17.1 C
Chandigarh

TODAY NOW NEWS

Thursday, March 19, 2026
HomeBREAKING NEWSਐੱਸ. ਐੱਸ. ਡੀ. ਕਾਲਜ ਵੱਲੋਂ ਏਸੀਅਨ ਖੇਡਾਂ ਦੇ ਸਿਲਵਰ ਮੈਡਲ ਜੇਤੂ ਦਮਨੀਤ...

ਐੱਸ. ਐੱਸ. ਡੀ. ਕਾਲਜ ਵੱਲੋਂ ਏਸੀਅਨ ਖੇਡਾਂ ਦੇ ਸਿਲਵਰ ਮੈਡਲ ਜੇਤੂ ਦਮਨੀਤ ਸਿੰਘ ਦਾ ਵਿਸ਼ੇਸ ਸਨਮਾਨ


ਬਰਨਾਲਾ ,23 ਸਤੰਬਰ /-ਕਰਨਪ੍ਰੀਤ ਧੰਦਰਾਲ /-ਸਥਾਨਕ ਐੱਸ. ਐੱਸ. ਡੀ. ਕਾਲਜ ਦੇ ਵਿਦਿਆਰਥੀ ਦਮਨੀਤ ਸਿੰਘ ਸਪੁੱਤਰ ਸ੍ਰ. ਬਲਦੇਵ ਸਿੰਘ ਪੀ. ਜੀ. ਡੀ. ਸੀ ਏ. ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2017 ਚ ਸਿਲਵਰ ਮੈਡਲ ਅਤੇ ਏਸੀਅਨ ਖੇਡਾਂ ਦਾ ਸਿਲਵਰ ਮੈਡਲ ਜਿੱਤ ਚੁੱਕਿਆ ਹੈ। ਮਿਤੀ 18 ਸੰਤਬਰ 2021 ਨੂੰ 60ਵੀਆਂ ਨੈਸ਼ਨਲ ਓਪਨ ਐਥਲੈਟਿਕਸ ਚੈਪੀਂਅਨਸਿਪ ਜੋ ਕਿ ਤੇਲੰਗਾਨਾ ਵਿਖੇ ਸੰਪਨ ਹੋਈ ਹੈ, ਵਿੱਚ ਗੋਲਡ ਮੈਡਲ ਜਿੱਤ ਕੇ ਭਾਰਤ, ਪੰਜਾਬ ਆਪਣੇ ਮਾਪਿਆਂ, ਕੋਚ ਡਾ ਸੁਖਰਾਜ ਸਿੰਘ, ਐੱਸ. ਐੱਸ. ਡੀ. ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ।ਐਸ. ਡੀ. ਸਭਾ ਦੇ ਚੇਅਰਮੈਨ ਸ੍ਰੀ ਸ਼ਿਵ ਦਰਸ਼ਨ ਕੁਮਾਰ ਸ਼ਰਮਾਂ ਜੀ ਵੱਲੋਂ 5100 ਰੁਪਏ ਦੀ ਰਾਸੀ ਭੇਟ ਕੀਤੀ ਗਈ ਅਤੇ ਉਹਨਾਂ ਦੇ ਕੋਚ ਡਾ. ਸੁਖਰਾਜ ਬੱਲ ਜੀ ਨੂੰ ਵਿਸ਼ੇਸ ਸਨਮਾਨ ਦਿੱਤਾ ਗਿਆ ਸ੍ਰੀ ਸਿਵਦਰਸ਼ਨ ਕੁਮਾਰ ਸਰਮਾਂ ਜੀ ਨੇ ਕਿਹਾ ਕਿ ਕਾਲਜ ਦੇ ਹਰੇਕ ਵਿਦਿਆਰਥੀ ਨਾਲ ਐਸ. ਡੀ. ਸਭਾ (ਰਜਿ.) ਬਰਨਾਲਾ ਨਾਲ ਖੜੀ ਹੈ ਕਾਲਜ ਵਿੱਚ ਦਮਨੀਤ ਵਰਗੇ ਹੋਰ ਖਿਡਾਰੀ ਵੀ ਪੈਦਾ ਕੀਤੇ ਜਾਣਗੇ ਤਾ ਜੋ ਆਪਣੇ ਮਾਪਿਆਂ ਕਾਲਜ ਅਤੇ ਦੇਸ਼ ਦਾ ਨਾ ਰੌਸ਼ਨ ਕੀਤਾ ਜਾ ਸਕੇ ਜਨਰਲ ਸਕੱਤਰ ਸ੍ਰੀ ਸ਼ਿਵ ਸਿੰਗਲਾ ਜੀ ਨੇ ਦਮਨੀਤ ਜੀ ਦੇ ਪਿਤਾ nu ਸਨਮਾਨ ਵਜੋ ਲੋਈ ਭੇਟ ਕੀਤੀ ਅਤੇ ਸਮੂਹ ਵਿਦਿਆਰਥੀਆਂ ਵਿੱਚ ਲੱਡੂ ਵੰਡ ਕੇ ਖੁਸੀ ਇਜ਼ਹਾਰ ਕੀਤਾ। ਇਸ ਤੋਂ ਇਲਾਵਾਂ ਐੱਸ. ਡੀ. ਸਭਾ ਦੇ ਚੇਅਰਮੈਨ, ਜਨਰਲ ਸਕੱਤਰ ਅਤੇ ਸਭਾ ਮੈਂਬਰ ਅਨਿਲ ਨਾਣਾ ਜੀ, ਸ੍ਰੀ ਵਿਜੇ ਕੁਮਾਰ ਜੀ, ਸ੍ਰੀ ਜਤਿੰਦਰ ਜਿੰਮੀ ਜੀ ਅਦਿ ਦੁਆਰਾ ਦਮਨੀਤ ਅਤੇ ਉਹਨਾਂ ਦੇ ਪਿਤਾ ਜੀ ਤੋਂ ਕਾਲਜ ਵਿਖੇ ਬੂਟੇ ਲਗਾਏ ਗਏ। ਕਾਲਜ ਦੇ ਪ੍ਰਿੰਸੀਪਲ ਸ੍ਰ ਲਾਲ ਸਿੰਘ ਨੇ ਕਿਹਾ ਕਿ ਕਾਲਜ ਦੇ ਵਿੱਚ ਦਮਨੀਤ ਦੁਆਰਾ ਬੂਟੇ ਲਗਾਏ ਹਨ ਤਾਂ ਜੋ ਕਾਲਜ ਵਿਖੇ ਅਜਿਹੇ ਹੋਰ ਵਿਦਿਆਰਥੀ ਪੈਦਾ ਹੋਣ ਕਿ ਕਾਲਜ ਦੇ ਗਰਾਂਊਡ ਵਿੱਚ ਵਿਦਿਆਰਥੀ ਮਿਹਨਤ ਕਰਨ ਅਤੇ ਨਸੇ ਵਰਗੀਆਂ ਭੈੜੀਆਂ ਬਿਮਾਰੀਆਂ ਤੋਂ ਦੂਰ ਰਹਿਣ। ਅੰਤ ਵਿੱਚ ਦਮਨੀਤ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਮਾਪੇ , ਕੋਚ ਅਤੇ ਐਸ. ਐਸ. ਡੀ. ਕਾਲਜ ਦਾ ਬਹੁਤ ਧੰਨਵਾਦੀ ਹੈ ਜਿਨ੍ਹਾਂ ਦੁਆਰਾ ਮੈਨੂੰ ਮਾਣ ਸਤਿਕਾਰ ਬਖਸਿਆ ਗਿਆ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋ ਪਹਿਲੀਆਂ ਖੇਡਾਂ ਜੋ ਕਿ 25 ਸਤੰਬਰ ਨੂੰ ਹੋਣ ਜਾ ਰਹੀਆਂ ਹਨ ਖੇਡਾਂ ਵਿੱਚ ਫਿਰ ਮੈ ਕਾਲਜ ਅਤੇ ਦੇਸ਼ ਦੀ ਝੋਲੀ ਗੋਲਡ ਮੈਡਲ ਪਾਵਾਗਾਂ, ਇਸ ਸਮੇਂ ਕਾਲਜ ਦੇ ਕੋ-ਆਰਡੀਨੇਟਰੀ ਪ੍ਰੋ. ਮੁਨੀਸੀ ਦੱਤ ਸ਼ਰਮਾਂ, ਵਾਇਸ ਪ੍ਰਿੰਸੀਪਲ ਭਾਰਤ ਭੂਸਣ ਜੀ ਅਤੇ ਡੀਨ-ਅਕਾਦਮਿਕ ਅਤੇ ਸਮੂਹ ਸਟਾਫ਼ ਹਾਜਰ ਸਨ।

Today Now News

RELATED ARTICLES
- Advertisment -

POPULAR POSTS