ਬੱਚਿਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ

ਮੋਗਾ (ਹਰਪਾਲ ਸਹਾਰਨ) : ਐਸ. ਐਫ. ਸੀ. ਇੰਸਟੀਚਿਊਟ ਔਫ ਨਰਸਿੰਗ ਵਿੱਚ “ਵਿਸ਼ਵ ਵਾਤਾਵਰਨ ਦਿਵਸ” ਮਨਾਇਆ ਗਿਆ, ਇਸ ਮੌਕੇ ਬੱਚਿਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ । ਇਸ ਮੌਕੇ ਸੰਸਥਾ ਦੇ ਡਾਈਰੈਕਟਰ ਅਭਿਸ਼ੇਕ ਜਿੰਦਲ ਵੱਲੋਂ ਬੱਚਿਆਂ ਨੂੰ ਰੁੱਖ ਲਗਾਉਣ ਸੰਬੰਧੀ ਸੁਚੇਤ ਕੀਤਾ ਗਿਆ ਅਤੇ ਪ੍ਰਿੰਸੀਪਲ ਸੰਦੀਪ ਕੌਰ ਬਰਾੜ ਨੇ ਬੱਚਿਆਂ ਨੂੰ ਗਲੋਬਲ ਵਾਰਮਿੰਗ ਬਾਰੇ ਜਾਣੂ ਕਰਵਾਇਆ ਅਤੇ ਭਵਿੱਖ ਵਿੱਚ ਇਸ ਦੇ ਪ੍ਰਭਾਵ ਨੂੰ ਕਿਵੇਂ ਘਟਾ ਸਕਦੇ ਹਾਂ, ਆਪਣੇ ਆਲੇ ਦੁਆਲੇ ਨੂੰ ਕਿਵੇ ਪ੍ਰਦੂਸ਼ਣ ਰਹਿਤ ਰੱਖ ਸਕਦੇ ਹਾਂ ਇਸ ਸੰਬੰਧੀ ਜਾਣਕਾਰੀ ਦਿੱਤੀ।






