ਸਕੂਲ਼ ਦੇ ਬੱਚਿਆਂ ਨੇ ਲੋਕਾਂ ਨੂੰ ਵਾਤਾਵਰਣ ਸੰਬੰਧੀ ਜਾਣਕਾਰੀ ਦੇਣ ਦੇ ਲਈ ਵੱਖ ਵੱਖ ਗਤੀਵਿਧੀਆਂ ਵਿੱਚ ਭਾਗ ਲਿਆ

ਮੋਗਾ (ਹਰਪਾਲ ਸਹਾਰਨ) :
ਚਲੋ ਇਸ ਧਰਤੀ ਨੂੰ ਰਹਿਣ ਦੇ ਲਾਇਕ ਬਣਾਈਏ
ਸਾਰੇ ਮਿਲਕੇ ਵਿਸ਼ਵ ਵਾਤਾਵਰਣ ਦਿਵਸ ਮਨਾਈਏ
5 ਜੂਨ ਦਾ ਦਿਨ ਸਾਰੇ ਵਿਸ਼ਵ ਵਿੱਚ ਵਿਸ਼ਵ ਵਾਤਾਵਰਨ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਵਾਤਾਵਰਣ ਨੂੰ ਸਾਰੇ ਜੀਵਿਤ ਅਤੇ ਨਿਰਜੀਵ ਤੱਤਾਂ ਅਤੇ ਉਹਨਾਂ ਦੇ ਪ੍ਰਭਾਵਾਂ ਦੀ ਕੁਲ ਰਕਮ ਵਜੋਂ ਪਰਿਭਾਸ਼ਤ ਕੀਤਾ ਜਾ ਸਕਦਾ ਹੈ, ਜੋ ਮਨੁੱਖੀ ਜਵਿਨ ਨੂੰ ਪ੍ਰਭਾਵਿਤ ਕਰਦੇ ਹਨ। ਇਸਦੇ ਪ੍ਰਮੁੱਖ ਤੱਤ ਮਿੱਟੀ, ਪਾਣੀ, ਹਵਾ, ਜੀਵ ਅਤੇ ਸੂਰਜ ਦੀ ਰੋਸ਼ਨੀ ਹੈ।ਪਰ ਅੱਜ ਬਹੁਤ ਸਾਰੇ ਕਾਰਨਾਂ ਕਰਕੇ ਸਾਡਾ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ। ਇਸ ਲਈ ਇਹਨਾਂ ਕਾਰਨਾਂ ਤੋ ਜਾਣੂ ਕਰਾਉਣ ਅਤੇ ਪ੍ਰਭਾਵਾਂ ਨੂੰ ਦੱਸਣ ਦੇ ਲਈ ਇਹ ਦਿਨ ਮਨਾਇਆ ਜਾਂਦਾ ਹੈ। ਅੱਜ ਐਸ. ਐਫ. ਸੀ. ਕੋਨਵੈਂਟ ਸਕੂਲ਼, ਮੋਗਾ ਵਿੱਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਜਿਸ ਵਿੱਚ ਸਕੂਲ਼ ਦੇ ਬੱਚਿਆਂ ਨੇ ਲੋਕਾਂ ਨੂੰ ਵਾਤਾਵਰਣ ਸੰਬੰਧੀ ਜਾਣਕਾਰੀ ਦੇਣ ਦੇ ਲਈ ਵੱਖ ਵੱਖ ਗਤੀਵਿਧੀਆਂ ਵਿੱਚ ਭਾਗ ਲਿਆ। ਨਰਸਰੀ ਤੋਂ ਦੂਸਰੀ ਕਲਾਸ ਤੱਕ ਦੇ ਬੱਚਿਆਂ ਨੇ ਕਈ ਵਾਤਾਵਰਣ ਸੰਬੰਧੀ ਆਰਟ ਦੀਆਂ ਚੀਜਾਂ ਬਣਾਈਆਂ। ਤੀਸਰੀ ਤੋ ਪੰਜਵੀ ਤੱਕ ਦੇ ਬੱਚਿਆਂ ਨੇ ਵਾਤਾਵਰਣ ਸੰਬੰਧੀ ਸੁੰਦਰ ਸਲੋਗਨ ਲਿਖੇ। ਛੇਵੀਂ ਤੋਂ ਨੌਵੀਂ ਕਲਾਸ ਦੇ ਬੱਚਿਆਂ ਨੇ ਰੱਦੀ ਸਮਾਨ ਨਾਲ ਪੰਛੀਆਂ ਦੇ ਆਲਣੇ ਬਣਾਏ ਅਤੇ ਦਸਵੀਂ ਤੋ ਬਾਰ੍ਹਵੀ ਕਲਾਸ ਦੇ ਬੱਚਿਆਂ ਨੇ ਪੌਦੇ ਲਗਾਏ ਅਤੇ ਪੌਧਿਆਂ ਦੀ ਸਾਡੇ ਜੀਚਨ ਵਿੱਚ ਕੀ ਮਹੱਤਤਾ ਹੈ, ਇਸ ਬਾਰੇ ਵੀਡਿਓ ਬਣਾਈਆਂ। ਸਕੂਲ਼ ਦੀ ਪ੍ਰਿੰਸੀਪਲ ਸ਼੍ਰੀਮਤੀ ਮਨਮਿਤਾ ਦਾਸ ਰੈਨਾ ਜੀ ਨੇ ਦੱਸਿਆ ਕਿ ਵਾਤਾਵਰਣ ਦੀ ਸ਼ੁੱਧਤਾ ਸਾਡੇ ਜੀਵਨ ਵਿੱਚ ਕਿੰਨੀ ਜਰੂਰੀ ਹੈ।




