ਪ੍ਰਿੰਸੀਪਲ ਮਨਮਿਤਾ ਦਾਸ ਰੈਨਾ ਨੇ ਬੱਚਿਆਂ ਦੇ ਇਸ ਉਪਰਾਲੇ ਤੇ ਹੌਸਲਾ ਅਫਜ਼ਾਈ ਤੇ ਪ੍ਰਸ਼ੰਸਾ ਕੀਤੀ

ਮੋਗਾ (ਹਰਪਾਲ ਸਹਾਰਨ) : ਇਹ ਸਹੀ ਕਿਹਾ ਜਾਂਦਾ ਹੈ ਕਿ “ਇੱਕ ਰਚਣਾਤਮਕ ਗੜਬੜ ਸੁਥਰੇ ਵਿਹਲੇਪਣ ਨਾਲੋਂ ਵਧੀਆ ਹੈ” ਜਦੋਂ ਬੱਚੇ ਜੋਸ਼ ਨਾਲ ਆਪਣੇ ਹੱਥਾਂ ਨਾਲ ਕੁੱਝ ਤਿਆਰ ਕਰਦੇ ਹਨ , ਤਾਂ ਇਹ ਉਹਨਾਂ ਵਿੱਚ ਮਾਣ ਤੇ ਵਿਸ਼ਵਾਸ ਪੈਦਾ ਕਰਦਾ ਹੈ । ਐਸ. ਐਫ. ਸੀ. ਕੋਨਵੇਂਟ ਸਕੂਲ, ਜਲਾਲਾਬਾਦ ਪੂਰਬੀ, ਜ਼ਿਲਾ ਮੋਗਾ ਦੇ ਨੌਵੀਂ ਤੇ ਦਸਵੀਂ ਜਮਾਤ ਦੇ ਬੱਚਿਆਂ ਨੇ ਅਖਬਾਰਾਂ ਤੋਂ ਹੈਰਾਨੀਕੁੰਨ ਸ਼ਿਲਪਕਾਰੀ ਤਿਆਰ ਕੀਤੀ । ਪ੍ਰਿੰਸੀਪਲ ਮਨਮਿਤਾ ਦਾਸ ਰੈਨਾ ਨੇ ਬੱਚਿਆਂ ਦੇ ਇਸ ਉਪਰਾਲੇ ਤੇ ਹੌਸਲਾ ਅਫਜ਼ਾਈ ਤੇ ਪ੍ਰਸ਼ੰਸਾ ਕੀਤੀ ।





