ਪਹਿਲੀ ਕਲਾਸ ਤੋਂ ਤੀਸਰੀ ਕਲਾਸ ਦੇ ਬੱਚਿਆਂ ਨੇ ਅੱਜ ਫਜ਼ੂਲ ਪਦਾਰਥਾਂ ਨਾਲ ਬਹੁਤ ਸੁੰਦਰ, ਅਕਰਸ਼ਕ ਕਰਾਫਟ ਬਣਾਏ

ਮੋਗਾ (ਹਰਪਾਲ ਸਹਾਰਨ) : ਫਜ਼ੂਲ ਪਦਾਰਥ ਕੀ ਹੈ? ਇਹ ਇੱਕ ਨਾ ਵਰਤਣ ਵਾਲੀ ਸਮੱਗਰੀ ਹੈ। ਫਜ਼ੂਲ ਕੋਈ ਵੀ ਪਦਾਰਥ ਹੈ ਜੋ ਇੱਕ ਵਾਰ ਪ੍ਰਯੋਗ ਕਰਨ ਤੋ ਬਾਅਦ ਤਿਆਗ ਦਿੱਤਾ ਜਾਂਦਾ ਹੈ। ਫਜ਼ੂਲ ਪਦਾਰਥਾਂ ਦੇ ਕਾਰਨ ਵਾਤਾਵਰਨ ਉੱਤੇ ਵੀ ਬਹੁਤ ਬੁਰਾ ਅਸਰ ਪੈਂਦਾ ਹੈ। ਇਹਨਾਂ ਫਜ਼ੂਲ ਪਦਾਰਥਾਂ ਅਤੇ ਉਹਨਾਂ ਦੇ ਬੁਰੇ ਪ੍ਰਭਾਵਾਂ ਨੂੰ ਘੱਟ ਕਰਨ ਦੇ ਲਈ ਐਸ. ਐਫ. ਸੀ. ਕਾੱਨਵੈਂਟ ਸਕੂਲ਼, ਜਲਾਲਾਬਾਦ ਮੋਗਾ, ਵਿਖੇ ਬੱਚਿਆਂ ਨੇ ਇਸ ਦੀ ਪਹਿਲ ਕੀਤੀ। ਪਹਿਲੀ ਕਲਾਸ ਤੋਂ ਤੀਸਰੀ ਕਲਾਸ ਦੇ ਬੱਚਿਆਂ ਨੇ ਅੱਜ ਫਜ਼ੂਲ ਪਦਾਰਥਾਂ ਨਾਲ ਬਹੁਤ ਸੁੰਦਰ, ਅਕਰਸ਼ਕ ਕਰਾਫਟ ਬਣਾਏ। ਬੱਚਿਆ ਨੇ ਆਪਣੀ ਰਚਨਾਤਮਕ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ, ਘਰਾਂ ਵਿੱਚ ਪਈਆਂ ਹੋਈਆਂ ਖਾਲੀ ਬੋਤਲਾਂ, ਕੱਪ, ਅਖਬਾਰ ਅਤੇ ਡਿਸਪੋਜ਼ਲ ਗਲਾਸਾਂ ਨਾਲ ਵਧੀਆ ਅਤੇ ਆਕਰਸ਼ਕ ਕਰਾਫਟ ਬਣਾਏ। ਸਕੂਲ਼ ਪ੍ਰਿੰਸੀਪਲ ਸ਼੍ਰੀਮਤੀ ਮਨਮਿਤਾ ਦਾਸ ਰੈਨਾ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤਰ੍ਹਾਂ ਅਸੀਂ ਫਜ਼ੂਲ ਪਦਾਰਥਾਂ ਦੀ ਮਦਦ ਨਾਲ ਵਧੀਆ ਕਰਾਫਟ ਬਣਾ ਕੇ ਆਪਣੇ ਘਰਾਂ ਨੂੰ ਸਜਾ ਸਕਦੇ ਹਾਂ ਅਤੇ ਨਾਲ ਹੀ ਇਸ ਕੰਮ ਦੁਆਰਾ ਵਾਤਾਵਰਣ ਨੂੰ ਸਾਫ ਰੱਖਣ ਵਿੱਚ ਯੋਗਦਾਨ ਦੇ ਸਕਦੇ ਹਾਂ। ਕਿਉਂਕਿ ਇਸ ਤਰ੍ਹਾਂ ਜੇ ਅਸੀਂ ਫਜ਼ੂਲ ਪਦਾਰਥਾਂ ਦਾ ਪ੍ਰਯੋਗ ਕਰਾਂਗੇ ਤਾਂ ਦੇਸ਼ ਵਿੱਚ ਫਜ਼ੂਲ ਸਮੱਗਰੀ ਦੀ ਕਮੀ ਹੋਵੇਗੀ ਅਤੇ ਪ੍ਰਦੂਸ਼ਣ ਵੀ ਘੱਟ ਹੋਵੇਗਾ। ਸਕੂਲ਼ ਡਾਈਰੈਕਟਰ ਸ਼੍ਰੀ ਅਭਿਸ਼ੇਕ ਜਿੰਦਲ ਜੀ ਨੇ ਬੱਚਿਆਂ ਦੇ ਇਸ ਕੰਮ ਦੀ ਬਹੁਤ ਪ੍ਰਸ਼ੰਸਾ ਕੀਤੀ। ਉਹਨਾਂ ਕਿਹਾ ਕਿ ਇਸ ਤਰ੍ਹਾਂ ਨਾਲ ਬੱਚਿਆਂ ਦੇ ਰਚਨਾਤਮਕ ਕੌਸ਼ਲ ਦਾ ਵੀ ਵਿਕਾਸ ਹੁੰਦਾ ਹੈ।





