿਰ ਪੱਧਰ ਤੇ ਕੀਤੀਆਂ ਨਿਯੁਕਤੀਆਂ ਦਾ ਮਾਮਲਾ ਹੋਵੇ ਇਕ ਵੱਡੇ ਆਗੂ ਕੋਲ ਅਸਤੀਫਿਆਂ ਦੇ ਬੰਡਲ ਪਏ ਹਨ ਜਿਸ ਨੂੰ ਲਈ ਕੇ ਉਹ ਦੂਜਿਆਂ ਪਾਰਟੀਆਂ ਦੇ ਆਗੂਆਂ ਦੇ ਸੰਪਰਕ ਚ ਚਲਦਿਆਂ ਪਾਰਟੀ ਛੱਡਣ ਦਾ ਵੱਡਾ ਸਿਆਸੀ ਧਮਾਕਾ ਕਰਨ ਦੇ ਅਸ਼ੰਕੇ ਚੱਲ ਰਹੇ ਹਨ! ਜਿਸ ਦਾ ਪ੍ਰਤੱਖ ਦਿਨੀ ਦਿਨੀ ਕਾਂਗਰਸ ਦੀ ਬਣ ਰਹੀ ਮਜਬੂਤੀ ਤੋਂ ਮਹਿਸੂਸ ਕੀਤਾ ਜਾ ਸਕਦਾ ਹੈ! ਜਿਕਰਯੋਗ ਹੈ ਕਿ ਅਕਾਲੀਦਲ ਦੇ ਹਲਕਾ ਇੰਚਾਰਜ ਨਾਲ ਰਾਜਨੀਤਕ ਮੱਤਭੇਦਾਂ ਕਾਰਨ ਪਾਰਟੀ ਤੋਂ ਲੰਬੇ ਸਮੇ ਤੋਂ ਦੂਰੀ ਬਣਾ ਕੇ ਚੱਲ ਰਹੇ ਟਕਸਾਲੀ ਆਗੂ ਜਥੇਦਾਰ ਰਾਜਿੰਦਰ ਸਿੰਘ ਦਰਾਕਾ ਵਲੋਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ ਜੋ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵਲੋਂ ਜਥੇਦਾਰ ਦਰਾਕਾ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਨਾ-ਮਨਜ਼ੂਰ ਕਰਦਿਆਂ ਉਨ੍ਹਾਂ ਨੂੰ ਨਾਲ ਤੋਰਨ ਚ ਕਾਮਯਾਬ ਹੋ ਗਏ! ਇਸ ਤੋਂ ਪਹਿਲਾਂ ਠੇਕੇਦਾਰ ਮਲਕੀਤ ਸਿੰਘ ਮੀਤਾ, ਅਮਨ ਪੈਂਟਰ,ਬਲਕਰਨ ਸਿੰਘ ਧਾਲੀਵਾਲ ਤੇ ਰਾਜਿੰਦਰ ਮੁੰਦਰੀ ਧੌਲਾ ਦੇ ਅਕਾਲੀ ਦਲ ਛੱਡ ਕੇ ਕਾਂਗਰਸ ਚ ਜਾਣ ਨਾਲ ਹਲਕਾ ਇੰਚਾਰਜ ਲਈ ਮਾਮਲਾ ਪੇਚੀਦਾ ਬਣ ਚੁੱਕਾ ਹੈ ਜਿਸ ਦੀਆਂ ਰਿਪੋਰਟਾਂ ਪਾਰਟੀ ਪ੍ਰਧਾਨ ਤੱਕ ਜਾਣ ਨਾਲ ਜਿਲੇ ਦੀ ਸਿਆਸਤ ਚ ਖਲਬਲੀ ਮੱਚ ਚੁੱਕੀ ਹੈ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੰਤ ਟੇਕ ਸਿੰਘ ਧਨੌਲਾ ਅਤੇ ਹਲਕਾ ਇੰਚਾਰਜ ਵਲੋਂ ਕੋਈ ਨੋਟਿਸ ਨਾ ਲੈਣਾ ਕਈ ਸਵਾਲਾਂ ਨੂੰ ਜਨਮ ਦੇ ਰਿਹਾ !
ਇਸਤਰੀ ਵਿੰਗ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਬੀਬੀ ਬੇਅੰਤ ਕੌਰ ਖਹਿਰਾ ਤੇ ਸਹਿਰੀ ਪ੍ਰਧਾਨ ਬੀਬੀ ਜਸਬੀਰ ਕੌਰ ਭੋਤਨਾ

ਇਸਤਰੀ ਵਿੰਗ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਬੀਬੀ ਬੇਅੰਤ ਕੌਰ ਖਹਿਰਾ ਤੇ ਸਹਿਰੀ ਪ੍ਰਧਾਨ ਬੀਬੀ ਜਸਬੀਰ ਦੀਆਂ ਕਾਰਗੁਜਾਰੀਆਂ ਤੇ ਵੀ ਸੂਬਾ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਰਿਪੋਰਟਾਂ ਮੰਗੀਆਂ ਜਾਣ ਦੇ ਚਰਚੇ ਵੀ ਜੋਰਾਂ ਤੇ ਹਨ ਕਿ ਕਿਓਂ ਅਕਾਲੀਦਲ ਦੇ ਪਾਰਟੀ ਪ੍ਰੋਗਰਾਮਾਂ ਚ ਬੀਬੀਆਂ ਦੀ ਸਮੂਹਲੀਅਤ ਨਹੀਂ ਹੁੰਦੀ ਕਿਓਂ ਬੀਬੀਆਂ ਰੁੱਸ ਕੇ ਘਰਾਂ ਚ ਬੈਠੀਆਂ ਹਨ ਜਦੋਂ ਕਿ 2022 ਦਾ ਇਲੈਕ੍ਸਨ ਸਿਰ ਤੇ ਹੈ ਇਸ ਮੌਕੇ ਦਿਹਾਤੀ ਪ੍ਰਧਾਨ ਬੀਬੀ ਬੀਬੀ ਬੇਅੰਤ ਕੌਰ ਖਹਿਰਾ ਨੇ ਕਿਹਾ ਕਿ ਮੇਰੇ ਅਧੀਨ 2 ਵੱਡੇ ਹਲਕੇ ਮਹਿਲ ਕਲਾਂ ਤੇ ਭਦੌੜ ਆਉਂਦੇ ਹਨ ਜਿਥੋਂ ਦੀਆਂ ਸਾਰਿਆਂ ਇਕਾਈਆਂ ਲਗਭਗ ਤਿਆਰ ਹਨ ਤੇ ਬੀਬੀਆਂ ਨਾਲ ਲਗਾਤਾਰ ਸੰਪਰਕ ਤਹਿਤ ਮੀਟੰਗਾਂ ਕੀਤੀਆਂ ਜਾ ਰਹੀਆਂ ਹਨ! ਸਹਿਰੀ ਪ੍ਰਧਾਨ ਜਸਬੀਰ ਕੌਰ ਭੋਤਨਾ ਨੇ ਕਿਹਾ ਕੇ ਸਾਰੇ ਵਾਰਡਾਂ ਦੀਆਂ ਬੀਬੀਆਂ ਸੰਪਰਕ ਚ ਹਨ ਜਲਦ ਸਰੀਆਂ ਰਿਪੋਰਟਾਂ ਦੀ ਸਮੀਖਿਆ ਕੀਤੀ ਜਾਵੇਗੀ ਬੀਬੀਆਂ ਚ ਕੋਈ ਮਤਭੇਦ ਨਹੀਂ ਸਰੀਆਂ ਅਕਾਲੀਦਲ ਦੀ ਚੜ੍ਹਦੀ ਕਲਾ ਲਈ ਕੱਮ ਕਰ ਰਹੀਆਂ ਹਨ
ਜਿਲਾ ਦਿਹਾਤੀ ਪ੍ਰਧਾਨ ਤੇ ਸਹਿਰੀ ਪ੍ਰਧਾਨ ਨੇ ਕਿਹਾ

ਇਸ ਸੰਬੰਧੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੰਤਾ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਹਨਾ ਦਾ ਫੋਨ ਨਹੀਂ ਲੱਗਿਆ ਅਕਾਲੀ ਦਲ ਦੇ ਦਿਹਾਤੀ ਜਿਲਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ ਨੇ ਕਿਹਾ ਕਿ ਮੇਰੇ ਦਿਹਾਤੀ ਵਿਚੋਂ ਕੋਈ ਵਰਕਰ ਗਿਆ ਹੈ ਤਾਂ ਦੱਸੋ ਇਹ ਤਾਂ ਹਲਕਾ ਇੰਚਾਰਜ ਜਾਂ ਸਹਿਰੀ ਪ੍ਰਧਾਨ ਹੀ ਜਵਾਬ ਦੇ ਸਕਦੇ ਹਨ ! ਓਧਰ ਅਕਾਲੀਦਲ ਦੇ ਸਹਿਰੀ ਪ੍ਰਧਾਨ
