16 C
Chandigarh

TODAY NOW NEWS

Friday, March 20, 2026
HomeBREAKING NEWSਸੈਕਰਾਮੈਂਟੋ ਕਬੱਡੀ ਕੱਪ ਨਿਊਯਾਰਕ ਮੈਟਰੋ ਨੇ ਜਿੱਤਿਆ ਤੇ ਓਪਨ ਚ ਚੜਦਾ ਪੰਜਾਬ...

ਸੈਕਰਾਮੈਂਟੋ ਕਬੱਡੀ ਕੱਪ ਨਿਊਯਾਰਕ ਮੈਟਰੋ ਨੇ ਜਿੱਤਿਆ ਤੇ ਓਪਨ ਚ ਚੜਦਾ ਪੰਜਾਬ ਰੋਜਵਿਲ ਜੇਤੂ ਰਹੇ, ਦਰਸ਼ਕਾਂ ਦੇ ਇਕੱਠ ਨੇ ਰਿਕਾਰਡ ਤੋੜਿਆ।

ਸੈਕਰਾਮੈਂਟੋ, ਕੈਲੀਫੋਰਨੀਆ: (ਹੁਸਨ ਲੜੋਆ ਬੰਗਾ) ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਚ ਕਰਵਾਇਆ ਗਿਆ 7 ਵਾਂ ਕਬੱਡੀ ਕੱਪ ਐਤਕਾਂ ਨਿਊਯਾਰਕ ਮੈਟਰੋ ਦੀ ਝੋਲੀ ਪਿਆ ਤੇ ਹੋਲਾ ਮਹੱਲਾ ਕਲੱਬ ਰੋਜਵਿਲ ਨੂੰ ਦੂਸਰੇ ਥਾਂ ਹੀ ਸਬਰ ਕਰਨਾ ਪਿਆ।

