ਖੰਨਾ, 12 ਅਪ੍ਰੈਲ (ਸੁਰੇਸ਼) – ਅੱਜ ਦੇਰ ਸ਼ਾਮ ਪੁਲਿਸ ਜ਼ਿਲਾ ਖੰਨਾ ਦੇ ਨਵੇਂ ਐਸ. ਐਸ. ਪੀ. ਸ਼੍ਰੀ ਰਵੀ ਕੁਮਾਰ (ਆਈ.ਪੀ.ਐਸ) ਵੱਲੋ ਆਪਣਾ ਅਹੁੱਦਾ ਸੰਭਾਲਿਆ ਗਿਆ ਹੈ। ਜਿਨ੍ਹਾਂ ਨੂੰ ਪੁਲਿਸ ਜਿਲਾ ਖੰਨਾ ਦੇ ਸਮੂਹ ਪੁਲਿਸ ਅਧਿਕਾਰੀਆਂ, ਕਰਮਚਾਰੀਆ ਵੱਲੋਂ ‘ਜੀ ਆਇਆ ਨੂੰ’ ਆਖਦੇ ਹੋਏ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ। ਜਿਨ੍ਹਾਂ ਵੱਲੋਂ ਅਹੱੁਦਾ ਸੰਭਾਲਣ ਉਪਰੰਤ ਸਮੂਹ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਨੂੰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਹਿਦਾਇਤ ਕੀਤੀ। ਇਸ ਤੋਂ ਇਲਾਵਾ ਸ਼ਹਿਰ ਨਿਵਾਸੀਆ ਨੂੰ ਭਾਈਚਾਰਕ ਸਾਂਝ ਬਰਕਰਾਰ ਰੱਖਣ ਦਾ ਸੁਨੇਹਾ ਦਿੱਤਾ। ਇਸ ਮੌਕੇ ਐਸ. ਪੀ. ਸ਼੍ਰੀ ਦਿਗਵਿਜੈ ਕਪਿਲ ਅਤੇ ਸਮੂਹ ਗਜਟਿਡ ਅਫਸਰ ਪੁਲਿਸ ਜਿਲਾ ਖੰਨਾ ਹਾਜਰ ਸਨ, ਜਿਨ੍ਹਾਂ ਵੱਲੋਂ ਐਸਐਸਪੀ ਰਵੀ ਕੁਮਾਰ ਨੂੰ ਵਧਾਈ ਦਿੱਤੀ।