ਯਾਦਵਿੰਦਰ ਬਿੱਟੂ ਦੀਵਾਨਾ ਨੇ ਕਿਹਾ ਕਿ ਅਕਾਲੀਦਲ ਸਬਸਾਂਝੀ ਪੰਜਾਬੀਆਂ ਦੀ ਮਾਂ ਪਾਰਟੀ ਹੈ ਪੰਜਾਬ ਚ ਅਗਲੀ ਸਰਕਾਰ ਅਕਾਲੀਦਲ ਤੇ ਬਸਪਾ ਦੀ ਬਣਨੀ ਤਹਿ ਹੈ ਤੇ ਛੋਟੇ ਮੋਟੇ ਗਿਲੇ ਭੁਲਾ ਕੇ ਸਾਰਿਆਂ ਨੂੰ ਇਕ ਪਲੇਟਫਾਰਮ ਤੇ ਇੱਕਠੇ ਹੋ ਕੇ ਅਕਾਲੀਦਲ ਦੀ ਮਜਬੂਤੀ ਲਈ ਕੱਮ ਕਰਨਾ ਚਾਹੀਦਾ ਹੈ ਕਹਿੰਦੇ ਹੱਨ ਜਿਹੜਾ ਅੱਧੀ ਉਮਰ ਲੱਗਾ ਕੇ ਅਕਾਲੀਦਲ ਪਾਰਟੀ ਰਾਹੀਂ ਸਮਾਜ ਚ ਨਾਮ ਕਮਾ ਚੁੱਕਿਆ ਇਕ ਗ਼ਲਤ ਫੈਸਲਾ ਲੈਣਾ ਕੋਈ ਸਮ੍ਜਦਾਰੀ ਨਹੀਂ ਪਛਤਾਵੇ ਦਾ ਘਰ ਹੈ ਜਿਹੜਾ ਆਪਣਿਆਂ ਦਾ ਨਾ ਹੋਇਆ ਉਹ ਐਨੀ ਛੇਤੀ ਬੇਗਾਨਿਆਂ ਦਾ ਕਿਥੋਂ ਹੋਵੇਗਾ !
ਕਿ ਕਹਿਣਾ ਹੈ ਜਿਲਾ ਭਾਜਪਾ ਪ੍ਰਧਾਨ ਯਾਦਵਿੰਦਰ ਸ਼ੰਟੀ ਦਾ

ਦੂਜੇ ਪਾਸੇ ਕਿੱਸਾਨੀ ਸੰਗਰਸ਼ ਦੇ ਚਲਦਿਆਂ ਭਾਜਪਾ ਆਗੂਆਂ ਵਰਕਰਾਂ ਵਲੋਂ ਪਾਰਟੀ ਛੱਡਣ ਸੰਬੰਧੀ ਭਾਜਪਾ ਦੇ ਜਿਲਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਕਿਹਾ ਕੇ ਭਾਜਪਾ ਦਾ ਸਾਰਾ ਕੇਡਰ ਉਸੇ ਤਰ੍ਹਾਂ ਪਾਰਟੀ ਨਾਲ ਖੜਾ ਹੈ ਕੋਈ ਵੀ ਆਗੂ ਵਰਕਰ ਪਾਰਟੀ ਛੱਡ ਕੇ ਨਹੀਂ ਗਿਆ ਜਿਹੜੇ ਪਹਿਲਾਂ ਵੀ ਸਿਰੋਪੇ ਪਾ ਕੇ ਬੰਦੇ ਸ਼ਾਮਿਲ ਕੀਤੇ ਹਨ ਪਾਰਟੀ ਵਿਰੋਧੀ ਹੋਣ ਸਦਕਾ ਭਾਰਤੀ ਜਨਤਾ ਪਾਰਟੀ ਵਲੋਂ ਲੰਬੇ ਸਮੇ ਤੋਂ ਉਹਨਾਂ ਨੂੰ ਕੱਢ ਦਿੱਤਾ ਸੀ ! ਭਾਜਪਾ ਦੀ ਅਗਲੀ ਰਣਨੀਤੀ ਤਹਿਤ ਸਾਡੇ ਸੰਪਰਕ ਚ ਹਲਕੇ ਤੇ ਪੂਰੇ ਜਿਲੇ ਸਮੇਤ ਕਾਂਗਰਸ ਅਕਾਲੀਦਲ ਤੇ ਆਪ ਦੇ ਆਗੂ ਵਰਕਰ ਟੱਚ ਚ ਹਨ ਜਿਹੜੇ ਕਾਂਗਰਸੀ ਪਾਰਟੀ ਆਗੂਆਂ ਤੋਂ ਔਖੇ ਹੁੰਦੀਆਂ ਕਿਨਾਰਾ ਕਰੀ ਬੈਠੇ ਹਨ ਜੋ ਜਲਦ ਭਾਜਪਾ ਚ ਆਉਣ ਦਾ ਡੰਕਾ ਵਜਾਉਂਣਗੇ ! ਪਿਛਲੇ ਦਿਨੀ ਕਾਂਗਰਸ ਆਗੂ ਵਲੋਂ ਭਾਜਪਾ ਦੇ ਹੋਟਲ ਕਾਰੋਬਾਰੀ ਸੁਭਾਸ਼ ਮੱਕੜਾਂ ਨਾਲ ਕੀਤੀ ਚਾਹ ਮਿਲਣੀ ਸੰਬੰਧੀ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਕਿਹਾ ਕਿ ਮੈਂ ਤੁਰੰਤ ਨੋਟਿਸ ਲੈਂਦੀਆਂ ਜਦ ਗੱਲ ਕੀਤੀ ਤਾਂ ਪੱਟਿਆ ਪਹਾੜ ਤੇ ਨਿਕਲੀ ਚੂਹੀ ਵਾਲੀ ਗੱਲ ਹੋਈ ਕਿ ਉਹ ਤਾਂ ਉਹਨਾਂ ਦੱਸਿਆ ਕਿ ਉਹ ਮੇਰੇ ਕਲਾਸਫ਼ੋੱਲੋ ਰਹੇ ਹਨ ਦੋਸਤਾਨਾ ਤੋਰ ਤੇ ਸਿਰਫ ਚਾਹ ਮਿਲਣੀ ਦੀ ਗੱਲ ਹੋਈ ਸੀ ਉਹ ਵੀ ਇਕੱਲੇ ਆਵਣ ਦੀ ਪਰੰਤੂ ਲਾਮ ਲਕਸ਼ਰ ਲਈ ਕੇ ਆਉਣ ਨਾਲ ਮੇਨੂ ਠੇਸ ਪੁਹੰਚੀ ਹੈ ਮੈਂ ਭਾਜਪਾ ਦਾ ਵਫ਼ਾਦਾਰ ਸਿਪਾਹੀ ਹਾਂ ਤੇ ਪਾਰਟੀ ਨਾਲ ਖੜਾ ਹਾਂ ! ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਰਹੇ ਤੇ ਹੁਣ ਕਾਂਗਰਸੀ ਬਣ ਕੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੀ ਗੱਲ ਕਰਦਿਆਂ ਕਿਹਾ ਤੁਸੀਂ ਓਹਨਾ ਦੀ ਗੱਲ ਕਿ ਕਰਦੇ ਹੋ ਜਿਹੜੇ ਕਾਂਗਰਸ ਦੇ ਵੱਡੇ ਆਗੂ ਨੂੰ ਭਾਜਪਾ ਦੇ ਕੱਢਦੇ ਅੱਖੀਂ ਘੱਟ ਪਾ ਕੇ ਨਗਰ ਕੌਂਸਲ ਦੀ ਅਹੁਦੇਦਾਰੀ ਲੈ ਗਏ ਜਦੋਂ ਕਿ ਉਹ ਤਾਂ ਪਾਰਟੀ ਵਿਰੋਧੀ ਕਾਰਵਾਈਆਂ ਕਾਰਨ ਪਿਛਲੇ ਲੰਮੇ ਸਮੇ ਤੋਂ ਬਰਖ਼ਾਸਤ ਕੀਤੇ ਗਏ ਸਨ ਜਿਸ ਕਾਰਨ ਕਾਂਗਰਸੀ ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਹੇ ਹਨ ! ਨੀਟਾ ਵਲੋਂ ਸ਼ਾਮਿਲ ਕਰਵਾਏ ਜਾ ਰਹੇ ਬੰਦਿਆਂ ਦਾ ਲੰਬੇ ਸਮੇ ਤੋਂ ਭਾਜਪਾ ਨਾਲ ਕੋਈ ਨਾਤਾ ਨਹੀਂ ਰਿਹਾ ਆਪ ਦੇ ਹੀ ਬੰਦਿਆਂ ਦੇ ਸਿਰੋਪੇ ਪਾ ਕੇ ਨਾਂਅ ਭਾਜਪਾ ਦਾ ਲੈ ਦਿੰਦੇ ਹਨ ! ਕਿੱਸਾਨੀ ਸੰਗਰਸ਼ ਦੇ ਮਸਲੇ ਨੂੰ ਹੱਲ ਕਰਨ ਲਈ ਭਾਜਪਾ ਤੱਤਪਰ ਹੈ ਜਦੋਂ ਮਰਜੀ ਕਿਸਾਨ ਯੂਨੀਅਨਾਂ ਦੇ ਨਮੁਇੰਦੇ ਗੱਲਬਾਤ ਲਈ ਮਿਲਣ ਕੇਂਦਰ ਦੀ ਹਾਈ ਕਮਾਂਡ ਰਾਹੀਂ ਜਲਦ ਮਾਮਲਾਹੱਲ ਹੋ ਜਾਵੇਗਾ






