ਇਹਨਾਂ ਕਹਾਣੀਆਂ ਦੇ ਦੁਆਰਾ ਬੱਚਿਆਂ ਨੇ ਦੂਸਰੇ ਬੱਚਿਆਂ ਅਤੇ ਸਮਾਜ ਨੂੰ ਨੈਤਿਕ ਸਿੱਖਾਉਣ ਦਾ ਗਿਆਨ ਦਿੱਤਾ

ਮੋਗਾ (ਹਰਪਾਲ ਸਹਾਰਨ) : ਕਹਾਣੀ ਕੀ ਹੈ ? ਕਹਾਣੀ, ਪੰਜਾਬੀ ਵਿੱਚ ਵਾਰਤਕ ਲਿੱਖਣ ਦੀ ਇੱਕ ਵਿਧੀ ਹੈ । ਮਨੁੱਖ ਦੇ ਜਨਮ ਦੇ ਨਾਲ ਹੀ ਕਹਾਣੀ ਦਾ ਜਨਮ ਹੋਇਆ । ਕਹਾਣੀ ਸੁਣਾਉਣਾ ਅਤੇ ਸੁਣਨਾ ਮਨੁੱਖ ਦਾ ਵਿਅਕਤੀਗਤ ਸੁਭਾੳੇ ਬਣ ਗਿਆ ਹੈ । ਕਹਾਣੀ ਸੁਣਾਉਣਾ, ਕਹਾਣੀ ਨੂੰ ਬਿਆਨ ਕਰਨ ਦੀ ਸਮਾਜਿਕ ਅਤੇ ਸੰਸਕ੍ਰਿਤ ਗਤੀਵਿਧੀ ਦਾ ਵਰਨਣ ਕਰਦਾ ਹੈ । ਹਰ ਸੰਸਕ੍ਰਿਤੀ ਦੀਆਂ ਆਪਣੀਆਂ ਕਹਾਣੀਆਂ ਜਾਂ ਕਥਾਵਾਂ ਹੁੰਦੀਆ ਹਨ ਜਿੰਨ੍ਹਾ ਨੂੰ ਮਨੋਰੰਜਨ, ਸਿੱਖਿਆ, ਸੰਸਕ੍ਰਿਤ ਜਾਂ ਨੈਤਿਕ ਮੁੱਲਾਂ ਨੂੰ ਸਥਾਪਿਤ ਕਰਨ ਦੇ ਸਾਧਨ ਦੇ ਰੂਪ ਵਿੱਚ ਸਾਂਝਾ ਕੀਤਾ ਜਾਂਦਾ ਹੈ । ਜਿਵੇਂ ਸਕੂਲਾਂ ਵਿੱਚ ਕਹਾਣੀਆਂ ਅਧਿਆਪਕਾਂ ਦੇ ਦੁਆਰਾ ਨੈਤਿਕ ਮੁੱਲਾਂ ਨੂੰ ਸਥਾਪਿਤ ਕਰਨ ਦੇ ਲਈ ਸੁਣੀਆਂ ਜਾਂ ਸੁਣਾਈਆਂ ਜਾਂਦੀਆਂ ਹਨ । ਅੱਜ ਐਸ. ਐਫ. ਸੀ. ਕਾੱਨਵੈਂਟ ਸਕੂਲ ਜਲਾਲਾਬਾਦ ਮੋਗਾ, ਧਰਮਕੋਟ ਰੋਡ ਮੋਗਾ ਵਿੱਚ ਤੀਸਰੀ ਤੋਂ ਪੰਜਵੀ ਕਲਾਸ ਦੇ ਬੱਚਿਆਂ ਦੇ ਵਿੱਚ ਕਹਾਣੀ ਸੁਣਾਉਣ ਦੀ ਪ੍ਰਤੀਯੋਗਿਤਾ ਕਰਵਾਈ ਗਈ । ਇਸ ਪ੍ਰਤੀਯੋਗਿਤਾ ਵਿੱਚ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ । ਇਹਨਾਂ ਕਹਾਣੀਆਂ ਦੇ ਦੁਆਰਾ ਬੱਚਿਆਂ ਨੇ ਦੂਸਰੇ ਬੱਚਿਆਂ ਅਤੇ ਸਮਾਜ ਨੂੰ ਨੈਤਿਕ ਸਿੱਖਾਉਣ ਦਾ ਗਿਆਨ ਦਿੱਤਾ । ਸਕੂਲ ਪ੍ਰਿੰਸੀਪਲ ਸ਼੍ਰੀਮਤੀ ਮਨਮਿਤਾ ਦਾਸ ਰੈਨਾ ਜੀ ਨੇ ਦੱਸਿਆ ਕਿ ਕਹਾਣੀ ਸੁਣਨ ਦਾ ਬਹੁਤ ਮਹੱਤਵ ਹੈ । ਕਹਾਣੀ ਸੁਣਨ ਨਾਲ ਬੱਚਿਆਂ ਦੀ ਸੁਣਨ ਸ਼ਕਤੀ ਵੱਧਦੀ ਹੈ । ਉਹਨਾਂ ਵਿੱਚ ਨੈਤਿਕ ਮੁੱਲਾਂ ਦਾ ਵਿਕਾਸ ਹੂੰਦਾ ਹੈ, ਕਾਲਪਨਿਕਤਾ ਵਿੱਚ ਵਾਧਾ ਹੁੰਦਾ ਹੈ । ਇਸ ਤੋਂ ਇਲਾਵਾ ਬੱਚਿਆਂ ਵਿੱਚ ਸੰਸਕ੍ਰਿਤਕ ਸਮਝ ਵਿੱਚ ਵਾਧਾ ਹੁੰਦਾ ਹੈ । ਸੰਚਾਰ ਕੌਸ਼ਲ ਨੂੰ ਵੀ ਵਧਾਉਣ ਵਿੱਚ ਮਦਦ ਮਿਲਦੀ ਹੈ । ਸਕੂਲ ਡਾਈਰੈਕਟਰ ਅਭਿਸ਼ੇਕ ਜਿੰਦਲ ਨੇ ਕਿਹਾ “ਕਹਾਣੀ ਸੁਣਾਉਣਾ ਦੁਨੀਆਂ ਵਿੱਚ ਵਿਚਾਰਾਂ ਨੂੰ ਫੇਲਾਉਣ ਦਾ ਵਧੀਆ ਤਰੀਕਾ ਹੈ।




