ਤੀਸਰੀ ਕਲਾਸ ਤੋਂ ਪੰਜਵੀ ਕਲਾਸ ਤੱਕ ਦੇ ਬੱਚਿਆਂ ਨੇ ਇਸ ਗਤੀਵਿਧੀ ਵਿੱਚ ਹਿੱਸਾ ਲਿਆ

ਮੋਗਾ (ਹਰਪਾਲ ਸਹਾਰਨ) : ਟਰੈਫਿਕ ਇੱਕ ਸ਼ਬਦ ਹੈ ਜੋ ਚੱਲਦੇ ਵਾਹਨਾਂ, ਓਵਰਲੋਡ ਗੱਡੀਆਂ, ਚਾਰ ਪਹੀਆ ਵਾਹਨ ਨਾਲ ਜਾਣਿਆ ਜਾਂਦਾ ਹੈ । ਸਰਕਾਰ ਦੁਆਰਾ ਉਹਨਾਂ ਤੋਂ ਪੈਸੇ ਕਮਾਉਣ ਦੇ ਲਈ ਯਾਤਾਯਾਤ (ਆਵਾਜਾਈ) ਨਿਯਮ ਨਹੀਂ ਬਣਾਏ ਗਏ ਹਨ। ਇਹ ਡਰਾਈਵਰਾਂ ਦੀ ਸੁਰੱਖਿਆ ਦੇ ਲਈ ਹਨ। ਇਸ ਨਾਲ ਸੜਦ ਦੁਰਘਟਨਾਵਾਂ ਨਾਲ ਮਰਨ ਵਾਲੇ ਲੋਕਾਂ ਦੀ ਸੰਖਿਆ ਵਿੱਚ ਕਮੀ ਆ ਸਕਦੀ ਹੈ।ਅੱਸ ਐਸ. ਐਫ. ਸੀ. ਕੌਨਵੈਂਟ ਸਕੂਲ਼, ਜਲਾਲਾਬਾਦ, ਮੋਗਾ ਵਿੱਚ ਤੀਸਰੀ ਕਲਾਸ ਤੋਂ ਪੰਜਵੀ ਕਲਾਸ ਤੱਕ ਦੇ ਬੱਚਿਆਂ ਨੇ ‘ਟਰੈਫਿਕ ਗਾਰਡਨ’ ਦੀ ਗਤੀਵਿਧੀ ਵਿੱਚ ਹਿੱਸਾ ਲਿਆ। ਇਸ ਗਤੀਵਿਧੀ ਦੇ ਦੁਆਰਾ ਬੱਚਿਆਂ ਨੇ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਸੰਬੰਧੀ ਮਾਡਲ ਬਣਾਏ, ਕਈ ਬੱਚਿਆਂ ਨੇ ਸੁੰਦਰ ਚਾਰਟ ਬਣਾਏ। ਬੱਚਿਆਂ ਦੇ ਦੁਆਰਾ ‘ਟਰੈਫਿਕ ਲਾਈਟਾਂ’ ਦੇ ਬਣਾਏ ਗਏ ਮਾਡਲ ਬਹੁਤ ਹੀ ਸੁੰਦਰ ਤੇ ਆਕਰਸ਼ਕ ਸਨ। ਸਕੂਲ਼ ਪ੍ਰਿੰਸੀਪਲ ਸ਼੍ਰੀਮਤੀ ਮਨਮਿਤਾ ਦਾਸ ਰੈਨਾ ਜੀ ਨੇ ਟਰੈਫਿਕ ਨਿਣਮਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਦੁਰਘਟਨਾਵਾਂ ਤੋਂ ਬਚਣ ਲਈ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਸਾਡਾ ਕਰਤੱਵ ਹੈ। ਕਦੇ ਵੀ ਦੂਜਿਆਂ ਤੋਂ ਅੱਗੇ ਨਿਕਲਣ ਦੀ ਤੇਜੀ ਨਹੀਂ ਕਰਨੀ ਚਾਹੀਦੀ, ਕਿਉਂਕਿ ਦੁਰਘਟਨਾ ਤੋਂ ਦੇਰ ਭਲੀ। ਵਾਹਨਾਂ ਨੂੰ ਨਿਰਧਾਰਿਤ ਗਤੀ ਸੀਮਾ ਦੇ ਅੰਦਰ ਹੀ ਚਲਾਉਣਾ ਚਾਹੀਦਾ ਹੈ। ਯੂ ਟਰਨ ਲੈਣ ਸਮੇਂ ਆਪਣੇ ਤੋਂ ਪਿੱਛੇ ਵਾਲੇ ਵਾਹਨ ਨੂੰ ਹੱਥ ਨਾਲ ਇਸ਼ਾਰਾ ਕਰ ਦੇਨਾ ਚਾਹੀਦਾ ਹੈ।ਸਕੂਲ ਡਾਈਰੈਕਟਰ ਅਭੀਸ਼ੇਕ ਜਿੰਦਲ ਜੀ ਨੇ ਵੀ ਬੱਚਿਆਂ ਨੂੰ ਸੜਕ ਦੇ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣ ਕਰਨ ਦੀ ਹਿਦਾਇਤ ਦਿੱਤੀ।