ਕਰੋਨਾ ਵਇਰਸ ਦੇ ਬੰਦ ਤੋਂ ਬਾਅਦ ਇਹ ਪੂਰੇ ਅਮਰੀਕਾ ਵਿੱਚ ਪਹਿਲਾ ਕਬੱਡੀ ਟੂਰਨਾਂਮੈਂਟ ਸੀ ਜਿਸ ਕਰਕੇ ਲੋਕਾਂ ਦਾ ਭਾਰੀ ਰਿਕਾਰਡ ਤੋੜ ਇਕੱਠ ਦੇਖਣ ਨੂੰ ਮਿਲਿਆ ।ਇਸੇ ਤਰਾਂ ਕਬੱਡੀ ਓਪਨ ਚ “ਚੜਦਾ ਪੰਜਾਬ” ਪਹਿਲੇ ਸਥਾਨ ਤੇ ਰਿਹਾ ਤੇ ਦੂਸਰੇ ਨੰਬਰ ਤੇ ਫਰਿਜਨੋ ਰਿਹਾ। ਰੱਸੀ ਕਸੀ ਚ ਟਗ ਵੋਰੀਅਰਜ ਫਰਿਜਨੋ ਪਹਿਲੇ ਤੇ ਮੈਨਟੀਕਾ ਦੀ ਟੀਮ ਦੂਜੇ ਸਥਾਨ ਤੇ ਰਹੀ। ਬੈਸਟ ਸਟਾਪਰ ਦਾ ਖਿਤਾਬ ਸਾਂਝੇ ਤੌਰ ਤੇ ਹੁਸ਼ਿਆਰਾ ਬੋਹਪੁਰ ਤੇ ਪਾਲਾ ਜਲਾਲਪੁਰ ਨੂੰ ਦਿੱਤਾ ਗਿਆ, ਇਸੇ ਤਰਾਂ ਬੈਸਟ ਰੇਡਰ ਦਾ ਖਿਤਾਬ ਸੁਲਤਾਨ ਸਮਸਪੁਰ ਨੂੰ ਦਿੱਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬੀ ਦੀ ਨਾਮਵਰ ਗਾਇਕਾ ਮਨਿੰਦਰ ਦਿਓਲ ਤੇ ਕਿਸਾਨੀ ਸੰਘਰਸ਼ ਵਿੱਚ ਪ੍ਰਮੁੱਖ ਸੇਵਾਵਾਂ ਨਿਭਾਉਣ ਵਾਲ਼ੇ ਡਾਕਟਰ ਸਵੈਮਾਨ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਗਾਇਕਾ ਮਨਿੰਦਰ ਦਿਓਲ ਨੇ ਭਾਰੀ ਗਿਣਤੀ ਚ ਪਹੁੰਚੇ ਦਰਸ਼ਕਾਂ ਦਾ ਤੇ ਸੁਚੱਜੇ ਪ੍ਰਬੰਧ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਬੱਡੀ ਖਿਡਾਰੀ ਪਾਲਾ ਜਲਾਲਪੁਰ, ਨਵੀ ਤੇ ਕਬੱਡੀ ਕਮੈਂਟੇਟਰ ਮੱਖਣ ਅਲੀ ਨੂੰ ਡਾਇਮੰਡ ਦੀਆਂ ਮੂੰਦੀਆਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਵੱਖ ਵੱਖ ਸਪੌਂਸਰਾਂ ਵਲੋਂ ਜੇਤੂ ਖਿਡਾਰੀਆਂ ਟਰੌਫੀਆਂ, ਸ਼ੀਲਡਾਂ ਤੇ ਡਾਲਰਾਂ ਨਾਲ ਸਨਮਾਨ ਕੀਤਾ, ਸਨਮਾਨ ਕਰਨ ਵਾਲਿਆਂ ਵਿੱਚ ਬੋਪਾਰਾੲ ਬ੍ਰਦਰਜ, ਕੁਲਜੀਤ ਨਿੱਝਰ, ਸੰਤੋਖ ਜੱਜ, ਮੇਜਰ ਨਿੱਝਰ, ਸਰਬਜੀਤ ਧੂਤ, ਭੰਡਾਲ ਪਰਿਵਾਰ, ਗਾਖਲ ਭਰਾ, ਮਾਈਕ ਭੁੱਲਰ, ਨਰਿੰਦਰ ਔਜਲਾ,ਜਗਜੀਤ ਰੱਕੜ, ਗੁਰਵਿੰਦਰ ਗਾਖਲ, ਦਲਵਿੰਦਰ ਧੂਤ, ਬਲਜੀਤ ਬਾਸੀ, ਕੁਲਜੀਤ ਸਿੱਧੂ, ਮਲਾਘਰ ਖੈਰਾ, ਪਰਮਜੀਤ ਖੈਰਾ, ਜਸਵਿੰਦਰ ਰਾਏ, ਰਵਿੰਦਰ ਜੌਹਲ, ਜੱਸੀ ਸ਼ੇਰ ਗਿੱਲ, ਸੰਘਾ, ਤੀਰਥ ਸਹੋਤਾ, ਸਨੀ ਸਮਰਾ ਹਰਮਨ ਬਸਰਾ, ਟੋਨੀ ਧਾਲੀਵਾਲ, ਸਤਵੰਤ ਨਿਝਰ, ਸੁਖਵਿੰਦਰ ਅਜ਼ੀਮਲ, ਦਵਿੰਦਰ ਨਿੱਝਰ ਆਦਿ ਹਾਜਰ ਸਨ। ਇਸ ਮੌਕੇ ਟੂਰਨਾਂਮੈਂਟ ਨੂੰ ਸਟੇਜ ਤੋਂ ਖੂਬਸੂਰਤੀ ਨਾਲ ਸ਼ਬਦਾਂ ਦੀ ਧਨੀ ਆਸ਼ਾ ਸ਼ਰਮਾਂ ਨੇ ਚਲਾਇਆ ਤੇ ਖੇਡ ਦੇ ਮੈਦਾਨ ਤੋਂ ਮੱਖਣ ਅਲੀ, ਇਕਬਾਲ ਗਾਲਿਬ, ਕਾਲਾ ਰੇਚਿੰਨ ਨੇ ਚਲਾਇਆ ਤੇ ਕੋਚ ਦਵਿੰਦਰ ਨੇ ਮੈਂਚਾਂ ਦੀ ਰੈਫਰੀ ਕੀਤੀ। ਇਸ ਮੌਕੇ ਗੁਰਦੁਆਰਾ ਦਸਮੇਸ਼ ਦਰਬਾਰ ਦੀ ਕਮੇਟੀ ਵਲੋਂ ਵੱਖ ਵੱਖ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ। ਸੈਕਰਾਮੈਂਟੋ ਕਿੰਗਜ ਸਪੋਰਟਸ ਕਲੱਬ ਦੇ ਪ੍ਰਬੰਧਕਾਂ ਮੁਖ ਤੌਰ ਤੇ ਸੁਖੀ ਸੇਖੋਂ, ਗੁਰਨੇਕ ਸਿੰਘ, ਕਿੰਦੂ ਰਮੀਦੀ, ਸੀਤਲ ਸਿੰਘ, ਸੁਖਵਿੰਦਰ ਤੂਰ, ਸੋਢੀ ਸਿੰਘ, ਗੁਰਮੁਖ ਸੰਧੂ, ਜੱਸੀ ਢਿਲੋਂ  ਵਲੋਂ ਜੇਤੂ ਕਬੱਡੀ ਟੀਮ ਨੂੰ 15 ਹਜਾਰ ਡਾਲਰ ਦਾ ਨਗਦ ਇਨਾਮ ਤੇ ਟਰਾਫੀ ਦਿੱਤੀ ਗਈ। ਇਸੇ ਤਰਾਂ ਬਾਕੀ ਜੇਤੂ ਟੀਮਾਂ ਨੂੰ ਵੀ ਨਗਦ ਇਨਾਮ ਤੇ ਟਰਾਫੀਆਂ ਦਿੱਤੀਆਂ ਗਈਆਂ। ਇਸ ਮੌਕੇ ਬੀਬੀਆਂ ਵੀ ਭਾਰੀ ਗਿਣਤੀ ਚ ਹਾਜਰ ਹੋਈਆਂ। ਇਸ ਮੌਕੇ ਕਬੱਡੀ ਖੀਡਾਰੀ ਸੰਦੀਪ ਨੰਗਲ ਅੰਬੀਆਂ ਤੇ ਮਹਿੰਦਰ ਸਿੰਘ ਮੌੜ ਦੇ ਅਕਾਲ ਚਲਾਣੇ ਤੇ ਪ੍ਰਬੰਧਕਾਂ ਤੇ ਦਰਸ਼ਕਾਂ ਵਲੋਂ ਇੱਕ ਮਿੰਟ ਦਾ ਮੌਨ ਵੀ ਰੱਖਿਆ ਗਿਆ। ਸਕਿਉਰਿਟੀ ਦੇ ਖਾਸ ਪ੍ਰਬੰਧ ਨੇ ਮਹੌਲ ਸ਼ਾਂਤ ਬਣਾਈ ਰੱਖਿਆ।

Today Now News

RELATED ARTICLES
- Advertisment -

POPULAR POSTS