16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਐਸ. ਐਫ. ਸੀ. ਪ੍ਰਾਈਵੇਟ ਆਈ.ਟੀ.ਆਈ ਜਲਾਲਾਬਾਦ (ਪੂਰਬੀ), ਵਿਖੇ ਵਿਸ਼ਵਕਰਮਾ ਦਿਵਸ ਤੇ ਯਾਦਗਾਰੀ...

ਐਸ. ਐਫ. ਸੀ. ਪ੍ਰਾਈਵੇਟ ਆਈ.ਟੀ.ਆਈ ਜਲਾਲਾਬਾਦ (ਪੂਰਬੀ), ਵਿਖੇ ਵਿਸ਼ਵਕਰਮਾ ਦਿਵਸ ਤੇ ਯਾਦਗਾਰੀ ਸਮਾਰੋਹ

ਇਸ ਮੌਕੇ ਆਈ.ਟੀ.ਆਈ. ਦੇ ਸਮੂਹ ਸਟਾਫ ਅਤੇ ਸਿਖਿਆਰਥੀਆਂ ਨੇ ਵਿਸ਼ਵਕਰਮਾ ਜੀ ਦੀ ਪੂਜਾ ਕੀਤੀ।

ਮੋਗਾ(ਅਮਜਦ ਖਾਨ):-ਐਸ. ਐਫ. ਸੀ. ਪ੍ਰਾਈਵੇਟ ਆਈ.ਟੀ.ਆਈ ਜਲਾਲਾਬਾਦ (ਪੂਰਬੀ), ਮੋਗਾ ਵਿਖੇ ਵਿਸ਼ਵਕਰਮਾ ਦਿਵਸ ਤੇ ਯਾਦਗਾਰੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਆਈ. ਟੀ. ਆਈ. ਦੇ ਪ੍ਰਿੰਸੀਪਲ ਮਨਜਿੰਦਰ ਸਿੰਘ ਸੇਖੋਂ ਅਤੇ ਸਮੂਹ ਸਟਾਫ ਹਾਜਰ ਸਨ। ਇਸ ਮੌਕੇ ਆਈ.ਟੀ.ਆਈ. ਦੇ ਸਮੂਹ ਸਟਾਫ ਅਤੇ ਸਿਖਿਆਰਥੀਆਂ ਨੇ ਵਿਸ਼ਵਕਰਮਾ ਜੀ ਦੀ ਪੂਜਾ ਕੀਤੀ। ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਮਨਜਿੰਦਰ ਸਿੰਘ ਸੇਖੋਂ ਨੇ ਸਾਰੇ ਸਿਖਿਆਰਥੀਆਂ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਆਪਣਾ ਕੰਮ ਕਰਨ ਅਤੇ ਭਗਵਾਨ ਵਿਸ਼ਵਕਰਮਾ ਦੇ ਦੱਸੇ ਮਾਰਗ ‘ਤੇ ਚੱਲਣ ਦਾ ਸੰਦੇਸ਼ ਦਿੱਤਾ। ਇਸ ਤੋਂ ਇਲਾਵਾ ਉਹਨਾ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ COVID-19 ਦੀ ਮਹਾਮਾਰੀ ਦੇ ਚਲਦਿਆ ਸਾਨੂੰ ਆਪਣਾ ਤੇ ਆਪਣੇ ਪਰਿਵਾਰ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਜਿਸ ਲਈ ਸਾਨੂੰ ਸਰਕਾਰ ਅਤੇ ਸਿਹਤ ਵਿਭਾਗ ਦੁਆਰਾ ਦੱਸੀਆਂ ਗਈਆ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਵੇ ਕਿ ਮੂੰਹ ਨੂੰ ਹਮੇਸ਼ਾ ਮਾਸਕ ਨਾਲ ਢੱਕ ਕੇ ਰੱਖਣਾ, ਇਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਣਾ, ਜੇਕਰ ਬੁਖਾਰ, ਖੰਗ, ਸਾਹ ਲੈਣ ਵਿਚ ਤਕਲੀਫ ਹੋਵੇ ਤਾ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ। ਇਸ ਨਾਲ ਅਸੀਂ ਆਪਣੇ ਪਰਿਵਾਰ ਤੇ ਸਮਾਜ ਨੂੰ ਵੀ ਸੁਰੱਖਿਅਤ ਰੱਖ ਸਕਦੇ ਹਾਂ।

Today Now News

RELATED ARTICLES
- Advertisment -

POPULAR POSTS